ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ: ਅਮਨ ਅਰੋੜਾ
Published : Sep 17, 2022, 4:47 pm IST
Updated : Sep 17, 2022, 4:47 pm IST
SHARE ARTICLE
 Aman Arora
Aman Arora

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦਾ ਆਗ਼ਾਜ਼

 


ਚੰਡੀਗੜ੍ਹ: ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ।  

ਉਨ੍ਹਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਇਥੇ ਹੋਟਲ ਮਾਊਂਟਵਿਊ ਵਿੱਚ ਪੀ.ਐਚ.ਡੀ. ਚੈਂਬਰ ਵੱਲੋਂ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸਮਾਗਮ: ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ ਐਟ ਇਨਜ਼ ਐਂਡ ਆਊਟਸ: 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦੀ ਪ੍ਰਧਾਨਗੀ ਕੀਤੀ। ਇਸ ਸ਼ੋਅ ਦਾ ਥੀਮ "ਟੁਆਰਡਜ਼ ਸਮਾਰਟ ਐਂਡ ਸਸਟੇਨੇਬਲ ਸਪੇਸਿਸ" ਸੀ।

ਅਮਨ ਅਰੋੜਾ ਨੇ ਕਿਹਾ ਕਿ ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਕਲਾ ਉਦਯੋਗ ਦੇ ਮੋਢਿਆਂ 'ਤੇ ਅੱਜ ਵੱਡੀ ਜ਼ਿੰਮੇਵਾਰੀ ਹੈ।

ਭਵਨ ਨਿਰਮਾਣ ਕਲਾ ਉਦਯੋਗ ਦੇ ਨੁਮਾਇੰਦਿਆਂ ਨੂੰ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਹੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਉਦਯੋਗ ਲਈ ਅਥਾਹ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ (ਮੋਹਾਲੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਨੂੰ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਭਵਨ ਨਿਰਮਾਣ ਕਲਾ ਅਤੇ ਵਿਰਾਸਤੀ ਇਮਾਰਤਾਂ ਜਿਵੇਂ ਭਾਈ ਰਾਮ ਸਿੰਘ ਦੁਆਰਾ ਡਿਜ਼ਾਈਨ ਕੀਤਾ ਖਾਲਸਾ ਕਾਲਜ, ਅੰਮਿ੍ਤਸਰ ਅਤੇ ਸੂਬੇ ਦੀਆਂ ਹੋਰ ਪ੍ਰਸਿੱਧ ਧਾਰਮਿਕ ਇਮਾਰਤਾਂ ਅਤੇ ਕਿਲਿਆਂ ਨੂੰ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੀ ਇਹ ਪਹਿਲਕਦਮੀ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਨਤਾ ਦੇਵੇਗੀ। ਸਮਾਗਮ ਦੌਰਾਨ ਅਮਨ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਐਜੂਕੇਟਰ ਆਰਕੀਟੈਕਟ ਲਈ ਪ੍ਰੋ. (ਡਾ.) ਐੱਸ.ਐੱਸ. ਭੱਟੀ, ਪ੍ਰੈਕਟਿਸਿੰਗ ਆਰਕੀਟੈਕਟ ਵਜੋਂ ਸ਼ਿਵਦੱਤ ਸ਼ਰਮਾ ਅਤੇ ਪਬਲਿਕ ਸਰਵਿਸ ਗਵਰਨਮੈਂਟ ਆਰਕੀਟੈਕਟ ਲਈ ਕੌਸ਼ਲ ਸ਼ਾਮ ਲਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨ ਕੀਤਾ।

ਇਸ ਤੋਂ ਇਲਾਵਾ ਰਿਹਾਇਸ਼ੀ ਡਿਜ਼ਾਈਨ ਸ਼੍ਰੇਣੀ ਤਹਿਤ ਗਰੁੱਪ ਹਾਊਸਿੰਗ ਵਿਦ ਓਪਨ ਸਪੇਸ ਪ੍ਰਾਜੈਕਟ ਲਈ ਸੁਸ਼ੀਲ ਸਰਮਾ, ਸਮਾਲ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਅਜੈ ਗੁਲਾਟੀ, ਲਾਰਜ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਬਦਰੀਨਾਥ ਕਾਲੇਰੂ, ਅਫੋਰਡਏਬਲ ਗਰੁੱਪ ਹਾਊਸਿੰਗ ਪ੍ਰਾਜੈਕਟ ਲਈ ਪੌਨੀ ਐਮ ਕੌਨਕੈਸਾਓ, ਕਮਰਸ਼ੀਅਲ ਡਿਜ਼ਾਈਨ ਫ਼ਾਰ ਆਫ਼ਿਸ ਬਿਲਡਿੰਗ ਪ੍ਰਾਜੈਕਟ ਲਈ ਮੋਹਿਤਾ (ਗਰਗ) ਵਸ਼ਿਸ਼ਟ, ਇੰਡਸਟਰੀਅਲ ਬਿਲਡਿੰਗ ਡਿਜ਼ਾਈਨ ਪ੍ਰਾਜੈਕਟ ਲਈ ਆਸ਼ੀਸ਼ ਰਾਠੀ, ਰਿਟੇਲ ਡਿਜ਼ਾਈਨ ਪ੍ਰਾਜੈਕਟ ਲਈ ਗੁਰਪ੍ਰੀਤ ਸਿੰਘ ਸ਼ਾਹ, ਹਾਸਪਿਟੈਲਿਟੀ ਡਿਜ਼ਾਈਨ ਤਹਿਤ ਹੋਟਲਜ਼ ਪ੍ਰਾਜੈਕਟ ਲਈ ਸ਼ੀਤਲ ਸ਼ਰਮਾ, ਰੇਸਤਰਾਂ ਪ੍ਰਾਜੈਕਟ ਲਈ ਪੌਨੀ ਐਮ ਕੌਨਕੈਸਾਓ, ਕੰਟੈਕਸਚੂਅਲ ਡਿਜ਼ਾਈਨ ਲਈ ਕੰਵਰ ਪ੍ਰੀਤ ਸਿੰਘ, ਹਾਰਬਿੰਗਰ ਆਫ਼ ਚੇਂਜ- ਆਰਕੀਟੈਕਟ ਅੰਡਰ 40 ਲਈ ਬਦਰੀਨਾਥ ਕਾਲੇਰੂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਮਧੂ ਸੂਦਨ ਵਿਜ,  ਆਰਕੀਟੈਕਚਰ ਐਂਡ ਇੰਟੀਰੀਅਰਜ਼ ਫੋਰਮ ਦੇ ਚੇਅਰਪਰਸਨ ਆਨੰਦ ਸ਼ਰਮਾ, ਚੰਡੀਗੜ੍ਹ ਚੈਪਟਰ ਦੇ ਉਪ-ਚੇਅਰਪਰਸਨ ਸੁਵਰਤ ਖੰਨਾ, ਕਪਿਲ ਸੇਤੀਆ, ਮੁੱਖ ਆਰਕੀਟੈਕਟ, ਪੰਜਾਬ ਸਪਨਾ ਅਤੇ ਆਰ.ਐਸ. ਸਚਦੇਵਾ ਵੀ ਹਾਜ਼ਰ ਸਨ।
 

SHARE ARTICLE

ਏਜੰਸੀ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement