ਥਾਂਦੇਵਾਲਾ ਰੋਡ ਤੇ ਘਰ ਦੇ ਸਟੋਰ ਚ ਲੱਗੀ ਅੱਗ
Published : Jun 17, 2019, 1:22 pm IST
Updated : Jun 17, 2019, 1:22 pm IST
SHARE ARTICLE
Mukatsar
Mukatsar

ਕਰੀਬ 6 ਲੱਖ ਦੇ ਸਮਾਨ ਦਾ ਨੁਕਸਾਨ

ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ਤੇ ਘਰ ਦੇ ਸਟੋਰ ਵਿਚ ਅਚਾਨਕ ਅੱਗ ਲਗਣ ਨਾਲ ਉਸ ਸਟੋਰ ਵਿਚ ਪਿਆ ਕਰੀਬ 6 ਲੱਖ ਦਾ ਸਮਾਨ ਸੜ ਕੇ ਸੁਵਾਹ ਹੋ ਗਿਆ ਅਤੇ ਅੱਗ ਲਗਣ ਦੇ ਕਾਰਨਾ ਦਾ ਅਜੇ ਤਕ ਕੋਈ ਪਤਾ ਨਹੀ ਲਗ ਸਕਿਆ ਇਸ ਦੀ ਸੂਚਨਾ ਮਿਲਦੇ ਹੀ ਅਗ ਬੁਝਾਉ ਵਿਭਾਗ ਵਲੋ ਮੋਕੇ ਤੇ ਪੁਜ ਕੇ ਅਗ ਤੇ ਕਾਬੂ ਪਾਇਆ ਗਿਆ।

Sawantwala Road Fire AccidentSawantwala Road Fire Accident

ਇਸ ਮੌਕੇ ਸਟੋਰ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕੇ ਕਰੀਬ 12 ਵਜੇ ਉਹ ਆਪਣੇ ਸਟੋਰ ਵਿਚ ਕੰਮ ਕਰ ਕੇ ਘਰ ਵਾਪਸ ਚਲਾ ਗਿਆ ਅਤੇ ਕਰੀਬ 2 ਵਜੇ ਉਹਨਾਂ ਨੂੰ ਫੋਨ ਗਿਆ ਕੇ ਤੁਹਾਡੇ ਸਟੋਰ ਵਿਚੋ ਧੂਆਂ ਨਿਕਲ ਰਿਹਾ ਹੈ। ਘਟਨਾ ਵਾਲੇ ਸਥਾਨ ਤੇ ਪੁੱਜ ਕੇ ਉਸਨੇ ਦੇਖਿਆ ਕਿ ਕੁਝ ਲੋਕ ਸਟੋਰ ਦੀ ਦੀਵਾਰ ਤੋੜ ਰਹੇ ਸਨ ਅਤੇ ਅੱਗ ਬੁਝਾਉ ਵਿਭਾਗ ਦੇ ਕਰਮਚਾਰੀ ਅੱਗ ਬੁਝਾ ਰਹੇ ਸਨ ਪਰ ਇਸ ਤੋ ਪਹਿਲਾਂ ਕੇ ਅੱਗ ਤੇ ਕਾਬੂ ਪਾਇਆ ਜਾਂਦਾ ਤਦ ਤਕ ਕਾਫੀ ਨੁਕਸਾਨ ਹੋ ਚੁੱਕਾ ਸੀ।

ਫ਼ਾਇਰ ਅਫਸਰ ਸ਼ਾਮ ਲਾਲ ਨੇ ਦਸਿਆ ਕੇ ਸਾਨੂੰ ਸੂਚਨਾ ਮਿਲੀ ਸੀ ਕਿ ਥਾਂਦੇਵਾਲਾ ਰੋਡ ਗਲੀ ਨੰ: 8 ਵਿਚ ਇਕ ਮਕਾਨ ਵਿਚ ਬਣੇ ਸਟੋਰ ਨੂੰ ਅੱਗ ਲਗੀ ਹੋਈ ਹੈ ਅਤੇ ਅਸੀਂ ਦੋ ਗੱਡੀਆਂ ਲੈ ਕੇ ਇਥੇ ਪੁਜੇ ਤਾ ਦੇਖਿਆ ਕੇ ਕੁਝ ਲੋਕ ਇਸ ਸਟੋਰ ਦੀਆਂ ਦੀਵਾਰ ਤੋੜ ਰਹੇ ਸਨ ਅਤੇ ਸਮਾਨ ਬਾਹਰ ਕਢ ਰਹੇ ਸਨ ਅਸੀਂ ਫਟਾ ਫਟ ਅੱਗ ਤੇ ਕਾਬੂ ਪਾਇਆ ਅਤੇ ਅੱਗ ਬੁਝਾ ਦਿਤੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement