ਮਲੋਟ ਦੇ ਪਿੰਡ ਚੰਨੂ ਨੇੜੇ ਵਾਪਰਿਆ ਹਾਦਸਾ
ਮਲੋਟ: ਮੁਕਤਸਰ ਦੇ ਲੰਬੀ 'ਚ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਦੌਰਾਨ ਇਕ ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਿੱਲੀ ਤੋਂ ਕਾਰ ਖਰੀਦ ਕੇ ਦੇਰ ਰਾਤ ਮਲੋਟ ਪਰਤ ਰਹੇ ਸਨ।
ਇਹ ਵੀ ਪੜ੍ਹੋ: ਭਾਰਤੀ ਸਰਹੱਦ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ; 2.5 ਕਿਲੋ ਹੈਰੋਇਨ ਬਰਾਮਦ
ਮਿਲੀ ਜਾਣਕਾਰੀ ਅਨੁਸਾਰ 5 ਵਿਅਕਤੀ ਅਪਣੀ ਰਿਟਜ਼ ਕਾਰ ਨੰਬਰ ਡੀਐਲ-ਸੀਪੀ 6662 ਵਿਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨਿਚਰਵਾਰ-ਐਤਵਾਰ ਦੀ ਰਾਤ ਕਰੀਬ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨੇੜੇ ਪਹੁੰਚੇ ਤਾਂ ਕਾਰ ਸਾਹਮਣੇ ਤੋਂ ਆ ਰਹੀ ਲੱਕੜ ਨਾਲ ਭਰੀ ਟਰਾਲੀ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਸਰਕਾਰੀ ਗ੍ਰਾਂਟ 'ਚ ਘਪਲੇ ਦੇ ਇਲਜ਼ਾਮ ਤਹਿਤ ਮਹਿਲਾ ਸਰਪੰਚ ਵਿਰੁਧ ਮਾਮਲਾ ਦਰਜ
ਹਾਦਸੇ ਵਿਚ ਮੀਤੂ, ਹਰਬੀਰ ਸਿੰਘ, ਅਰਵਿੰਦ ਵਾਸੀ ਮਲੋਟ ਅਤੇ ਅਰਵਿੰਦ ਵਾਸੀ ਦਿੱਲੀ ਦੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿਤਾ ਹੈ। ਜ਼ਖਮੀ ਮਦਨ ਲਾਲ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ।