
ਅਪਣੇ ਹੀ ਪੰਜ ਬੱਚਿਆਂ ਦੀ ਹੱਤਿਆ ਦੇ ਦੋਸ਼ ਵਿਚ ਇਕ ਅਮਰੀਕੀ ਵਿਅਕਤੀ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਵਾਸ਼ਿੰਗਟਨ: ਅਪਣੇ ਹੀ ਪੰਜ ਬੱਚਿਆਂ ਦੀ ਹੱਤਿਆ ਦੇ ਦੋਸ਼ ਵਿਚ ਇਕ ਅਮਰੀਕੀ ਵਿਅਕਤੀ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਉਸ ਦੀ ਪਤਨੀ ਨੇ ਇਹ ਕਹਿੰਦੇ ਹੋਏ ਅਪਣੇ ਪਤੀ ਦੀ ਜਾਨ ਬਚਾਉਣ ਦੀ ਮੰਗ ਕੀਤੀ ਸੀ ਕਿ ਬੱਚੇ ਅਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਸਨ। ਦੋਸ਼ੀ ਟਿਮੋਥੀ ਜੋਨਸ (37) ਦੇ ਮਾਮਲੇ ਦੀ ਸੁਣਵਾਈ ਦੌਰਾਨ ਦਲੀਲ ਪੇਸ਼ ਕੀਤੀ ਗਈ ਕਿ ਉਹਨਾਂ ਦਾ ਮੁੱਦਈ ‘ਸਕਿੱਜ਼ੋਫ੍ਰੇਨਿਕ’ ਹੈ, ਇਸ ਲਈ ਉਹ ਇਸ ਹਾਲਤ ਵਿਚ ਨਹੀਂ ਹੈ ਕਿ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
Man killed his 5 children sentenced to death
ਜੋਨਸ ਨੂੰ 2014 ਵਿਚ ਅਪਣੇ ਪੰਜ ਬੱਚਿਆਂ, ਜਿਨ੍ਹਾਂ ਦੀ ਉਮਰ ਇਕ ਤੋਂ ਅੱਠ ਸਾਲ ਦੇ ਵਿਚਕਾਰ ਸੀ, ਦੀ ਹੱਤਿਆ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ੀ ਦੀ ਪਤਨੀ ਨੇ ਜਦੋਂ ਦੱਖਣੀ ਕੈਰੋਲੀਨਾ ਦੀ ਅਦਾਲਤ ਵਿਚ ਜਿਊਰੀ ਕੋਲੋਂ ਅਪਣੇ ਪਤੀ ਨੂੰ ਜਿੰਦਾ ਰੱਖਣ ਦੀ ਅਪੀਲ ਕੀਤੀ ਤਾਂ ਕੋਰਟ ਹੈਰਾਨ ਰਹਿ ਗਈ। ਖ਼ਬਰਾਂ ਮੁਤਾਬਕ ਉਸ ਦੀ ਪਤਨੀ ਅੰਬਰ ਕੇਜ਼ਰ ਨੇ ਕਿਹਾ, ‘ਉਸ ਨੇ ਮੇਰੇ ਬੱਚਿਆਂ ‘ਤੇ ਕਿਸੇ ਤਰ੍ਹਾਂ ਦੀ ਦਇਆ ਨਹੀਂ ਦਿਖਾਈ ਪਰ ਬੱਚੇ ਉਸ ਨੂੰ ਪਿਆਰ ਕਰਦੇ ਸਨ ਅਤੇ ਮੈਂ ਅਪਣੇ ਬੱਚਿਆਂ ਵੱਲੋਂ ਇਹੀ ਕਹਿਣਾ ਚਾਵਾਂਗੀ’।
Amber Kyzer
ਕੇਜ਼ਰ ਦਾ ਕਹਿਣਾ ਹੈ ਕਿ ਉਸ ਨੇ ਅਪਣੇ ਬੱਚਿਆਂ ਦੀ ਦੇਖ-ਰੇਖ ਜੋਨਸ ਨੂੰ ਇਸ ਲਈ ਸੌਂਪੀ ਸੀ ਕਿਉਂਕਿ ਇਕ ਕੰਪਿਊਟਰ ਇੰਜੀਨੀਅਰ ਦੇ ਤੌਰ ‘ਤੇ ਉਹ ਉਸ ਨਾਲੋਂ ਜ਼ਿਆਦਾ ਕਮਾਉਂਦਾ ਸੀ। ਜਿਊਰੀ ਨੂੰ ਅਪਣਾ ਫੈਸਲਾ ਸੁਣਾਉਣ ਵਿਚ ਦੋ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ। ਜ਼ਿਕਰਯੋਗ ਹੈ ਕਿ ਜੋਨਸ ਨੇ ਅਦਾਲਤ ਵਿਚ ਕਿਹਾ ਸੀ ਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਛੇ ਸਾਲ ਦਾ ਬੱਚਾ ਅਪਣੀ ਮਾਂ ਨਾਲ ਮਿਲ ਕੇ ਉਸ ਦੇ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ। ਇਸ ਲਈ ਉਸ ਨੇ ਅਪਣੇ ਬੱਚੇ ਤੋਂ ਲਗਾਤਾਰ ਕਸਰਤ ਕਰਵਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਅਪਣੇ ਹੋਰ ਬੱਚਿਆਂ ਦਾ ਗਲਾ ਘੁੱਟ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਅਤੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਪਹਾੜਾਂ ਵਿਚ ਸੁੱਟਣ ਤੋਂ ਪਹਿਲਾਂ 9 ਦਿਨ ਤੱਕ ਉਹ ਲਾਸ਼ਾਂ ਨੂੰ ਕਾਰ ਵਿਚ ਲੈ ਕੇ ਘੁੰਮਦਾ ਰਿਹਾ।