ਅੱਜ ਕੈਪਟਨ ਨਾਲ ਮੁਲਾਕਾਤ ਕਰ ਗਲਤਫ਼ਹਿਮੀਆਂ ਦੂਰ ਕਰਨਗੇ ਹਰੀਸ਼ ਰਾਵਤ

By : AMAN PANNU

Published : Jul 17, 2021, 11:27 am IST
Updated : Jul 17, 2021, 11:27 am IST
SHARE ARTICLE
Harish rawat to meet CM Capt. Amarinder Singh in Chandigarh
Harish rawat to meet CM Capt. Amarinder Singh in Chandigarh

ਕੈਪਟਨ ਵਲੋਂ ਇਸ ’ਤੇ ਵਿਰੋਧ ਪ੍ਰਗਟਾਇਆ ਗਿਆ ਕਿ ਜਦ ਸੋਨੀਆ ਗਾਂਧੀ ਨੇ ਇਸ ਮਾਮਲੇ ‘ਚ ਆਖ਼ਰੀ ਫੈਸਲਾ ਨਹੀਂ ਲਿਆ ਤਾਂ ਸਿੱਧੂ ਦੇ ਨਾਮ ਨੂੰ ਪਹਿਲਾਂ ਹੀ ਕਿਉਂ ਉਛਾਲਿਆ ਗਿਆ। 

ਜਲੰਧਰ: ਪੰਜਾਬ ਕਾਂਗਰਸ (Punjab Congress) ਅੰਦਰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਹਲਚਲ ਜਾਰੀ ਹੈ। ਇਸ ਸਭ ਨੂੰ ਲੈ ਕੇ ਚੱਲ ਰਹੇ ਡੈੱਡਲਾਕ ਦਾ ਹੱਲ ਕੱਢਣ ਲਈ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ (Harish Rawat) 17 ਜੁਲਾਈ ਯਾਨੀ ਕਿ ਅੱਜ ਚੰਡੀਗੜ੍ਹ (Chandigarh) ਦੌਰੇ ’ਤੇ ਹਨ। ਹਰੀਸ਼ ਰਾਵਤ ਨੇ ਇਸ ’ਤੇ ਪੁਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ (To meet CM Capt. Amarinder Singh) ਕਰਨਗੇ ਅਤੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।

ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ

Harish Rawat, Navjot Sidhu Harish Rawat, Navjot Sidhu

ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਪਹਿਲਾਂ ਹਰੀਸ਼ ਰਾਵਤ ਨੇ ਪਹਿਲਾਂ ਨਵਜੋਤ ਸਿੱਧੂ (Navjot Singh Sidhu) ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ (Punjab Congress President) ਬਣਾਉਣ ਅਤੇ ਬਾਅਦ ਵਿਚ ਇਸ ਮਾਮਲੇ ‘ਚ ਯੂ-ਟਰਨ ਮਾਰਿਆ, ਉਸ ਤੋਂ ਜ਼ਾਹਿਰ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਦੇ ਨਿਰਦੇਸ਼ਾਂ ’ਤੇ ਹੀ ਹਰੀਸ਼ ਰਾਵਤ ਕੈਪਟਨ ਨਾਲ ਮੁਲਾਕਾਤ ਕਰ ਸਾਰੇ ਖਦਸ਼ੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਗੱਲ ’ਤੇ ਵਿਰੋਧ ਪ੍ਰਗਟਾਇਆ ਗਿਆ ਕਿ ਜਦ ਸੋਨੀਆ ਗਾਂਧੀ ਨੇ ਇਸ ਮਾਮਲੇ ‘ਚ ਆਖ਼ਰੀ ਫੈਸਲਾ ਨਹੀਂ ਲਿਆ ਤਾਂ ਸਿੱਧੂ ਦੇ ਨਾਮ ਨੂੰ ਪਹਿਲਾਂ ਹੀ ਕਿਉਂ ਉਛਾਲਿਆ ਗਿਆ। 

ਹੋਰ ਪੜ੍ਹੋ: UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ

Capt. Amarinder SinghCM Capt. Amarinder Singh

ਹੋਰ ਪੜ੍ਹੋ: ਪੂਰੇ ਟੀਕੇ ਲਗਵਾ ਚੁਕੇ ਅਮਰੀਕੀ ਅਗੱਸਤ ਤੋਂ ਆ ਸਕਣਗੇ ਕੈਨੇਡਾ : ਟਰੁਡੋ

ਕੈਪਟਨ ਅਤੇ ਹਰੀਸ਼ ਰਾਵਤ ਵਿਚਾਲੇ ਹੋ ਰਹੀ ਇਸ ਅਹਿਮ ਬੈਠਕ ਨੂੰ ਲੈ ਕੇ ਦੱਸਿਆ ਗਿਆ ਕਿ ਹਰੀਸ਼ ਰਾਵਤ ਵਲੋਂ ਇਸ ਵਿਵਾਦ ਨੂੰ ਹੱਲ ਕਰਨ ਦੇ ਸੰਬੰਧ ਵਿਚ ਪਹਿਲਾਂ ਕੈਪਟਨ ਦੇ ਵਿਚਾਰ ਲਏ ਜਾਣਗੇ, ਜਿਸ ਤੋਂ ਬਾਅਦ ਹੀ ਉਹ ਰਿਪੋਰਟ ਕੇਂਦਰੀ ਲਿਡਰਸ਼ਿਪ ਨੂੰ ਸੌਂਪਣਗੇ। ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਕੈਪਟਨ ਨੂੰ ਜ਼ਰਾ ਵੀ ਨਾਰਾਜ਼ ਨਹੀਂ ਹੋਣ ਦੇਣਾ ਚਾਹੁੰਦੀ, ਜਿਸ ਕਰਕੇ ਹਰੀਸ਼ ਰਾਵਤ ਨੂੰ ਚੰਡੀਗੜ੍ਹ ਮੁਲਾਕਾਤ ਲਈ ਭੇਜਿਆ ਗਿਆ ਹੈ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement