
ਪੰਜਾਬ 'ਚ ਰੈਫਰੈਂਡਮ 2020 ਦੇ ਲਈ ਨੌਜਵਾਨਾਂ ਨੂੰ ਭੜਕਾਉਣ ਲਈ ਸੋਸ਼ਲ ਸਾਈਟ ਦਾ ਸਹਾਰਾ ਲੈਣ ਵਾਲੀ ਇੱਕ ਔਰਤ ਨੂੰ ਗੁਰਦਾਸਪੁਰ..
ਬਟਾਲਾ : ਪੰਜਾਬ 'ਚ ਰੈਫਰੈਂਡਮ 2020 ਦੇ ਲਈ ਨੌਜਵਾਨਾਂ ਨੂੰ ਭੜਕਾਉਣ ਲਈ ਸੋਸ਼ਲ ਸਾਈਟ ਦਾ ਸਹਾਰਾ ਲੈਣ ਵਾਲੀ ਇੱਕ ਔਰਤ ਨੂੰ ਗੁਰਦਾਸਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਤਿਆਰ ਹੋਣ ਵਾਲੇ ਨੌਜਵਾਨਾਂ ਨੂੰ ਵੀ ਇਸ ਵਲੋਂ ਫੰਡਿੰਗ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੀ ਔਰਤ ਦਾ ਨਾਮ ਕੁਲਬੀਰ ਕੌਰ ਦੱਸਿਆ ਜਾ ਰਿਹਾ ਹੈ। ਜਿਸਨੂੰ ਕਿ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Women arrested for motivating youth
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਦੀ ਉਨ੍ਹਾਂ ਦੇ ਵੱਲੋਂ ਇੱਕ ਸਾਲ ਪਹਿਲਾਂ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਨੇ ਸ਼ਰਾਬ ਦੇ ਠੇਕੇ 'ਤੇ ਅੱਗ ਲਗਾਈ ਸੀ ਪਰ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਦੀ ਉਹ ਰੈਫਰੈਂਡਮ 2020 ਦੇ ਨਾਲ ਜੁੜੇ ਹਨ ਅਤੇ ਇਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਉਨ੍ਹਾਂ ਦੇ ਵਿਰੁਧ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
Women arrested for motivating youth
ਡੀਐਸਪੀ ਦਾ ਕਹਿਣਾ ਹੈ ਕਿ ਉਸ ਮਾਮਲੇ 'ਚ ਸਾਹਮਣੇ ਆਇਆ ਸੀ ਕਿ ਰੈਫਰੈਂਡਮ 2020 ਦੇ ਨਾਂ ਨਾਲ ਉਨ੍ਹਾਂ ਨੌਜਵਾਨਾਂ ਨੂੰ ਸੋਸ਼ਲ ਸਾਇਟ ਦੇ ਜ਼ਰੀਏ ਭੜਕਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਫੰਡ ਦੇਣ ਵਾਲੀ ਖਾਲਿਸਥਾਨ ਲਹਿਰ ਨਾਲ ਜੁੜੀ ਮਹਿਲਾ ਕੁਲਵੀਰ ਕੌਰ ਜੋ Malaysia 'ਚ ਰਹਿੰਦੀ ਨੇ ਦਿੱਤਾ ਸੀ ਅਤੇ ਉਦੋਂ ਤੋਂ ਉਸਦੇ ਵਿਰੁਧ ਮਾਮਲਾ ਦਰਜ ਸੀ ਅਤੇ ਰੇਡ ਕਾਰਨਰ ਵੀ ਜਾਰੀ ਸੀ।
Women arrested for motivating youth
ਹੁਣ ਬੀਤੇ ਕੱਲ ਜਦੋਂ ਉਹ ਮਲੇਸੀਆ ਤੋਂ ਵਾਪਸ ਦਿੱਲੀ ਪਹੁੰਚੀ ਤਾਂ ਤੁਰੰਤ ਪੁਲਿਸ ਨੇ ਉੱਥੇ ਪਹੁੰਚ ਕੇ ਉਸਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਮੀਦ ਜਤਾਈ ਹੈ ਕਿ ਪੁੱਛਗਿੱਛ ਦੌਰਾਨ ਮਹਿਲਾ ਕੋਲੋਂ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਔਰਤ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰ 6 ਦਿਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਹੁਣ ਦੇਖਣ ਹੋਵੇਗਾ ਕਿ ਪੁਲਿਸ ਦੇ ਹੱਥ ਇਸ ਮਾਮਲੇ 'ਚ ਕੀ ਜਾਣਕਾਰੀ ਲੱਗਦੀ ਹੈ।