
ਇਕ ਦਿਨ ਵਿਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਚੁੱਕਾ ਹੈ ਸਾਊਦੀ
ਨਵੀਂ ਦਿੱਲੀ: ਸਾਊਦੀ ਅਰਬ ਨੇ ਬੁੱਧਵਾਰ ਨੂੰ ਇਕ ਅਮਰੀਕੀ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਦਿਤੀ। ਦੋਸ਼ੀ ਦਾ ਨਾਂ ਬਿਸ਼ੋ ਸ਼ਰੀਫ ਨਾਜ਼ੀ ਨਸੀਫ ਦਸਿਆ ਗਿਆ ਹੈ। ਉਸ 'ਤੇ ਆਪਣੇ ਪਿਤਾ ਦੀ ਹੱਤਿਆ ਦਾ ਦੋਸ਼ ਸੀ। ਇਸ ਤੋਂ ਇਲਾਵਾ ਉਸ ਨੇ ਇਕ ਹੋਰ ਵਿਅਕਤੀ 'ਤੇ ਜਾਨਲੇਵਾ ਹਮਲਾ ਕੀਤਾ ਸੀ। ਸਾਊਦੀ ਸਰਕਾਰ ਦੇ ਬਿਆਨ ਨੇ ਨਸੀਫ ਲਈ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਬਾਂਕੇ ਬਿਹਾਰੀ ਮੰਦਿਰ 12 ਟੁੱਟੇ-ਭੱਜੇ ਮਕਾਨਾਂ ਨਾਲ ਘਿਰਿਆ, ਲਾਲ ਨਿਸ਼ਾਨ ਵਾਲੇ ਮਕਾਨਾਂ ਦੀ ਵੀ ਨਹੀਂ ਹੋਈ ਮੁਰੰਮਤ
ਮਾਰਚ 2022 ਦੀ ਕਿਸੇ ਤਰੀਕ ਨੂੰ, ਸਾਊਦੀ ਅਰਬ ਨੇ ਇਕ ਦਿਨ ਵਿਚ 81 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿਹੜੀ ਮਿਤੀ ਸੀ ਅਤੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਨੂੰ ਕਿਹੜੇ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ ਸੀ।
ਇਹ ਵੀ ਪੜ੍ਹੋ: DRDO ਦੇ ਸਾਬਕਾ ਡਾਇਰੈਕਟਰ ਵੀ.ਐਸ. ਅਰੁਣਾਚਲਮ ਦਾ ਦੇਹਾਂਤ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨਸੀਫ ਨੂੰ ਮੌਤ ਦੀ ਸਜ਼ਾ ਦੀ ਜਾਣਕਾਰੀ ਦਿਤੀ। ਹਾਲਾਂਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਮੁਤਾਬਕ ਨਸੀਫ 'ਤੇ ਪਹਿਲਾਂ ਆਪਣੇ ਪਿਤਾ ਨੂੰ ਕੁੱਟਣ ਅਤੇ ਬਾਅਦ 'ਚ ਗਲਾ ਘੁੱਟ ਕੇ ਮਾਰਨ ਦਾ ਦੋਸ਼ ਹੈ। ਘਟਨਾ ਦੇ ਸਮੇਂ ਉਹ ਕਿਸੇ ਨਸ਼ੇ ਦੇ ਅਧੀਨ ਸੀ। ਪਿਤਾ ਦਾ ਕਤਲ ਕਰਨ ਤੋਂ ਬਾਅਦ ਨਸੀਫ ਨੇ ਲਾਸ਼ ਦੇ ਕਈ ਟੁਕੜੇ ਵੀ ਕਰ ਦਿਤੇ ਸਨ।
ਸਾਊਦੀ ਗ੍ਰਹਿ ਮੰਤਰਾਲੇ ਮੁਤਾਬਕ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਸ ਨੇ ਉਥੇ ਮੌਜੂਦ ਇੱਕ ਕਰੀਬੀ ਰਿਸ਼ਤੇਦਾਰ 'ਤੇ ਜਾਨਲੇਵਾ ਹਮਲਾ ਵੀ ਕੀਤਾ ਸੀ। ਹਾਲਾਂਕਿ ਉਸ ਦਾ ਬਚਾਅ ਹੋ ਗਿਆ। ਬਾਅਦ 'ਚ ਨਸੀਫ 'ਤੇ ਲੱਗੇ ਸਾਰੇ ਦੋਸ਼ ਸਾਬਤ ਹੋ ਗਏ ਅਤੇ ਸਾਊਦੀ ਕਾਨੂੰਨ ਮੁਤਾਬਕ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।