CM ਕੈਪਟਨ ਨੂੰ ਸੌਦਾ ਸਾਧ ਵੱਲੋਂ ਸਵਾਂਗ ਰਚਣ ਦੇ ਕੇਸ ਨੂੰ ਮੁੜ ਖੋਲ੍ਹਣ ਦੀ ਅਪੀਲ
Published : Jul 17, 2020, 11:25 am IST
Updated : Jul 17, 2020, 11:25 am IST
SHARE ARTICLE
Captain amrinder Singh , Dera Sacha Sauda
Captain amrinder Singh , Dera Sacha Sauda

ਸੌਦਾ ਸਾਧ ਵਲੋਂ ਮਈ 2007 ਵਿਚ ਆਪਣੇ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ, ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ

ਚੰਡੀਗੜ੍ਹ - ਦਰਬਾਰ ਏ ਖਾਲਸਾ ਜਥੇਬੰਦੀ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਯਾਦ ਪੱਤਰ ਭੇਜ ਕੇ 2007 ਦੇ ਬਲਾਤਕਾਰੀ ਸੌਦਾ ਸਾਧ ਵੱਲੋਂ ਸਵਾਂਗ ਰਚਣ ਦੇ ਕੇਸ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਸੌਦਾ ਸਾਧ ਵਲੋਂ ਮਈ 2007 ਵਿਚ ਆਪਣੇ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ, ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ

Alliance of Sikh OrganizationsAlliance of Sikh Organizations

ਜਿਸ ਕਾਰਨ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ। ਗੁਰਮੀਤ ਰਾਮ ਰਹੀਮ ਦੇ ਖਿਲਾਫ 20 ਮਈ 2007 ਵਿਚ ਥਾਣਾ ਕੋਤਵਾਲੀ ਵਿਚ FIR  ਨੰਬਰ 262 IPC ਦੀ ਧਾਰਾ 153 A ਅਤੇ 295  A ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਆਈ ਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਤੇ ਅਖੌਤੀ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਿਸ ਨੇ ਕਦੇ ਸੌਦਾ ਸਾਧ ਖਿਲਾਫ ਅਦਾਲਤ ਵਿਚ ਚਲਾਣ ਹੀ ਪੇਸ਼ ਨਹੀਂ ਕੀਤਾ।

Ram Rahim Dera Sacha Sauda 

ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗਾ ਘੋਰ ਪਾਪ ਕਰਨ ਦੀ ਹਿਮਾਕਤ ਸੌਦੇ ਸਾਧ ਅਤੇ ਇਸ ਦੇ ਚੇਲਿਆਂ ਨੇ ਤਾਂ ਹੀ ਕਰਨ ਦੀ ਜ਼ੁਅਰਤ ਕੀਤੀ ਕਿਉਂਕਿ ਉਸਨੂੰ ਮਈ 2007  ਵਾਲੇ ਕੇਸ ਵਿਚ ਬਾਦਲ ਸਰਕਾਰ ਨੇ ਸ਼ਰੇਆਮ ਬਚਾਅ ਲਿਆ ਸੀ। 
ਇਸ ਕੇਸ ਬਾਰੇ ਹੇਠਾਂ ਕੁਝ ਤੱਥ ਦਿਤੇ ਜਾ ਰਹੇ ਨੇ :

1. ਸ਼ੁਰੂ ਵਿੱਚ ਇਸੇ ਕੇਸ ਵਿਚ ਸੌਦੇ ਸਾਧ ਨੇ ਵੀ ਹਾਈ ਕੋਰਟ ਚ ਇਕ ਪਟੀਸ਼ਨ ਪਾਈ ਸੀ ਤੇ ਜਿਸ ਦੇ ਜੁਆਬ ਵਿਚ ਉਸ ਵੇਲੇ ਦੇ ਬਠਿੰਡੇ ਦੇ ਐੱਸ ਐੱਸ ਪੀ ਨੌਨਿਹਾਲ ਸਿੰਘ ਨੇ ਵੀ ਕੋਰਟ 'ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ। ਮਤਲਬ ਪੁਲਿਸ ਨੇ ਸਬੂਤ ਇਕੱਠੇ ਕਰ ਲਏ ਸਨ। ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਤੱਕ ਵੀ ਪੁਲਿਸ ਨੇ ਚਲਾਣ ਹੀ ਪੇਸ਼ ਨਹੀਂ ਕੀਤਾ ਤੇ ਉਲਟਾ ਫਰਵਰੀ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਬਠਿਡੇ ਦੀ ਅਦਾਲਤ ਚ ਕੈੰਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। 

File Photo File Photo

2. ਪੁਲਿਸ ਨੇ ਅਦਾਲਤ ਵਿਚ ਕੇਸ ਵਿੱਚ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ , ਜੋ ਅਕਾਲੀ ਦਲ ਦਾ ਕੌਂਸਲਰ ਸੀ, ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕੇ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ। ਪੁਲਿਸ ਦਾ ਝੂਠ ਉਦੋਂ ਸਾਫ ਨੰਗਾ ਹੋ ਗਿਆ ਜਦੋਂ ਸ਼ਿਕਾਇਤ ਕਰਤਾ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਐਫੀਡੈਵਿਟ ਉੱਤੇ ਉਸ ਦੇ ਦਸਤਖਤ ਹੀ ਨਹੀਂ ਸੀ। 

File Photo File Photo

3. ਜ਼ਿਕਰਯੋਗ ਹੈ ਕਿ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਵਿੱਚ ਹੋਏ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ |
4.ਜੁਲਾਈ 2014 ਚ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ। ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਇਸੇ ਅਧਾਰ 'ਤੇ ਕੇਸ ਵਿਚੋਂ ਖਾਰਜ ਕਰ ਦਿੱਤਾ।

File Photo File Photo

5. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੋਟਕਪੂਰਾ ਫਾਇਰਿੰਗ ਦੇ ਕੇਸ ਦੇ ਸੰਬੰਧ ਵਿੱਚ ਅਦਾਲਤ ਵਿਚ ਦਾਖਲ ਕੀਤੇ ਚਲਾਨ ਵਿੱਚ  ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹ ਕੇਸ 2012 ਦੀ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ  25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੁਲਿਸ ਵੱਲੋਂ ਕੈਂਸਲ ਕੀਤਾ ਗਿਆ ਸੀ ਤੇ ਇਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ।   

IG Kunwar Vijay Partap SinghIG Kunwar Vijay Partap Singh

ਆਪ ਜੀ ਨੂੰ ਬੇਨਤੀ ਹੈ ਕਿ ਇਸ ਗੱਲ ਦੀ ਤਹਿ ਵਿਚ ਜਾਣ ਲਈ  ਕਿ ਕਿਸ ਦੇ ਆਦੇਸ਼ਾਂ ਕਾਰਨ ਬਠਿੰਡਾ ਪੁਲਿਸ ਨੇ ਪਹਿਲਾਂ ਹੀ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਵਰਗੇ ਘਿਨਾਉਣੇ ਜੁਰਮਾਂ ਲਈ ਕੇਸ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਦਾਲਤ ਵਿਚ ਇਸ ਕੇਸ ਵਿਚ ਚਲਾਨ ਪੇਸ਼ ਨਹੀਂ ਕੀਤਾ, ਆਪ ਜੀ ਉੱਚ ਪੱਧਰੀ ਤੇ ਸਮਾਂ ਬੱਧ ਜਾਂਚ (15 ਦਿਨ)  ਦੇ ਹੁਕਮ ਦਿਓ ਤੇ ਇਸ ਸੰਬੰਧੀ ਪੂਰੇ ਤੱਥ ਜਨਤਾ ਸਾਹਮਣੇ ਲਿਆਂਦੇ ਜਾਣ ਤੇ ਸਰਕਾਰ ਇੰਨ੍ਹਾਂ ਤੱਥਾਂ ਬਾਰੇ ਜਲਦੀ ਜਲਦੀ ਤੋਂ ਇੱਕ ਵਾਈਟ ਪੇਪਰ ਜਾਰੀ ਕਰੇ।

Captain Amrinder Singh Captain Amrinder Singh

ਇਸ ਜਾਂਚ ਦੇ ਘੇਰੇ ਵਿਚ ਪੁਲਿਸ ਦੇ ਉਨਾਂ ਅਧਿਕਾਰੀਆਂ ਜਿਨ੍ਹਾਂ ਕਨੂੰਨ ਦੇ ਉਲਟ ਕੰਮ ਕੀਤਾ ਤੇ ਇੱਕ ਅਪਰਾਧੀ ਦੇ ਹੱਕ ਵਿਚ ਕੰਮ ਕਰ ਕੇ ਸ਼ਰੇਆਮ ਉਸਨੂੰ ਬਚਾਇਆ , ਦੀ ਨਿਸ਼ਾਨਦੇਹੀ ਕਰ ਕੇ ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਜਾਂਚ ਵਿਚ ਇਹ ਵੀ ਸ਼ਪੱਸ਼ਟ ਕੀਤਾ ਜਾਵੇ ਕਿ ਇੱਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਉਸ ਵੇਲੇ ਦੀ ਸਰਕਾਰ ਚਲਾ ਰਹੇ ਕਿਸ-ਕਿਸ ਸਿਆਸਤਦਾਨ, ਖਾਸ ਕਰ ਕੇ ਮੁਖ ਮੰਤਰੀ ਤੇ ਗ੍ਰਹਿ ਮੰਤਰੀ, ਨੇ ਪੁਲਿਸ ਅਫਸਰਾਂ ਨੂੰ ਕੀ ਆਦੇਸ਼ ਦਿੱਤੇ ਤੇ ਉਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

Bargari KandBargari Kand

ਇਸ ਬਾਰੇ ਪਹਿਲਾਂ ਵੀ ਅਸੀਂ ਆਪ ਜੀ ਨੂੰ ਮਿਤੀ  28 ਜਨਵਰੀ, 2019  ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ | ਹੁਣ ਜਦ ਕਿ ਕੋਟਕਪੂਰਾ ਤੇ ਬਹਿਬਲ ਕਲਾਂ  ਵਿਖੇ ਪੁਲਿਸ ਫਾਇਰਿੰਗ ਦੀ ਜਾਂਚ ਪੂਰੇ ਜ਼ੋਰ ਤੇ ਚੱਲ ਰਹੀ ਹੈ ਤੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਨੇ ਸ਼ੁਰੂ ਕਰ ਦਿੱਤੀ ਹੈ  ਤਾਂ 2007 ਵਾਲੇ ਇਸ ਅਤਿ-ਸੰਵੇਦਨਸ਼ੀਲ ਕੇਸ ਨੂੰ  ਉਸ ਵੇਲੇ ਦੀ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਖਤਮ ਕੀਤੇ ਜਾਣ ਬਾਰੇ ਪੂਰ ਸੱਚ ਬਾਹਰ ਆਉਣਾ ਚਾਹੀਦਾ ਹੈ |

Kunwar Vijay Partap Singh Kunwar Vijay Partap Singh

ਜਦਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਇਸ ਕੇਸ ਦੇ ਕੈਂਸਲ ਕੀਤੇ ਜਾਂ ਬਾਰੇ ਪਹਿਲਾਂ ਹੀ ਖੁਲਾਸਾ ਕੀਤਾ ਹੈ ਤਾਂ ਉਨ੍ਹਾਂ ਨੂੰ ਹੀ ਇਸ ਬਾਰੇ ਜਾਂਚ ਅੱਗੇ ਵਧਾਉਣ ਲਈ ਆਦੇਸ਼ ਦਿੱਤੇ ਜਾ ਸਕਦੇ ਹਨ। ਹੁਣ ਜਦ ਕਿ ਇਹ ਵਿਵਾਦ ਵੀ ਚੱਲ ਰਿਹਾ ਹੈ ਕਿ ਸੌਦੇ ਸਾਧ ਨੂੰ ਪੁਸ਼ਾਕ ਕਿਸ ਨੇ ਭੇਜੀ ਸੀ ਤਾਂ ਉਸ ਕੇਸ ਦੀ ਜਾਂਚ ਦੁਬਾਰਾ ਸ਼ੁਰੂ ਕਰ ਕਿ ਇਹ ਤੇ ਹੋਰ ਸਾਰੇ ਪੱਖ ਸਾਹਮਣੇ ਲਿਆਂਦੇ ਜਾਣ।   

Gurmeet Ram RahimDera Sacha Sauda 

ਇਸ ਕੇਸ ਸੰਬੰਧੀ ਸਰਦਾਰ ਜਸਪਾਲ ਸਿੰਘ ਮੰਝਪੁਰ ਵਲੋਂ  ਇਸ ਕੇਸ ਨੂੰ ਦੁਬਾਰਾ ਖੁਲਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ  ਪਹਿਲਾਂ  ਹੀ ਇਕ ਪਟੀਸ਼ਨ - CRM M 2221 of 2015 - ਪਾਈ ਹੋਈ ਹੈ  ਤੇ ਇਸ ਦੀ ਅਗਲੀ ਸੁਣਵਾਈ 9 ਅਕਤੂਬਰ  2020 ਨੂੰ ਹੈ | ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਪਟੀਸ਼ਨ ਵਿਚ ਸਰਕਾਰ ਵਲੋਂ ਇਸ ਕੇਸ ਵਿਚ ਨਿਆਂ ਲਈ ਠੀਕ ਪੱਖ ਰੱਖੇ ਜਾਣ ਸੰਬੰਧੀ ਆਦੇਸ਼ ਜਾਰੀ ਕਰੋ ਤਾਂ ਕਿ ਗੁਰਮੀਤ ਰਾਮ ਰਹੀਮ ਵਰਗੇ ਵੱਡੇ ਤੇ  ਆਦਤਨ ਅਪਰਾਧੀ ਤੇ ਧਾਰਾ 295  A ਤੇ 153 A ਅਧੀਨ ਦਰਜ ਕੇਸ ਚਲਾਇਆ ਜਾ ਸਕੇ ਤੇ ਉਸਨੂੰ  ਇਸ ਵਿਚ ਸਜ਼ਾ ਕਾਰਵਾਈ ਜਾ ਸਕੇ। 

ਭਾਈ ਹਰਜਿੰਦਰ ਸਿੰਘ ਮਾਝੀ, ਮੁੱਖ ਸੇਵਾਦਾਰ ਦਰਬਾਰ - ਏ- ਖਾਲਸਾ  

ਸੁਖਦੇਵ ਸਿੰਘ ਫਗਵਾੜਾ , ਬੁਲਾਰਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement