ਪੁਲਿਸ ਮੁਲਾਜ਼ਮ ਤੇ 'ਆਪ' ਆਗੂ ਵਿਚਾਲੇ ਝੜਪ
Published : Aug 17, 2019, 4:21 pm IST
Updated : Aug 17, 2019, 4:35 pm IST
SHARE ARTICLE
Aap president navdeep singh jinda and traffic police fight
Aap president navdeep singh jinda and traffic police fight

ਝੜਪ ਦੌਰਾਨ 'ਆਪ' ਆਗੂ ਦੇ ਕੱਪੜੇ ਫਟੇ

ਬਠਿੰਡਾ: ਬਠਿੰਡਾ 'ਚ ਅੱਜ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਸਿੰਘ ਜੀਂਦਾ ਦੀ ਟ੍ਰੈਫਿਕ ਮੁਲਾਜ਼ਮ ਨਾਲ ਬਹਿਸ ਹੋ ਗਈ। ਜਿਸ ਨੇ ਜਲਦ ਹੀ ਕੁੱਟਮਾਰ ਦਾ ਰੂਪ ਧਾਰ ਲਿਆ। ਇਸ ਘਟਨਾ ‘ਚ ਜੀਦਾ ਦੇ ਕਪੜੇ ਤਕ ਫੱਟ ਗਏ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

NavdeepNavdeep Singh Jinda

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੇ ਪਰ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਸਾਫ ਹੋ ਪਾਏਗਾ। ਇਸ ਦੇ ਨਾਲ ਹੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਆਗੂਆ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤਕ ਉਨ੍ਹਾਂ ਦੇ ਮੈਂਬਰ ਨੂੰ ਇਨਸਾਫ ਨਹੀ ਮਿਲਦਾ ਉਦੋਂ ਤਕ ਉਹ ਸੰਘਰਸ਼ ਕਰਣਗੇ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਨੇ ਉਸ ਨੂੰ ਬੇਵਜ੍ਹਾ ਹੀ ਕੁੱਟਿਆ ਹੈ।

Navdeep Singh JindNavdeep Singh Jinda

ਉਸ ਨੇ ਪੁਲਿਸ ਅਧਿਕਾਰੀ ਨਾਲ ਸਹੀ ਤਰੀਕੇ ਨਾਲ ਗੱਲਬਾਤ ਕੀਤੀ ਸੀ ਪਰ ਪੁਲਿਸ ਵਾਲੇ ਦਾ ਗੁੱਸਾ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਆਗੂ ਦੇ ਕਪੜੇ ਤਕ ਪਾੜ ਦਿੱਤੇ ਤੇ ਉਲਟਾ ਪੁਲਿਸ ਵੀ ਬੁਲਾ ਲਈ। ਇਸ ਪ੍ਰਕਾਰ ਉਹਨਾਂ ਨੇ ਵੀ ਉਸ ਆਪ ਆਗੂ ਨੂੰ ਫੜ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਪੀੜਤ ਨੇ ਫਿਰ ਵੀ ਕੋਈ ਗਲਤ ਸ਼ਬਦ ਨਹੀਂ ਬੋਲੇ ਪਰ ਪੁਲਿਸ ਨੇ ਉਸ ਨੂੰ ਕੁੱਟਣ ਵਿਚ ਕੋਈ ਕਸਰ ਨਹੀਂ ਛੱਡੀ।

ਆਪ ਆਗੂ ਨਵਦੀਪ ਨੇ ਅੱਗੇ ਦਸਿਆ ਕਿ ਪੁਲਿਸ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਮਾਰ ਕੇ ਛੱਡਣਗੇ। ਉੱਥੇ ਮੌਜੂਦ ਲੋਕਾਂ ਨੇ ਉਸ ਦੀ ਦੇਖਭਾਲ ਕੀਤੀ ਅਤੇ ਉਸ ਨੂੰ ਪਾਣੀ ਦੇ ਕੇ ਉਸ ਦੀ ਮਦਦ ਕੀਤੀ। ਇਸ ਪ੍ਰਕਾਰ ਉਸ ਦੀ ਹਾਲਤ ਬਹੁਤ ਖਾਰਾਬ ਹੋ ਗਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement