ਖੇਤੀ ਆਰਡੀਨੈਂਸ : 'ਆਪ' ਦਾ ਬਾਦਲਾਂ ਦੇ ਘਰ ਤਕ 'ਟਰੈਕਟਰ ਮਾਰਚ', ਪੁਲਿਸ ਨੇ ਪਿੰਡ ਤੋਂ ਬਾਹਰ ਰੋਕਿਆ!
Published : Sep 17, 2020, 4:53 pm IST
Updated : Sep 17, 2020, 5:04 pm IST
SHARE ARTICLE
AAP, Tractor March
AAP, Tractor March

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਕੀਤਾ ਘਿਰਾਓ

ਬਠਿੰਡਾ : ਖੇਤੀ ਆਰਡੀਨੈਂਸਾਂ ਤੋਂ ਬਾਅਦ ਸ਼ੁਰੂ ਹੋਇਆ ਧਰਨੇ-ਪ੍ਰਦਰਸ਼ਨਾਂ ਦਾ ਸਿਲਸਿਲਾ ਹੁਣ ਵੱਡੇ ਆਗੂਆਂ ਦੇ ਦਰਾਂ ਤਕ ਪਹੁੰਚਣ ਲੱਗਾ ਹੈ। ਧਰਨਾਕਾਰੀ ਹੁਣ ਵੱਡੇ ਆਗੂਆਂ ਦੇ ਜੱਦੀ ਪਿੰਡਾਂ ਵੱਲ ਕੂਚ ਕਰਨ ਲੱਗੇ ਹਨ। ਇਸ ਦੀ ਸ਼ੁਰੂਆਤ ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਲਾਏ ਪੱਕੇ ਧਰਨੇ ਤੋਂ ਹੋ ਗਈ ਸੀ।

Tractor MarchTractor March

ਹੁਣ ਸਿਆਸੀ ਦਲ ਵੀ ਵਿਰੋਧੀ ਪਾਰਟੀਆਂ  ਦੇ  ਕਿਸਾਨੀ ਮੁੱਦਿਆਂ ਨੂੰ ਅਣਗੌਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਿਗਜ਼ ਆਗੂਆਂ ਦੇ ਗ੍ਰਹਿ ਸਥਾਨਾਂ ਵੱਲ ਨੂੰ ਰੋਸ ਮਾਰਚ ਕੱਢਣ ਲੱਗੇ ਹਨ। ਇਸੇ ਤਹਿਤ ਅੱਜ ਆਮ ਆਦਮੀ ਪਾਰਟੀ ਵਲੋਂ ਬਠਿੰਡਾ ਵਿਖੇ ਟਰੈਕਟਰ-ਟਰਾਲੀਆਂ 'ਤੇ ਚੜ੍ਹ ਕੇ ਨਰੂਆਣਾ ਤੋਂ ਰੋਸ ਮਾਰਚ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਦਾ ਘਿਰਾਓ ਕੀਤਾ।

Tractor MarchTractor March

ਧਰਨੇ 'ਚ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਸਮੇਤ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਵਿਚ ਸੁਖਬੀਰ ਬਾਦਲ ਆਰਡੀਨੈਂਸ ਬਿੱਲ ਦੇ ਖਿਲਾਫ਼ ਵੋਟ ਪਾ ਰਹੇ ਹਨ ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਬਿੱਲ ਦਾ ਪ੍ਰਚਾਰ ਕਰ ਰਹੇ ਹਨ।

Tractor MarchTractor March

ਉਨ੍ਹਾਂ ਕਿਹਾ ਜੇ ਇਨ੍ਹਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਆਪਣੀ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇ ਦਿੰਦੀ। ਇਸ ਦੇ ਨਾਲ ਹੀ ਸੰਸਦ ਵਿਚ ਇਸ ਬਿੱਲ ਨੂੰ ਲੈ ਕੇ ਕੋਈ ਵੋਟਿੰਗ ਨਹੀਂ ਹੋਈ ਜਿਸਦੇ ਚੱਲਦੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ 'ਚ ਖੜ੍ਹੀ ਹੈ।

Tractor MarchTractor March

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਖੁਦ ਕੈਬਨਿਟ ਵਿਚ ਲਿਖ ਕੇ ਦੇ ਚੁੱਕੇ ਹਨ ਕਿ ਇਹ ਬਿੱਲ ਕਿਸਾਨ ਦੇ ਹਕ ਵਿਚ ਹੈ। ਇਸ ਦੇ ਬਾਵਜੂਦ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬਾਅਦ 'ਚ ਟਰੈਕਟਰ ਮਾਰਚ ਪਿੰਡ ਬਾਦਲ ਵਿਖੇ ਪਹੁੰਚਿਆ। ਪੁਲਿਸ ਵਲੋਂ ਪਹਿਲਾਂ ਹੀ ਬੇਰੀਗੇਡ ਲਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ ਟਰੈਕਟਰ ਮਾਰਚ ਨੂੰ ਪਿੰਡ ਦੇ ਬਾਹਰ ਹੀ ਰੋਕ ਦਿਤਾ ਜਿੱਥੇ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement