
ਗੁਰੂ ਸਾਹਿਬ ਦੀ ਭੇਂਟ ਕੀਤੀ ਤਲਵਾਰ ਨੂੰ ਇੰਨਾ ਪਿਆਰ ਕਰਦੀ ਹਾਂ ਜਿੰਨਾ ਕੋਈ ਸਿੱਖ ਵੀ ਨਹੀਂ ਕਰ ਸਕਦਾ : ਬੇਗ਼ਮ ਮੁਨੱਵਰ ਉਨ ਨਿਸ਼ਾ
ਮਲੇਰਕੋਟਲਾ (ਇਸਮਾਈਲ ਏਸ਼ੀਆ) : ਭਾਵੇਂ ਕਿ ਮਲੇਰਕੋਟਲਾ (Malerkotla) ਨੂੰ ਜ਼ਿਲ੍ਹਾ ਬਣਾਏ ਜਾਣ ਸਮੇਂ ਅਪਣੇ ਆਨਲਾਈਨ ਸੰਬੋਧਨ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਨਵਾਬ ਮਲੇਰਕੋਟਲਾ (Nawab of Malerkotla) ਨਾਲ ਅਪਣੇ ਰਿਸ਼ਤਿਆਂ ਦਾ ਜ਼ਿਕਰ ਆਨਲਾਈਨ ਸਮਾਗਮ ਦੌਰਾਨ ਬਾਖੂਬੀ ਕੀਤਾ ਸੀ ਪਰ ਇਸੇ ਨਵਾਬੀ ਖ਼ਾਨਦਾਨ ਦਾ ਆਖਰੀ ਚਿਰਾਗ ਬੇਗ਼ਮ ਮੁਨਵਰ ਉਨ ਨਿਸ਼ਾ (Begum of the last Nawab) ਅਪਣੇ ਆਖ਼ਰੀ ਬੁਢਾਪੇ ਨੂੰ ਕਿਸ ਤਰ੍ਹਾਂ ਪੂਰਾ ਕਰ ਰਹੀ ਹੈ ਉਹ ਬਹੁਤ ਤਰਸਯੋਗ ਹੈ।
Captain Amarinder Singh
ਹੋਰ ਪੜ੍ਹੋ: UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ
ਹਾਅ ਦਾ ਨਾਹਰਾ ਮਾਰਨ ਵਾਲੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਦੀ ਕੁਲ ’ਚੋਂ ਆਖ਼ਰੀ ਨਵਾਬ ਇਫ਼ਤਖ਼ਾਰ ਅਲੀ ਖ਼ਾਂ ਦੀ ਬੇਗ਼ਮ ਮੁਨੱਵਰ ਉਨ ਨਿਸ਼ਾ ਨੇ ਇਕ ਨਿਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੱਛੇ ਦੁਸ਼ਮਣ ਪਏ ਹੋਏ ਹਨ। ਹਾਲਾਂਕਿ ਉਨ੍ਹਾਂ ਦੇ ਸ਼ਬਦਾਂ ਨੂੰ ਵਿਚ-ਵਿਚਾਲੇ ਹੀ ਕੱਟ ਕਰ ਕੇ ਵੀਡੀਉ ਵਿਚ ਆਵਾਜ਼ ਓਵਰ ਚਲਾ ਦਿਤੀ ਗਈ ਪਰ ਬੇਗ਼ਮ ਸਾਹਿਬਾ ਦਾ ਇਹ ਕਹਿਣਾ ਕਿ ਉਨ੍ਹਾਂ ਪਿੱਛੇ ਦੁਸ਼ਮਣ ਪਏ ਹੋਏ ਹਨ ਅਪਣੇ ਆਪ ਵਿਚ ਇਕ ਗੰਭੀਰ ਮਸਲਾ ਹੈ ਜਿਸ ਵਲ ਸ਼ਾਇਦ ਅਜੇ ਤਕ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ’ਚੋਂ ਕਿਸੇ ਦਾ ਧਿਆਨ ਨਹੀਂ ਗਿਆ।
MALERKOTLA
ਹੋਰ ਪੜ੍ਹੋ: ਪੂਰੇ ਟੀਕੇ ਲਗਵਾ ਚੁਕੇ ਅਮਰੀਕੀ ਅਗੱਸਤ ਤੋਂ ਆ ਸਕਣਗੇ ਕੈਨੇਡਾ : ਟਰੁਡੋ
ਦਸਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੁਆਰਾ ਨਬਾਵੀ ਖਾਨਦਾਨ ਨੂੰ ਭੇਂਟ ਕੀਤੀ ਹੋਈ ਤਲਵਾਰ ਇਸ ਸਮੇਂ ਵੀ ਬੇਗਮ ਸਾਹਿਬਾ ਕੋਲ ਮੌਜੂਦ ਹੈ। ਸੋਨੇ-ਚਾਂਦੀ ਅਤੇ ਨੀਲਮ-ਹੀਰਿਆਂ ਨਾਲ ਜੜੀ ਇਹ ਇਤਿਹਾਸਕ ਤਲਵਾਰ ਅਪਣੇ ਆਪ ਵਿਚ ਇਕ ਅਨਮੋਲ ਖ਼ਜ਼ਾਨੇ ਤੋਂ ਘੱਟ ਨਹੀਂ ਹੈ ਜਿਸ ਬਾਰੇ ਬੇਗ਼ਮ ਸਾਹਿਬਾ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਭੇਂਟ ਕੀਤੀ ਇਸ ਤਲਵਾਰ ਨੂੰ ਇੰਨਾ ਪਿਆਰ ਕਰਦੀ ਹਾਂ ਜਿੰਨਾ ਕੋਈ ਸਿੱਖ ਵੀ ਨਹੀਂ ਕਰ ਸਕਦਾ।
Begum of the last Nawab of Nawab Sher Mohammad Khan's clan
ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਨੇ ‘ਅਸੈਂਸ਼ੀਅਲ ਸਕਿੱਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ
ਜ਼ਿਕਰਯੋਗ ਹੈ ਕਿ ਮਲੇਰਕੋਟਲਾ ਦਾ ਰਾਣੀ ਮਹਿਲ ਇਸ ਵਕਤ ਬਿਲਕੁਲ ਖਸਤਾ ਹਾਲਤ ਵਿਚ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਰਖਿਆ ਬੇਸ਼ਕੀਮਤੀ ਫ਼ਰਨੀਚਰ, ਪੇਂਟਿੰਗਾਂ, ਝੂਮਰ ਅਤੇ ਹੋਰ ਨਾਯਾਬ ਸਾਮਾਨ ਵੀ ਹੋਲੀ-ਹੋਲੀ ਗ਼ਾਇਬ ਹੁੰਦਾ ਜਾ ਰਿਹਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਬਣਨ ਸਮੇਂ ਅਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਸਹਿਬ ਨੇ ਇਸ ਦੀ ਸਾਂਭ-ਸੰਭਾਲ ਦਾ ਜ਼ਿੰਮਾ ਆਗਾ ਖਾਨ ਫ਼ਾਊਡੇਸ਼ਨ ਨੂੰ ਦਿਤਾ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਕੰਮ ਕਦੋਂ ਸ਼ੁਰੂ ਹੋਵੇਗਾ ਤਾਂ ਜੋ ਇਸ ਬੇਸ਼ਕੀਮਤੀ ਇਤਿਹਾਸ ਬਿਆਨ ਕਰਦੇ ਖੰਡਰਾਂ ਨੂੰ ਯਾਦਗਾਰ ਦਾ ਸਥਾਨ ਬਣਾ ਸਕੇ ਜਿਸ ਕਾਰਨ ਇਹ ਇਤਿਹਾਸਕ ਜ਼ਿਲ੍ਹਾ ਅਪਣੇ ਅੰਦਰ ਸਮੋਈ ਬੈਠੇ ਇਤਿਹਾਸ ਨੂੰ ਬਿਆਨ ਕਰ ਸਕੇ।