
ਰੁਣਾਚਲਮ ਦੀ ਬੁਧਵਾਰ ਨੂੰ ਅਮਰੀਕਾ 'ਚ ਮੌਤ ਹੋ ਗਈ
ਨਵੀਂ ਦਿੱਲੀ: ਡੀ.ਆਰ.ਡੀ.ਓ. ਦੇ ਸਾਬਕਾ ਡਾਇਰੈਕਟਰ ਜਨਰਲ ਵੀ.ਐਸ. ਅਰੁਣਾਚਲਮ ਦਾ ਕੈਲੀਫੋਰਨੀਆ (ਅਮਰੀਕਾ) ਵਿਚ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਵਿਗਿਆਨਕ ਭਾਈਚਾਰੇ ਅਤੇ ਰਣਨੀਤਕ ਜਗਤ 'ਚ ਵੱਡਾ ਖਲਾਅ ਪੈਦਾ ਹੋ ਗਿਆ ਹੈ। ਅਰੁਣਾਚਲਮ ਦੀ ਬੁਧਵਾਰ ਨੂੰ ਅਮਰੀਕਾ 'ਚ ਮੌਤ ਹੋ ਗਈ। ਉਨ੍ਹਾਂ ਦੇ ਪ੍ਰਵਾਰ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਬਰਸਾਤੀ ਨਾਲੇ ਵਿਚ ਡੁੱਬੇ ਦੋ ਬੱਚੇ, ਦੋਹਾਂ ਦੀਆਂ ਲਾਸ਼ਾਂ ਬਰਾਮਦ
ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' (ਪਹਿਲਾਂ ਟਵਿਟਰ) 'ਤੇ ਲਿਖਿਆ, ''ਡਾ. ਵੀ.ਐਸ ਅਰੁਣਾਚਲਮ ਦੀ ਮੌਤ ਨੇ ਵਿਗਿਆਨਕ ਭਾਈਚਾਰੇ ਅਤੇ ਰਣਨੀਤਕ ਸੰਸਾਰ ਵਿਚ ਇਕ ਵੱਡਾ ਖਾਲੀਪਣ ਲਿਆ ਦਿਤਾ ਹੈ। ਭਾਰਤ ਦੀਆਂ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿਚ ਗਿਆਨ, ਖੋਜ ਅਤੇ ਭਰਪੂਰ ਯੋਗਦਾਨ ਲਈ ਉਨ੍ਹਾਂ ਦੇ ਜਨੂੰਨ ਲਈ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਦੇ ਪ੍ਰਵਾਰ ਅਤੇ ਸ਼ੁਭਚਿੰਤਕਾਂ ਨਾਲ ਹਮਦਰਦੀ। ਓਮ ਸ਼ਾਂਤੀ।''
ਇਹ ਵੀ ਪੜ੍ਹੋ: ਬਾਂਕੇ ਬਿਹਾਰੀ ਮੰਦਿਰ 12 ਟੁੱਟੇ-ਭੱਜੇ ਮਕਾਨਾਂ ਨਾਲ ਘਿਰਿਆ, ਲਾਲ ਨਿਸ਼ਾਨ ਵਾਲੇ ਮਕਾਨਾਂ ਦੀ ਵੀ ਨਹੀਂ ਹੋਈ ਮੁਰੰਮਤ
ਅਰੁਣਾਚਲਮ ਨੇ ਭਾਭਾ ਪਰਮਾਣੂ ਖੋਜ ਕੇਂਦਰ (ਬੀ.ਏ.ਆਰ.ਸੀ.), ਨੈਸ਼ਨਲ ਐਰੋਨੌਟਿਕਲ ਲੈਬਾਰਟਰੀ ਅਤੇ ਡਿਫੈਂਸ ਮੈਟਲਰਜੀਕਲ ਰਿਸਰਚ ਲੈਬਾਰਟਰੀ ਵਿਚ ਸੇਵਾ ਨਿਭਾਈ ਸੀ। ਅਰੁਣਾਚਲਮ 1982 ਤੋਂ 1992 ਤਕ ਡੀ.ਆਰ.ਡੀ.ਓ. ਦੇ ਮੁਖੀ ਅਤੇ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਸਨ। ਵਿਗਿਆਨ ਅਤੇ ਤਕਨਾਲੋਜੀ ਵਿਚ ਅਰੁਣਾਚਲਮ ਦੇ ਯੋਗਦਾਨ ਲਈ, ਉਨ੍ਹਾਂ ਨੂੰ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ (1980), ਪਦਮ ਭੂਸ਼ਣ (1985) ਅਤੇ ਪਦਮ ਵਿਭੂਸ਼ਣ (1990) ਨਾਲ ਸਨਮਾਨਤ ਕੀਤਾ ਗਿਆ ਸੀ।