...ਜਦੋਂ ਸੁਰਿੰਦਰ ਬਾਦਲ ਨੇ 84 ਪੀੜਤ ਸੁਰਜੀਤ ਕੌਰ ਨੂੰ ਦਿਤੀ ਸੀ ਸਭ ਕੁੱਝ ਭੁੱਲਣ ਦੀ ਸਲਾਹ
Published : Dec 17, 2018, 2:06 pm IST
Updated : Dec 17, 2018, 2:06 pm IST
SHARE ARTICLE
Bibi Surjeet Kaur
Bibi Surjeet Kaur

1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਸੁਰਜੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ ਸਾਂਝਾ...

ਚੰਡੀਗੜ੍ਹ (ਸਸਸ) : 1984 ਸਿੱਖ ਕਤਲੇਆਮ ‘ਚ ਪੀੜਤਾ ਬੀਬੀ ਸੁਰਜੀਤ ਕੌਰ ਨੇ ਸਪੋਕਸਮੈਨ ਟੀਵੀ ਨੂੰ ਦਿਤੇ ਇੰਟਰਵਿਊ ਵਿਚ ਅਪਣਾ ਦਰਦ ਸਾਂਝਾ ਕੀਤਾ ਅਤੇ ਅਪਣੇ ਉਤੇ ਹੋਏ ’84 ਦੇ ਜ਼ੁਲਮਾਂ ਨੂੰ ਅਪਣੇ ਲਫ਼ਜ਼ਾਂ ਵਿਚ ਬਿਆਨ ਕੀਤਾ। ਬੀਬੀ ਸੁਰਜੀਤ ਕੌਰ ਨੇ ਦੱਸਿਆ ਕਿ ਉਹ ’84 ਦੇ ਕਤਲੇਆਮ ਵੇਲੇ ਬੁਕਾਰੋ ਧਨਵਾਰ ਵਿਚ ਰਹਿੰਦੇ ਸਨ। ਉਸ ਸਮੇਂ ਉਨ੍ਹਾਂ ਦੀ ਉਮਰ ਲਗਭੱਗ 19 ਸਾਲ ਸੀ ਅਤੇ ਉਨ੍ਹਾਂ ਦੇ 2 ਬੱਚੇ ਸਨ। ਉਨ੍ਹਾਂ ਨੇ ਦੱਸਿਆ ਸਿੱਖ ਕਤਲੇਆਮ ਦੇ ਦੌਰਾਨ ਇਕ ਰਾਤ ਉਨ੍ਹਾਂ ਦੇ ਪਤੀ ਰਾਤ ਨੂੰ ਦੁਕਾਨ ਦਾ ਸਮਾਨ ਲੈਣ ਘਰ ਤੋਂ ਕਿਤੇ ਬਾਹਰ ਗਏ ਪਰ ਅੱਜ ਤੱਕ ਵਾਪਸ ਨਹੀਂ ਆਏ।

Bibi Surjeet KaurBibi Surjeet Kaur ​ਉਨ੍ਹਾਂ ਨੇ ਦੱਸਿਆ ਕਿ ਸਿੱਖ ਕਤਲੇਆਮ ਦੌਰਾਨ ਸਿੱਖਾਂ ਦੇ ਪਰਵਾਰਾਂ ਨੂੰ ਜਿਉਂਦਾ ਅੱਗ ਵਿਚ ਸਾੜ ਦਿਤਾ ਗਿਆ ਅਤੇ ਸਿੱਖਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਚੁੱਕ-ਚੁੱਕ ਕੇ ਗੱਡੀਆਂ ਵਿਚ ਸੁੱਟਿਆ ਗਿਆ। ਇਸ ਦੌਰਾਨ ਬੀਬੀ ਸੁਰਜੀਤ ਕੌਰ ਦਾ ਪਰਵਾਰ ਵੀ ਇਸ ਹਮਲੇ ਦਾ ਸ਼ਿਕਾਰ ਹੋਇਆ। ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿਤੀ ਗਈ ਅਤੇ ਦੁਕਾਨ ਨੂੰ ਵੀ ਸਾੜ ਦਿਤਾ ਗਿਆ। ਬੀਬੀ ਸੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਇਕ ਮੁਸਲਮਾਨ ਪਰਵਾਰ ਰਹਿੰਦਾ ਸੀ ਜਿੰਨਾਂ ਨੇ ਉਨ੍ਹਾਂ ਦੀ ਉਸ ਸਮੇਂ ਮਦਦ ਕੀਤੀ ਅਤੇ ਘਰ ਦੇ ਪਿਛਲੇ ਰਾਸਤੇ ਵੱਲ ਦੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਕੱਢਿਆ।

ਇਸ ਤੋਂ ਬਾਅਦ ਉਹ ਇਕ ਜੰਗਲ ਵਿਚ ਜਾ ਕੇ ਰੁੱਕੇ ਜਿੱਥੇ ਹੋਰ ਸਿੱਖ ਪਰਵਾਰ ਅਪਣੇ ਬਚਾਅ ਲਈ ਰੁੱਕੇ ਸਨ। ਅਗਲੀ ਸਵੇਰ ਫ਼ੌਜ ਵਲੋਂ ਸਿੱਖ ਪਰਵਾਰਾਂ ਦੇ ਬਚਾਅ ਲਈ ਗੁਰਦੁਆਰਿਆਂ ਵਿਚ ਸ਼ਿਫ਼ਟ ਕੀਤਾ ਗਿਆ ਅਤੇ ਉਸ ਸਮੇਂ ਗੁਰਦੁਆਰਿਆਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜਿਸ ਟਰੇਨ ਵਿਚ ਉਸ ਰਾਤ ਸਫ਼ਰ ਕਰ ਰਹੇ ਸਨ ਉਸ ਟਰੇਨ ਵਿਚੋਂ ਸਿੱਖਾਂ ਦਾ ਕਤਲ ਕਰ ਕੇ ਚਲਦੀ ਟਰੇਨ ਵਿਚੋਂ ਬਾਹਰ ਸੁੱਟਿਆ ਜਾ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ 1986 ਵਿਚ ਉਹ ਚੰਡੀਗੜ੍ਹ ਵਿਚ ਆ ਗਏ ਅਤੇ ਇੱਥੇ ਉਨ੍ਹਾਂ ਨੇ ਇਕ ਫੈਕਟਰੀ ਵਿਚ ਨੌਕਰੀ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਵਲੋਂ ਮਦਦ ਲਈ ਇਕ ਚਿੱਠੀ ਐਸਜੀਪੀਸੀ ਨੂੰ ਲਿਖੀ ਗਈ ਜਿਸ ਦਾ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ। 2007 ਵਿਚ ਸੁਰਜੀਤ ਕੌਰ ਬਾਦਲਾਂ ਦੇ ਘਰ ਚੰਡੀਗੜ੍ਹ ਗਏ ਜਿੱਥੇ ਬਾਦਲ ਪਰਵਾਰ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਉਨ੍ਹਾਂ ਨੂੰ ਬੀਬੀ ਸੁਰਿੰਦਰ ਕੌਰ ਨੇ ਕਿਹਾ “25 ਸਾਲ ਬੀਤ ਗਏ, ਤੂੰ ਵੀ ਭੁੱਲ ਜਾ ਬੀਬੀ” ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ। 

ਗੱਲਬਾਤ ਦੌਰਾਨ ਬੀਬੀ ਸੁਰਜੀਤ ਕੌਰ ਨੇ ਸਮੂਹ ਸਿੱਖ ਕੌਮ ਨੂੰ ਸੁਨੇਹਾ ਦਿਤਾ ਹੈ ਜਾਤ ਪਾਤ ਦੇ ਵਿਤਕਰੇ ਨੂੰ ਭੁਲਾ ਕੇ ਅਮਨ ਸ਼ਾਂਤੀ ਨਾਲ ਉਨ੍ਹਾਂ ਪਰਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਸੱਚਮੁੱਚ ਵਿਚ ਪੀੜਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement