Kuwait fire tragedy: ਕੁਵੈਤ ਅਗਨੀ ਕਾਂਡ ਵਿਚ ਜਾਨ ਗਵਾਉਣ ਵਾਲੇ ਹਿੰਮਤ ਰਾਏ ਦਾ ਹੁਸ਼ਿਆਰਪੁਰ 'ਚ ਹੋਇਆ ਅੰਤਿਮ ਸਸਕਾਰ
Published : Jun 17, 2024, 4:09 pm IST
Updated : Jun 17, 2024, 4:09 pm IST
SHARE ARTICLE
Last rites of Himmat Rai, who lost his life in Kuwait fire tragedy
Last rites of Himmat Rai, who lost his life in Kuwait fire tragedy

ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਸੇਵਕ ਚੰਦ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ।

Kuwait fire tragedy: ਦੱਖਣੀ ਕੁਵੈਤ 'ਚ ਅੱਗ ਲੱਗਣ ਦੀ ਘਟਨਾ ਵਿਚ ਜਾਨ ਗਵਾਉਣ ਵਾਲੇ 62 ਸਾਲਾ ਹਿੰਮਤ ਰਾਏ ਦਾ ਅੰਤਿਮ ਸੰਸਕਾਰ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਸ਼ਮਸ਼ਾਨਘਾਟ 'ਚ ਕੀਤਾ ਗਿਆ। ਉਨ੍ਹਾਂ ਦੇ ਬੇਟੇ ਅਰਸ਼ਦੀਪ ਸਿੰਘ (16) ਨੇ ਚਿਤਾ ਨੂੰ ਅਗਨੀ ਦਿਤੀ।

ਦਰਅਸਲ ਰਾਏ ਉਨ੍ਹਾਂ 49 ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਦੀ 12 ਜੂਨ ਨੂੰ ਅਲ-ਮੰਗਫ ਇਮਾਰਤ 'ਚ ਅੱਗ ਲੱਗਣ ਨਾਲ ਮੌਤ ਹੋ ਗਈ ਸੀ। ਇਸ ਅੱਗ 'ਚ ਮਾਰੇ ਗਏ ਜ਼ਿਆਦਾਤਰ ਲੋਕ ਭਾਰਤੀ ਸਨ, ਜਦਕਿ ਬਾਕੀ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਨਾਗਰਿਕ ਸਨ।

ਰਾਏ ਦਾ ਪਰਿਵਾਰ ਹੁਸ਼ਿਆਰਪੁਰ ਸ਼ਹਿਰ ਦੇ ਉਪਨਗਰ ਕਾਕੋਨ ਵਿਚ ਰਹਿੰਦਾ ਹੈ। ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਸੇਵਕ ਚੰਦ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ।

ਰਾਏ ਦੀ ਦੇਰ ਸ਼ਨੀਵਾਰ ਨੂੰ ਇੱਥੇ ਲਿਆਂਦੀ ਗਈ ਅਤੇ ਸਿੰਗਰੀਵਾਲਾ ਪਿੰਡ ਦੇ ਮੁਰਦਾਘਰ ਵਿਚ ਰੱਖੀ ਗਈ। ਰਾਏ ਅਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਹ ਅਪਣੇ ਪਿੱਛੇ ਪਤਨੀ, ਦੋ ਵਿਆਹੀਆਂ ਧੀਆਂ ਅਤੇ ਇਕ ਨਾਬਾਲਗ ਬੇਟਾ ਛੱਡ ਗਏ ਹਨ।

ਉਹ ਕੁਵੈਤ ਵਿਚ ਐਨਬੀਟੀਸੀ ਕੰਪਨੀ ਵਿਚ ਕੰਮ ਕਰਨ ਲਈ ਲਗਭਗ 28 ਤੋਂ 30 ਸਾਲ ਪਹਿਲਾਂ ਵਿਦੇਸ਼ ਗਏ ਸਨ। ਪਰਿਵਾਰ ਨੇ ਕਿਹਾ ਕਿ ਉਹ ਕੰਪਨੀ ਦੇ ਇਕ ਵਿਭਾਗ ਵਿਚ ਫੋਰਮੈਨ ਵਜੋਂ ਕੰਮ ਕਰਦੇ ਸਨ।

(For more Punjabi news apart from Last rites of Himmat Rai, who lost his life in Kuwait fire tragedy, stay tuned to Rozana Spokesman)

 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement