
ਨੌਜਵਾਨ ਭੱਜਣ ‘ਚ ਹੋਇਆ ਫਰਾਰ
ਬਟਾਲਾ: ਬਟਾਲਾ ਪੁਲਿਸ ਵਲੋਂ ਹਾਈ ਅਲਰਟ ਦੇ ਚਲਦਿਆਂ ਜਗ੍ਹਾ-ਜਗ੍ਹਾ ਉੱਤੇ ਨਾਕੇ ਲਗਾਏ ਜਾ ਰਹੇ ਹਨ। ਇਸ ਦੇ ਚਲਦਿਆਂ ਬੀਤੀ ਸ਼ਾਮ ਫਤਹਿਗੜ੍ਹ ਚੂੜੀਆਂ ਦੇ ਥਾਣੇ ਦੀ ਹੱਦ ਚ ਲਗਾਏ ਗਏ ਨਾਕੇ ਤੇ ਇਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਗਿਆ, ਜਦੋਂ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨ ਉੱਥੇ ਤੋਂ ਭੱਜਣ ਚ ਕਾਮਯਾਬ ਹੋ ਗਿਆ। ਪਰ ਭੱਜਦੇ ਨੌਜਵਾਨ ਕੋਲੋ 32 ਬੋਰ ਦੇਸੀ ਪਿਸਟਲ ਨੀਚੇ ਗਿਰ ਗਈ, ਦਿਸ ਤੋਂ ਬਾਅਦ ਪੁਲਿਸ ਨੇ ਪਿਸਟਲ ਤੇ ਮੋਟਰਸਾਈਕਲ ਨੂੰ ਆਪਣੇ ਕਬਜੇ ਚ ਲੈ ਕੇ ਮਾਮਲਾ ਦਰਜ਼ ਕਰ ਲਿਆ।
Balbir Singh
ਫਰਾਰ ਹੋਏ ਨੌਜਵਾਨ ਦੀ ਪਹਿਚਾਣ ਜੋਬਨਪ੍ਰੀਤ ਸਿੰਘ ਵਜੋਂ ਹੋਈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਪੁਲਿਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਾਂਗ ਹੀ ਬਟਾਲਾ ਵਿਚ ਵੀ ਹਾਈ ਅਲਰਟ ਤੇ ਰੱਖਿਆ ਗਿਆ ਸੀ ਅਤੇ ਇਸ ਲਈ ਪੁਲਿਸ ਜ਼ਿਲ੍ਹੇ ਦੇ ਵੱਖ ਵੱਖ ਸੰਵੇਦਨਸ਼ੀਲ ਇਲਾਕਿਆਂ ਵਿਚ 40 ਦੇ ਕਰੀਬ ਪੁਲਿਸ ਨਾਕੇ ਲਗਾਏ ਗਏ ਸਨ।
Balbir Singh
ਜਿਹਨਾਂ ਵਿਚ ਵੱਖ ਵੱਖ ਥਾਣਿਆਂ ਦੇ ਐਸਐਚਓਜ਼ ਅਤੇ ਚੌਕੀ ਇੰਚਾਰਜ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਦੌਰਾਨ ਇਕ ਨਾਕਾ ਐਸਐਚਓ ਘਣੀਏ ਕੇ ਬਾਂਗਰ ਦੀ ਅਗਵਾਈ ਵਿਚ ਪੁਲ ਜਾਗਲਾ ਵਿਖੇ ਲਾਇਆ ਗਿਆ ਸੀ ਅਤੇ ਜਦੋਂ ਐਸਐਚਓ ਨੇ ਇਕ ਬਿਨਾਂ ਨੰਬਰ ਕਾਲੇ ਰੰਗ ਦੇ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੁਕਣ ਦੀ ਬਜਾਏ ਮੋਟਰਸਾਈਕਲ ਛੱਡ ਕੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਿਆ।
ਐਸਐਸਪੀ ਘੁੰਮਣ ਨੇ ਦਸਿਆ ਕਿ ਜਦੋਂ ਉਕਤ ਮੋਟਰਸਾਈਕਲ ਦੀ ਤਲਾਸ਼ੀ ਲਈ ਗਈ ਤਾਂ ਮੋਟਰਸਾਈਕਲ ਵਿਚੋਂ ਇਕ ਪਿਸਤੌਲ ਅਤੇ ਸੰਬੰਧਤ ਕਾਗਜ਼ ਬਰਾਮਦ ਹੋਏ ਹਨ। ਕਾਗਜ਼ਾਂ ਦੇ ਆਧਾਰ ਤੇ ਮੋਟਰਸਾਈਕਲ ਮਾਲਕ ਦੀ ਪਛਾਣ ਜੋਬਨਜੀਤ ਸਿੰਘ ਉਰਫ ਬਿੱਲਾ ਪੁਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨਗਰੀ ਪੁਲਿਸ ਸਟੇਸ਼ਨ ਤਰਸਿੱਕਾ ਵਜੋਂ ਹੋਈ ਹੈ। ਉਹਨਾਂ ਦਸਿਆ ਕਿ ਇਸ ਸਬੰਧੀ ਥਾਣਾ ਘਣੀਏ ਦੇ ਬਾਂਗਰ ਵਿਖੇ ਮੁਕੱਦਮਾ ਨੰ. 60 ਅਸਲਾ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ ਅਤੇ ਮੁਲਾਜ਼ਮ ਦੀ ਭਾਲ ਲਈ ਪਾਰਟੀਆਂ ਵੱਲੋਂ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।