ਸਰਕਾਰੀ ਗ੍ਰਾਂਟ 'ਚ ਘਪਲੇ ਦੇ ਇਲਜ਼ਾਮ ਤਹਿਤ ਮਹਿਲਾ ਸਰਪੰਚ ਵਿਰੁਧ ਮਾਮਲਾ ਦਰਜ
Published : Sep 17, 2023, 12:10 pm IST
Updated : Sep 17, 2023, 12:10 pm IST
SHARE ARTICLE
FIR against woman Sarpanch on allegation of scam in government grant
FIR against woman Sarpanch on allegation of scam in government grant

ਜਾਂਚ ਦੌਰਾਨ ਪਾਈ ਗਈ ਕੁੱਲ 7 ਲੱਖ 46 ਹਜ਼ਾਰ 11 ਰੁਪਏ ਵਸੂਲਣਯੋਗ ਰਾਸ਼ੀ

 

ਗੁਰਦਾਸਪੁਰ: ਸਰਕਾਰੀ ਗ੍ਰਾਂਟ 'ਚ ਘਪਲੇ ਦੇ ਇਲਜ਼ਾਮ ਤਹਿਤ ਜ਼ਿਲ੍ਹੇ ਦੇ ਪਿੰਡ ਹਯਾਤਨਗਰ ਦੀ ਮਹਿਲਾ ਸਰਪੰਚ ਵਿਰੁਧ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਮਹਿਲਾ ਸਰਪੰਚ ਕੁਲਵੰਤ ਕੌਰ ’ਤੇ 2 ਲੱਖ 40 ਹਜ਼ਾਰ ਦੇ ਕਰੀਬ ਫੰਡਾਂ ਅਤੇ ਪੰਜ ਲੱਖ ਤੋਂ ਵੱਧ ਮਨਰੇਗਾ ਸਕੀਮ ਦੀ ਰਕਮ ਘਪਲਾ ਕਰਕੇ ਹੜੱਪਣ ਦੇ ਇਲਜ਼ਾਮ ਲੱਗੇ ਹਨ।

ਇਹ ਵੀ ਪੜ੍ਹੋ: ਡਾਇਮੰਡ ਲੀਗ 'ਚ ਨੀਰਜ ਚੋਪੜਾ ਜਿੱਤਿਆ ਚਾਂਦੀ ਦਾ ਤਮਗ਼ਾ  

ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਦੀਆਂ ਹਦਾਇਤਾਂ ਤੋਂ ਬਾਅਦ ਉਪ ਪੁਲਿਸ ਕਪਤਾਨ ਸਿਟੀ ਵਲੋਂ ਕੀਤੀ ਗਈ ਜਾਂਚ ਅਤੇ ਜ਼ਿਲ੍ਹਾ ਅਟਾਰਨੀ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੱਖ ਵੱਖ ਅਧਿਕਾਰੀਆਂ ਵਲੋਂ ਵੱਖ-ਵੱਖ ਸਮੇਂ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਮਹਿਲਾ ਸਰਪੰਚ ਕੋਲੋਂ ਸਾਢੇ ਸੱਤ ਲੱਖ ਰੁਪਏ ਦੇ ਕਰੀਬ‌ ਰਾਸ਼ੀ ਵਸੂਲਣਯੋਗ ਪਾਈ ਗਈ। ਵਾਰ-ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਉਸ ਵਲੋਂ ਇਹ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ। ਇਸ ਦੇ ਚਲਦਿਆਂ ਆਈ.ਪੀ.ਸੀ. ਦੀ ਧਾਰਾ 409 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤੀ ਸਰਹੱਦ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ; 2.5 ਕਿਲੋ ਹੈਰੋਇਨ ਬਰਾਮਦ

ਐਫ.ਆਈ.ਆਰ. ਅਨੁਸਾਰ 15 ਜੂਨ 2023 ਦੇ ਇਕ ਪੱਤਰ ਰਾਹੀਂ ਗ੍ਰਾਮ ਪੰਚਾਇਤ ਹਿਆਤਨਗਰ ਨੂੰ ਪ੍ਰਾਪਤ ਹੋਈਆਂ ਗ੍ਰਾਂਟਾਂ ਦੀ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਕਾਰਜਕਾਰੀ ਇੰਜੀ. ਤੇ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਗ੍ਰਾਮ ਪੰਚਾਇਤ ਨੂੰ ਜਾਰੀ ਫੰਡਾਂ ਵਿਚੋਂ 2 ਲੱਖ 39 ਹਜ਼ਾਰ 167 ਰੁਪਏ ਅਤੇ ਮਗਨਰੇਗਾ ਸਕੀਮ ਅਧੀਨ ਵਸੂਲਣਯੋਗ ਰਾਸ਼ੀ 'ਚੋਂ 5 ਲੱਖ 6 ਹਜ਼ਾਰ 844 ਰੁਪਏ ਵਸੂਲੇ ਜਾਣੇ ਹਨ। ਇਸ ਤਰ੍ਹਾਂ ਕੁੱਲ ਵਸੂਲਣਯੋਗ ਰਾਸ਼ੀ 7 ਲੱਖ 46 ਹਜ਼ਾਰ 11 ਰੁਪਏ ਬਣਦੀ ਹੈ। ਉਕਤ ਸਰਪੰਚ ਨੂੰ ਰਾਸ਼ੀ ਦਾ ਭੁਗਤਾਨ ਕਰਨ ਲਈ ਵਿਭਾਗ ਵਲੋਂ ਨੋਟਿਸ ਵੀ ਭੇਜੇ ਗਏ ਪਰ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ ਗਿਆ।

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement