ਸਿੱਖ ਕਤਲੇਆਮ ਵਿਚ ਕਤਲ ਹੋਏ ਬਜ਼ੁਰਗ ਦੀ ਵਿਧਵਾ ਨੂੰ ਸੱਤ ਮਹੀਨਿਆਂ ਤੋਂ ਨਹੀਂ ਮਿਲੀ ਪੈਨਸ਼ਨ
Published : Nov 23, 2018, 9:13 am IST
Updated : Nov 23, 2018, 9:13 am IST
SHARE ARTICLE
Sikh Massacre victim Gurdev kaur
Sikh Massacre victim Gurdev kaur

1984 ਦੇ ਸਿੱਖ ਕਤਲੇਆਮ ਵਿਚ ਕਤਲ ਹੋਏ ਸ. ਸੁਰਜੀਤ ਸਿੰਘ ਦੀ ਬਜ਼ੁਰਗ ਵਿਧਵਾ ਗੁਰਦੇਵ ਕੌਰ ਪਿੰਡ ਨੀਲੇਵਾਲਾ.........

ਜ਼ੀਰਾ : 1984 ਦੇ ਸਿੱਖ ਕਤਲੇਆਮ ਵਿਚ ਕਤਲ ਹੋਏ ਸ. ਸੁਰਜੀਤ ਸਿੰਘ ਦੀ ਬਜ਼ੁਰਗ ਵਿਧਵਾ ਗੁਰਦੇਵ ਕੌਰ ਪਿੰਡ ਨੀਲੇਵਾਲਾ ਨੂੰ ਪਿਛਲੇ 7 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਤਾ ਗੁਰਦੇਵ ਕੌਰ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਮੈਨੂੰ ਵਿਧਵਾ ਪੈਨਸ਼ਨ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਮੇਰਾ ਚੂਕਨਾ ਟੁਟਣ ਕਾਰਨ ਮੈਂ ਚਲ ਫਿਰ ਨਹੀਂ ਸਕਦੀ , ਪਰ ਮੈਂ ਹਰ ਮਹੀਨੇ ਐਸ ਡੀ ਐਮ ਦਫ਼ਤਰ ਜ਼ੀਰਾ ਦੇ ਗੇੜੇ ਮਾਰ –ਮਾਰ ਥੱਕ ਚੁਕੀ ਹਾਂ ਪਰ ਉਥੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ।

ਮੇਰਾ ਪਰਵਾਰ ਆਰਥਕ ਪੱਖੋਂ ਬਹੁਤ ਕਮਜ਼ੋਰ ਹੈ। ਇਸ ਸਮੇਂ ਮਾਤਾ ਗੁਰਦੇਵ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਨੂੰ ਮੇਰੀ ਬਣਦੀ ਪੈਨਸ਼ਨ ਤੁਰਤ ਦਿਤੀ ਜਾਵੇ ਤਾਂ ਜੋ ਮੈਂ ਅਪਣਾ ਘਰ ਚਲਾ ਸਕਾਂ। ਇਸ ਸਬੰਧੀ ਪੱਤਰਕਾਰਾਂ ਨੇ ਐਸ ਡੀ ਐਮ ਦੇ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਅੱਧ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ, ਇਸ ਕੇਸ ਨਾਲ ਸਬੰਧਤ ਕਲਰਕ ਦੀ ਪੋਸਟ ਵੀ ਖ਼ਾਲੀ ਪਈ ਹੈ ਜਿਸ ਨਾਲ ਦਫ਼ਤਰ ਦੇ ਕੰਮਾਂ ਵਿਚ ਰੁਕਾਵਟ ਆ ਰਹੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement