
ਬਰਨਾਲਾ ਪੁਲਿਸ ਨੇ ਸੁਲਝਾਇਆ ਦੋਹਰੇ ਕਤਲ ਦਾ ਮਾਮਲਾ
ਬਰਨਾਲਾ: ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿਚ ਹੋਏ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਇਸ ਦੌਰਾਨ ਖੁਲਾਸਾ ਹੋਇਆ ਕਿ ਘਰ ਜਵਾਈ ਰਾਜਦੀਪ ਸਿੰਘ ਨੇ ਅਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕਰ ਦਿਤਾ ਕਿਉਂਕਿ ਉਹ ਅਪਣੀ ਪਤਨੀ ਦੇ ਨਾਂਅ ’ਤੇ ਚੱਲ ਰਹੀ 5 ਏਕੜ ਜ਼ਮੀਨ ਹੜੱਪਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: DRDO ਦੇ ਸਾਬਕਾ ਡਾਇਰੈਕਟਰ ਵੀ.ਐਸ. ਅਰੁਣਾਚਲਮ ਦਾ ਦੇਹਾਂਤ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਅੰਡਰ ਟਰੇਨਿੰਗ ਐਸ.ਐਚ.ਓ. ਕਰਨ ਸ਼ਰਮਾ ਨੇ ਦਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਹਰਬੰਸ ਕੌਰ ਅਤੇ ਪਰਮਜੀਤ ਕੌਰ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਰਾਜਦੀਪ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਬਰਸਾਤੀ ਨਾਲੇ ਵਿਚ ਡੁੱਬੇ ਦੋ ਬੱਚੇ, ਦੋਹਾਂ ਦੀਆਂ ਲਾਸ਼ਾਂ ਬਰਾਮਦ
ਜਸਵਿੰਦਰ ਸਿੰਘ ਨੇ ਦਸਿਆ ਕਿ ਰਾਜਦੀਪ ਸਿੰਘ ਉਸ ਦੀ ਚਾਚੀ ਹਰਬੰਸ ਕੌਰ ਅਤੇ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ ਨਾਲ ਰਹਿੰਦਾ ਸੀ। ਪਰਮਜੀਤ ਕੌਰ ਦਾ ਵਿਆਹ ਕੁੱਝ ਸਾਲ ਪਹਿਲਾਂ ਮੁਲਜ਼ਮ ਰਾਜਦੀਪ ਸਿੰਘ ਨਾਲ ਹੋਇਆ ਸੀ। ਪਰਮਜੀਤ ਦੇ ਨਾਂਅ 'ਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹੜੱਪ ਕੇ ਵੇਚਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਡਿਜੀਟਲ ਧੋਖਾਧੜੀ ਦਾ ਹੈਰਾਨੀਜਨਕ ਮਾਮਲਾ: ਚੀਨੀ ਐਪ ਜ਼ਰੀਏ 9 ਦਿਨਾਂ ਵਿਚ 1400 ਕਰੋੜ ਦੀ ਠੱਗੀ
ਜਸਵਿੰਦਰ ਅਨੁਸਾਰ ਇਸ ਗੱਲ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਉਹ ਨਸ਼ਾ ਕਰ ਕੇ ਮਾਂ-ਧੀ ਦੋਵਾਂ ਦੀ ਕੁੱਟਮਾਰ ਕਰਦਾ ਸੀ। ਪੁਲਿਸ ਨੇ ਮੁਲਜ਼ਮ ਵਿਰੁਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹ ਖੁਦ ਜ਼ਖਮੀ ਹੈ, ਇਸ ਲਈ ਪੁਲਿਸ ਜਾਂਚ ਜਾਰੀ ਹੈ।