ਖੇਤੀਬਾੜੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ ਨੇ ਮੰਗਾਂ ਸਬੰਧੀ ਦਿਤਾ ਖੇਤੀ ਭਵਨ ਅੱਗੇ ਧਰਨਾ
Published : Jun 17, 2020, 11:54 am IST
Updated : Jun 17, 2020, 11:55 am IST
SHARE ARTICLE
File
File

ਖੇਤੀਬਾੜੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ “ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ........

ਚੰਡੀਗੜ੍ਹ, 16 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀਬਾੜੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ “ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ, ਪੰਜਾਬ” ਵਲੋਂ ਵੱਖ-ਵੱਖ ਕੈਟਾਗਿਰੀ ਨਾਲ ਸਬੰਧਤ ਮੰਗਾਂ ਕਿਸਾਨਾਂ ਅਤੇ ਸੂਬੇ ਦੇ ਹਿਤ ਵਿਚ ਮੰਨਣ ਲਈ ਖੇਤੀ ਭਵਨ ਵਿਖੇ ਡਾ ਹਰਿੰਦਰ ਸਿੰਘ, ਸਕੱਤਰ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੀ ਅਗਵਾਈ ਵਿਚ ਧਰਨਾ ਦਿਤਾ ਗਿਆ। ਧਰਨੇ ਵਿਚ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤੀ 8 ਜੂਨ 2020 ਨੂੰ “ਦੀ ਪੰਜਾਬ ਪ੍ਰੀਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ, 2009” ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਰੋਕਣ ਗਈ ਖੇਤੀਬਾੜੀ ਵਿਭਾਗ ਦੀ ਟੀਮ ਉਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਵਾਉਣ ਅਤੇ ਅਧਿਕਾਰੀਆਂ ਦੇ ਹੋਏ ਨੁਕਸਾਨ ਦੀ ਤੁਰਤ ਭਰਪਾਈ ਕਰਵਾਈ ਜਾਵੇ।

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਡਾ ਰੋਲ ਸਿਹਤ ਅਤੇ ਪੁਲਿਸ ਅਧਿਕਾਰੀਆਂ ਨਾਲੋਂ ਵੱੱਖ ਨਹੀਂ ਹੈ। ਇਸ ਲਈ ਸਰਕਾਰੀ ਡਿਊਟੀ ਨਿਭਾਊਦਿਆਂ ਹਮਲੇ ਦੇ ਸ਼ਿਕਾਰ ਹੋਏ ਇਹਨਾਂ ਅਧਿਕਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਬਣਦਾ ਮਾਣ ਦਿਤਾ ਜਾਵੇ ਤਾਂ ਜੋ ਸਮੁੱਚੇ ਮੁਲਾਜ਼ਮ ਵਰਗ ਦਾ ਮਨੋਬਲ ਉੱਚਾ ਉਠ ਸਕੇ। ਖੇਤੀਬਾੜੀ, ਬਾਗਬਾਨੀ, ਭੂਮੀ ਰੱੱਖਿਆ ਅਤੇ ਪਸ਼ੂ ਪਾਲਣ ਵਿਭਾਗਾਂ ਵਿੱਚ ਵੱਖ-ਵੱਖ ਕੇਡਰ ਦੀਆਂ ਲਗਭਗ ਅੱੱਧੀਆਂ ਖ਼ਾਲੀ ਪਈਆਂ ਅਸਾਮੀਆਂ ਕਿਸਾਨ ਹਿਤ ਵਿਚ ਤੁਰਤ ਭਰੀਆਂ ਜਾਣ। ਇਸ ਤੋਂ ਇਲਾਵਾ ਵੱਖ-ਵੱਖ ਕੇਡਰਾਂ/ਵਰਗਾਂ ਦੀ ਤਰੱਕੀ ਲਈ ਵਿਭਾਗੀ ਤਰੱਕੀ ਕਮੇਟੀ ਦੀਆਂ ਮੀਟਿੰਗਾਂ ਰੈਗੂਲਰ ਕੀਤੀਆਂ ਜਾਣ।

ਧਰਨੇ ਵਿੱਚ ਡਾ ਗੁਰਮੀਤ ਸਿੰਘ, ਡਿਪਟੀ ਡਾਇਰੈਕਟਰ ਸਦਰ ਮੁਕਾਮ, ਰਾਜੇਸ ਕੁਮਾਰ ਰਹੇਜਾ, ਡਿਪਟੀ ਡਾਇਰੈਕਟਰ (ਕਪਾਹ), ਅਨਿਲ ਕੁਮਾਰ, ਸਹਾਇਕ ਮੰਡੀਕਰਨ ਅਫਸਰ, ਅਨਿਲ ਕੁਮਾਰ, ਸਹਾਇਕ ਮੱਕੀ ਵਿਕਾਸ ਅਫਸਰ, ਵਿਜੈ ਕੁਮਾਰ ਮਹਿਤਾ, ਸਹਾਇਕ ਕੇਨ ਕਮਿਸਨਰ, ਗੁਰਨਾਮ ਸਿੰਘ, ਗੁਰਜੀਤ ਸਿੰਘ ਬਰਾੜ ਤੇ ਹੋਰ ਹਾਜ਼ਰ ਸਨ। ਬੇਅੰਤ ਸਿੰਘ, ਪ੍ਰਧਾਨ ਪਲਾਂਟ ਡਾਕਟਰ ਐਸੋਸੀਏਸਨ, ਸੁਖਜਿੰਦਰ ਸਿੰਘ ਬਾਜਵਾ, ਰਣਯੋਧ ਸਿੰਘ, ਜਸਵਿੰਦਰ ਸਿੰਘ, ਬਖਸੀਸ ਸਿੰਘ, ਸੁਰਿੰਦਰਪਾਲ ਸਿੰਘ, ਪੰਕਜ ਸਿੰਘ, ਜਸਵਿੰਦਰ ਸਿੰਘ (ਇਨਪੁੱਟ), ਵਿਕਰਮ ਸਿੰਘ ਅਤੇ ਹੋਰ ਸਮੂਹ ਸਟਾਫ ਹਾਜਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement