
ਜਾਣੋ ਕੀ ਹੈ ਪੂਰਾ ਮਾਮਲਾ
ਅੰਮ੍ਰਿਤਸਰ- ਬੀਤੇ ਦਿਨੀਂ ਘਰਿੰਡਾਂ ਚ ਨਾਜ਼ਾਇਜ਼ ਸਬੰਧਾਂ ਦੇ ਚਲਦੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਮ੍ਰਿਤਕ ਦੇ ਪੁੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਉਸ ਦਾ ਪਿਤਾ ਤਰਨਤਾਰਨ ਚਲਾ ਗਿਆ ਸੀ ਉਸ ਦੇ ਜੱਦੀ ਪਿੰਡ ਜਿੱਥੇ ਭੂਆ ਅਮਰਜੀਤ ਕੌਰ ਆਪਣੇ ਪਰਵਾਰ ਸਮੇਤ ਰਹਿੰਦੀ ਸੀ। ਪਿੰਡ ਮੋਦੇ ਵਾਸੀ ਔਰਤ ਪੂਨਮ ਪਤਨੀ ਸੁਬੇਗ ਸਿੰਘ ਅਤੇ ਉਸ ਦੇ ਪਿਤਾ ਨਾਲ ਉਹ ਆਪਣੀ ਭੂਆ ਦੇ ਘਰ ਆਇਆ ਸੀ ਅਚਾਨਕ ਫੋਨ ਆਉਣ ਤੇ ਉਸ ਦਾ ਪਿਤਾ ਫੋਨ ਸੁਣਦਾ-ਸੁਣਦਾ ਘਰੋਂ ਬਾਹਰ ਚਲਾ ਗਿਆ।
Crime
ਉਹ ਤੇ ਉਸ ਦੀ ਭੂਆ ਦਾ ਲੜਕਾ ਮਨਜਿੰਦਰ ਵੀ ਉਸ ਦੇ ਪਿੱਛੇ ਚਲੇ ਗਏ। ਪਿੰਡ ਦੀ ਫਿਰਨੀ ਕੋਲ ਪੁੱਜਣ ਤੇ ਰਸਤੇ ਚ ਖੜ੍ਹੇ ਪੁਨਮ ਦੇ ਸੁਹਰੇ ਗੁਰਵੇਲ ਸਿੰਘ, ਦਿਓਰ ਸਤਨਾਮ ਸਿੰਘ ਤੇ ਰਿਸ਼ਤੇਦਾਰ ਗੁਰਜੰਟ ਸਿੰਘ ਉਸ ਦੇ ਪਿਤਾ ਨਾਲ ਕੁੱਟ ਮਾਰ ਕਰਨ ਲੱਗੇ ਅਤੇ ਸਤਨਾਮ ਸਿੰਘ ਵੱਲੋਂ ਸਿਰ ਚ ਰਾਡ ਮਾਰਨ ਨਾਲ ਉਸ ਦਾ ਪਿਤਾ ਬੇਹੋਸ਼ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।