
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਖੰਨਾ ਵਿਚ ਵਾਇਰਲ ਹੋਈ ਇਕ ਵੀਡੀਓ ਦੀ ਘਟਨਾ ਤੇ ਧਿਆਨ ਕੇਂਦਰਿਤ ਕਰਦਿਆਂ ਲੁਧਿਆਣਾ
ਚੰਡੀਗੜ, 16 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਖੰਨਾ ਵਿਚ ਵਾਇਰਲ ਹੋਈ ਇਕ ਵੀਡੀਓ ਦੀ ਘਟਨਾ ਤੇ ਧਿਆਨ ਕੇਂਦਰਿਤ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਇਸ ਮਾਮਲੇ ਦੀ ਤੁਰੰਤ ਤੱਥ ਅਧਾਰਤ ਜਾਂਚ ਕਰਨ ਅਤੇ ਜਲਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਜਿਹੇ ਮੁੱਦਿਆਂ ੱਤੇ ਪੰਜਾਬ ਪੁਲਿਸ ਦੀ ਜ਼ੀਰੋ ਟੌਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਗੁਪਤਾ ਨੇ ਸਪੱਸ਼ਟ ਕੀਤਾ ਕਿ ਜਾਂਚ ਰਿਪੋਰਟ ਦੇ ਅਧਾਰ ੱਤੇ ਦੋਸ਼ੀ ਅਧਿਕਾਰੀਆਂ ਖਿਲਾਫ ਲੋੜੀਂਦੀ ਕਾਰਵਾਈ ਆਰੰਭੀ ਜਾਵੇਗੀ। ਇਸ ਦੌਰਾਨ ਐਸਐਸਪੀ ਖੰਨਾ ਨੇ ਦੱਸਿਆ ਕਿ ਕਿਸਾਨ ਜਗਪਾਲ ਸਿੰਘ ਉਰਫ ਜੋਗੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਦਹੀਨ, ਥਾਣਾ ਸਦਰ ਖੰਨਾ (ਦੋਸ਼ੀ) ਪਹਿਲਾਂ ਹੀ ਖੰਨਾ ਪੁਲਿਸ ਜ਼ਿਲ੍ਹੇ ਵਿੱਚ 15 ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੇਠਲੀ ਅਦਾਲਤ ਨੇ ਉਸਨੂੰ 4 ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ ਅਤੇ 3 ਕੇਸ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹਨ।
File photo
ਭਾਵੇਂ ਖੰਨਾ ਪੁਲਿਸ ਨੂੰ ਇਸ ਸਬੰਧ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਪਰ ਪੁਲਿਸ ਨੇ ਇਸ ਵੀਡੀਓ ਦੇ ਅਧਾਰ ੱਤੇ ਸੂ ਮੋਟੋ ਕਾਰਵਾਈ ਕੀਤੀ ਹੈ।
ਇਹ ਵੀਡੀਓ ਮੁਲਜ਼ਮ ਦੇ ਸੰਸਕਰਣ ਅਨੁਸਾਰ ਤਕਰੀਬਨ 10 ਮਹੀਨੇ ਪੁਰਾਣਾ ਹੈ ਜਦੋਂ ਐਫਆਈਆਰ ਨੰਬਰ 134 ਮਿਤੀ 13/06/19 ਨੂੰ ਆਈ ਪੀ ਸੀ ਦੀ ਧਾਰਾ 447/511/379 / 506/34 ਤਹਿਤ ਥਾਣਾ ਸਦਰ, ਖੰਨਾ ਵਿਖੇ ਇਕ ਹੋਰ ਵਿਅਕਤੀ ਸਮੇਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਪ੍ਰਮਾਣਿਕਤਾ ਸਬੰਧੀ ਪੁਸ਼ਟੀ ਕਰਨ ਲਈ ਐਸਪੀ (ਐਚ) ਖੰਨਾ ਨੂੰ ਪਹਿਲਾਂ ਹੀ ਜਾਂਚ ਕਰਨ ਲਈ ਕਿਹਾ ਗਿਆ ਹੈ, ਜਿਸ ਨੇ 15 ਅਪ੍ਰੈਲ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨੌਂ ਸੈਕਿੰਡ ਦੀ ਇਸ ਵੀਡੀਓ ਵਿੱਚ ਤਿੰਨ ਵਿਅਕਤੀ ਕਥਿਤ ਤੌਰ ਤੇ ਐਸਐਚਓ ਦੇ ਸਾਹਮਣੇ ਨੰਗੇ ਖੜ੍ਹੇ ਹਨ, ਜਿਸਦੀ ਅਵਾਜ਼ ਸਿਰਫ ਸੁਣਨ ਯੋਗ ਹੈ ਪਰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਐਸਐਸਪੀ ਅਨੁਸਾਰ ਇਹ ਹੀ ਜਾਂਚ ਦਾ ਵਿਸ਼ਾ ਹੈ।