ਗਰੀਬਾਂ ਨੂੰ ਭੁੱਖੇ-ਨੰਗੇ ਕਹਿਣ ਵਾਲਿਆਂ ਨੂੰ Anmol kwatra ਦਾ Open Challenge
Published : Aug 2, 2020, 4:28 pm IST
Updated : Aug 2, 2020, 4:28 pm IST
SHARE ARTICLE
NGO Humanity Anmol Kwatra Challenged Haters
NGO Humanity Anmol Kwatra Challenged Haters

ਇਸ ਦੇ ਨਾਲ ਹੀ ਅਨਮੋਲ ਕਵਾਤਰਾ ਨੇ ਲੋਕਾਂ ਨੂੰ...

ਲੁਧਿਆਣਾ: ਸੋਸ਼ਲ ਮੀਡੀਆ ’ਤੇ ਲਗਾਤਾਰ ਅਪਣੇ ਖਿਲਾਫ ਹੋ ਰਹੀ ਬਿਆਨਬਾਜ਼ੀ ਤੋਂ ਬਾਅਦ ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਅਪਣੇ ਹੈਟਰਾਂ ਨੂੰ ਚੈਲੰਜ ਦੇ ਦਿੱਤਾ ਹੈ। ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਜੇ ਉਹ ਠੱਗਬਾਜ਼ੀ ਜਾਂ ਫਿਰ ਕੋਈ ਲੁੱਟ ਕਰ ਰਿਹਾ ਹੈ ਤਾਂ ਉਸ ਦੇ ਹੈਟਰ ਜਾਂ ਫਿਰ ਉਸ ਨੂੰ ਬੁਰਾ ਭਲਾ ਕਹਿਣ ਵਾਲੇ ਲੋਕ ਆ ਕੇ ਹੁਣ ਤਾਂ ਉਸ ਨੂੰ ਰੋਕ ਲੈਣ।

Anmol KwatraAnmol Kwatra

ਇਸ ਦੇ ਨਾਲ ਹੀ ਅਨਮੋਲ ਕਵਾਤਰਾ ਨੇ ਲੋਕਾਂ ਨੂੰ ਵੀਡੀਓ ਨਾ ਬਣਾਉਣ ਦਾ ਚੈਲੰਜ ਵੀ ਦੇ ਦਿੱਤਾ ਹੈ ਕਿ ਜੇ ਕਿਸੇ ਦੀ ਮਦਦ ਬਿਨਾਂ ਵੀਡੀਓ ਤੋਂ ਹੋ ਜਾਂਦੀ ਹੈ ਤਾਂ ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਉਹ ਵੀਡੀਓ ਬਣਾਉਣੀ ਬੰਦ ਕਰ ਦੇਣਗੇ। ਉਹਨਾਂ ਅੱਗੇ ਕਿਹਾ ਕਿ ਉਹਨਾਂ ਤੇ ਇੰਨੇ ਵੱਡੇ ਇਲਜ਼ਾਮ ਲੱਗਣ ਤੋਂ ਬਾਅਦ ਵੀ ਸੰਗਤ ਵੱਲੋਂ ਸੇਵਾ ਨਿਰੰਤਰ ਜਾਰੀ ਹੈ। ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਸੇਵਾ ਦਾ ਪੈਸਾ ਸੰਗਤ ਤੇ ਹੀ ਲਗਾਉਣਗੇ ਇਸ ਲਈ ਉਹ ਉਹਨਾਂ ਨੂੰ ਸੇਵਾ ਭੇਜ ਰਹੇ ਹਨ।

Anmol KwatraAnmol Kwatra

ਵੀਡੀਓ ਵਿਚ ਵੀ ਬਹੁਤ ਸਾਰੇ ਲੋੜਵੰਦ, ਬੇਸਹਾਰਾ ਖੜ੍ਹੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਸੇਵਾ ਕਰਨ ਵਾਲੇ ਵਿਅਕਤੀ ਵੀ ਖੜ੍ਹੇ ਹਨ। ਉਹਨਾਂ ਨੇ ਅਨਮੋਲ ਕਵਾਤਰਾ ਦਾ ਹੌਂਸਲਾ ਵਧਾਉਂਦੇ ਹੋਏ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਹਨਾਂ ਵੱਲੋਂ ਦਿੱਤੀ ਜਾ ਰਹੀ ਸੇਵਾ ਦਾ ਸਹੀ ਇਸਤੇਮਾਲ ਹੋ ਰਿਹਾ ਹੈ ਇਸ ਲਈ ਉਹ ਅੱਗੇ ਵੀ ਇਸੇ ਤਰ੍ਹਾਂ ਸੇਵਾ ਭੇਜਦੇ ਰਹਿਣਗੇ।

Anmol KwatraAnmol Kwatra

ਗੋਲਡੀ ਪੀਪੀ ਤੇ ਪੁਨੀਤ ਪੀਪੀ ਦੇ ਵਿਵਾਦ ਨਾਲ ਜੁੜੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਇਕ ਦੇ ਭੁਲੇਖੇ ਦੂਰ ਹੋ ਜਾਣਗੇ ਤੇ ਵਾਰ-ਵਾਰ ਵਿਰੋਧੀਆਂ ਨੂੰ ਲਾਹਣਤਾਂ ਪਾਉਂਦੇ ਨਹੀਂ ਥੱਕੋਗੇ। ਦਰਅਸਲ ਇਕ ਪਰਿਵਾਰ ਦੀ ਗੋਲਡੀ ਪੀਪੀ ਤੇ ਪੁਨੀਤ ਪੀਪੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਹੁਣ ਉਸ ਪਰਿਵਾਰ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਤੁਸੀਂ ਇਹਨਾਂ ਸਮਾਜ ਸੇਵੀਆਂ ਬਾਰੇ ਗਲਤ ਬੋਲੋ।

Poor PeoplePoor People

ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਜਿਸ ਨੂੰ ਸੁਣ ਕੇ ਇਕ ਵਾਰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿ ਲੋਕ ਕਿਸ ਕਦਰ ਡਿੱਗ ਚੁੱਕੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਫੋਨ ਆ ਰਹੇ ਹਨ ਇਹਨਾਂ ਸਮਾਜ ਸੇਵੀਆਂ ਖਿਲਾਫ ਵੀਡੀਓ ਬਣਾ ਕੇ ਪਾਓ ਤੇ ਉਹਨਾਂ ਨੂੰ ਬੁਰਾ ਭਲਾ ਕਹੋ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੂੰ ਵਿਰੋਧੀ ਘਰ ਆ ਕੇ ਵੀ ਧਮਕੀਆਂ ਦੇ ਕੇ ਗਏ ਹਨ ਕਿ ਉਹਨਾਂ ਨੇ ਜੇ ਵੀਡੀਓ ਨਾ ਬਣਾਈ ਤਾਂ ਉਹਨਾਂ ਦਾ ਘਰ ਨਹੀਂ ਬਣਨ ਦਿੱਤਾ ਜਾਵੇਗਾ।

Anmol KwatraAnmol Kwatra

ਇਸ ਦੇ ਨਾਲ ਹੀ ਪਰਿਵਾਰ ਨੇ ਬੇਨਤੀ ਕੀਤੀ ਕਿ ਗੋਲਡੀ ਅਤੇ ਉਹਨਾਂ ਦੀ ਟੀਮ ਇਕ ਨਹੀਂ ਹੋਰ ਪਤਾ ਨਹੀਂ ਕਿੰਨੇ ਹੀ ਘਰ ਤਿਆਰ ਕਰਵਾ ਰਹੀ ਹੈ ਇਸ ਲਈ ਉਹਨਾਂ ਨੂੰ ਮਾੜਾ ਨਾ ਕਿਹਾ ਜਾਵੇ। ਉਹ ਸਾਰੇ ਪੈਸੇ ਸੇਵਾ ਵਿਚ ਲਗਾ ਰਹੇ ਹਨ ਤੇ ਉਹਨਾਂ ਨੇ ਸੰਗਤ ਦਾ ਇਕ ਵੀ ਰੁਪਈਆ ਅਪਣੇ ਨਾਮ ਨਹੀਂ ਲਵਾਇਆ। ਦਸ ਦਈਏ ਕਿ ਪੀਪੀ ਗੋਲਡੀ ਤੇ ਲਗਾਤਾਰ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਇਕ ਵਾਰ ਫਿਰ ਗੋਲਡੀ ਨੇ ਵੱਡਾ ਬਿਆਨ ਦਿੱਤਾ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement