
ਕੰਡੀ ਨਹਿਰ ਟੁੱਟਣ ਨਾਲ ਪਿੰਡ ਦਾਤਾਪੁਰ 'ਤੇ ਪਾਣੀ ਦੀ ਮਾਰ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਤਲਵਾੜਾ 'ਚ ਅਧੀਨ ਆਉਂਦੇ ਪਿੰਡ ਦਾਤਾਪਰ 'ਚ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਜਦੋਂ ਇੱਥੇ ਕੰਡੀ ਨਹਿਰ ਟੁੱਟਣ ਕਾਰਨ ਪਿੰਡ ਦਾ 100 ਏਕੜ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ। ਓਧਰ ਪਾਣੀ ਲੋਕਾਂ ਦੇ ਘਰਾਂ ਵਿਚ ਵੜਨਾ ਸ਼ੁਰੂ ਹੋ ਚੁੱਕਿਆ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਕੱਚੀ ਹੋਣ ਕਰ ਕੇ ਟੁੱਟੀ ਹੈ ਤੇ ਨਹਿਰ ਦੇ ਸਿੰਮਣ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਸੀ ਪਰ ਕਿਸੇ ਨੇ ਓਨ੍ਹਾਂ ਦੀ ਸਾਰ ਤੱਕ ਨਾ ਲਈ।
Hoshiarpur
ਪਰ ਹੁਣ ਓਧਰ ਇਸ ਮੌਕੇ ਲੋਕਾਂ ਦੀ ਸਾਰ ਲੈਣ ਵਿਧਇਕ ਅਰੁਣਾ ਡੋਗਰਾ ਜ਼ਰੂਰ ਪਹੁੰਚੇ ਹਨ ਜੋ ਲੋਕਾਂ ਨਾਲ ਹਮਦਰਦੀ ਜਾਤਾਉਂਦੇ ਦਿਖੇ। ਓਧਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਪਾਣਾ ਵੱਖਰਾ ਤਰਕ ਦਿੰਦੇ ਦਾ ਪ੍ਰਸ਼ਾਸਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਬਿਜਲੀ ਦੀ ਟ੍ਰਿਪਿੰਗ ਹੋਣ ਕਰਕੇ ਨਹਿਰ ਤੋਂ ਪਾਣੀ ਬੈਕ ਮਾਰ ਗਿਆ ਤੇ ਪਾਣੀ ਓਵਰ ਫਲੋ ਹੋਇਆ ਤੇ ਜਿਸ ਕਾਰਨ ਇਹ ਹਾਦਸਾ ਵਾਪਰਿਆ।
Hoshiarpur
ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਮੀਂਹ ਦਾ ਪਾਣੀ ਲੋਕਾਂ ਦੇ ਘਰ ਵਿਚ ਚਲਾ ਜਾਂਦਾ ਹੈ। ਇਸ ਨਾਲ ਉਹਨਾਂ ਦੇ ਰਹਿਣ ਸਹਿਣ ਵਿਚ ਬਹੁਤ ਮੁਸ਼ਕਿਲ ਪੈਦਾ ਹੁੰਦੀ ਹੈ। ਗਲੀ 'ਚ ਖੜ੍ਹੇ ਗੰਦੇ ਪਾਣੀ ਕਾਰਨ ਘਰਾਂ ਵਾਲਿਆਂ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋਈ ਪਈ ਹੈ ਕਿਉਂਕਿ ਘਰ ਤੋਂ ਬਾਹਰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਇਸ ਆ ਰਹੀ ਭੈੜੀ ਬਦਬੂ ਕਾਰਨ ਘਰ 'ਚ ਰਹਿਣਾ ਮੁਸ਼ਕਲ ਹੋਇਆ ਪਿਆ ਹੈ।
Lady
ਭੈੜੀ ਬਦਬੂ ਕਾਰਨ ਗਰੀਬ ਲੋਕਾਂ ਨੂੰ ਬੀਮਾਰੀਆਂ ਨੇ ਘੇਰ ਲਿਆ ਹੈ ਜਿਸ ਕਾਰਨ ਮੱਛਰ, ਮੱਖੀ ਭਿਣਕ ਰਹੀ ਹੈ। ਘਰਾਂ ਦਾ ਸਾਰਾ ਗੰਦਾ ਪਾਣੀ ਗਲੀ 'ਚ ਖੜ੍ਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਕੋਰੋਨਾ ਲਾਗ ਨੇ ਘੇਰਿਆਂ ਹੋਇਆ ਹੈ, ਦੂਜੇ ਪਾਸੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਰੀਬ ਲੋਕ ਬੀਮਾਰੀ 'ਚ ਲਿਪਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗਲੀ 'ਚ ਖੜ੍ਹਾ ਗੰਦਾ ਪਾਣੀ ਉਨ੍ਹਾਂ ਦੇ ਘਰ ਦੇ ਸਾਰੇ ਕਮਰਿਆਂ 'ਚ ਦਾਖਲ ਹੋਣ ਕਾਰਨ ਉਹ ਬਹੁਤ ਦੁਖੀ ਹਨ।
Man
ਦਿਨ 'ਚ 3-4 ਵਾਰ ਪਾਣੀ ਕੱਢਣਾ ਪੈਂਦਾ ਹੈ ਅਤੇ ਬਦਬੂ ਮਾਰਨ ਕਾਰਨ ਸੌਣਾ ਅਤੇ ਖਾਣਾ-ਪੀਣਾ ਵੀ ਦੁੱਭਰ ਹੋਇਆ ਪਿਆ ਹੈ। ਜੇ ਭਵਿੱਖ 'ਚ ਕੋਈ ਬੀਮਾਰੀ ਉਨ੍ਹਾਂ ਦੇ ਘਰ ਆ ਗਈ ਤਾਂ ਉਸ ਦੀ ਜਿੰਮੇਵਾਰ ਨਗਰ ਕੌਸ਼ਲ ਤਪਾ ਦੀ ਹੋਵੇਗੀ। ਸੋ ਗਲਤੀ ਉੱਚ ਅਧਿਕਾਰੀਆਂ ਦੀ ਹੋਵੇ ਜਾ ਫਿਰ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਪਰ ਇਸ ਦਾ ਖਮਿਆਜ਼ਾ ਤਾਂ ਆਮ ਤੇ ਭੋਲੇ ਭਾਲੇ ਲੋਕਾਂ ਨੂੰ ਹੀ ਭੁੱਗਤਣਾ ਪਿਆ। ਦੇਖਣਾ ਹੋਵੇਗਾ ਕਦੋਂ ਪ੍ਰਸ਼ਾਸਨ ਤੇ ਵਿਧਾਇਕ ਸਾਬ੍ਹ ਇਹਨਾਂ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।