
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਤਰਨਤਾਰਨ: ਕੁਝ ਦਿਨ ਪਹਿਲਾਂ ਲਾਪਤਾ ਹੋਏ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਮੁੱਠਿਆ ਵਾਲਾ ਦੇ ਨੌਜਵਾਨ ਰਮਨਦੀਪ ਸਿੰਘ ਦੀ ਅੱਜ ਲਾਸ਼ ਮਿਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਕੰਬਾਈਨ ’ਤੇ ਹੈਲਪਰ ਦਾ ਕੰਮ ਕਰਦਾ ਸੀ।13 ਅਪ੍ਰੈਲ ਨੂੰ ਰਾਤ ਕਰੀਬ 9 ਵਜੇ ਉਸ ਨੂੰ ਕੰਮ ਤੋਂ ਛੁੱਟੀ ਹੋਈ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਛੁੱਟੀ ਹੋਣ ਦੀ ਜਾਣਕਾਰੀ ਦਿੱਤੀ ਪਰ ਘਰ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਦੀ ਬੱਸ ਦੇ ਹੇਠਾਂ ਆਇਆ 72 ਸਾਲਾ ਬਜ਼ੁਰਗ ਵਿਅਕਤੀ, ਮੌਤ
ਪਰਿਵਾਰ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਜਿਸ ਮਗਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਅੱਜ ਪੁਲਿਸ ਨੂੰ ਨੋਜਵਾਨ ਦੀ ਲਾਸ਼ ਮੋਟਰਸਾਈਕਲ ਸਣੇ ਬੰਨ੍ਹ ਨੇੜਿਓ ਬਰਾਮਦ ਹੋਈ। ਇਸ ਸਬੰਧੀ ਪੱਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।