
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਵਾਧਾ ਕਰਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਜਿਥੇ ਪੰਜਾਬ ਸਰਕਾਰ ਨੇ ਡੀਜੀਪੀ ਸੁਰੇਸ਼ ਅਰੋੜਾ ਦੇ....
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ ਵਾਧਾ ਕਰਨ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਜਿਥੇ ਪੰਜਾਬ ਸਰਕਾਰ ਨੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿਚ 9 ਮਹੀਨੇ ਦਾ ਵਾਧਾ ਕੀਤਾ ਹੈ ਉਥੇ ਹੀ ਡੀਜੀਪੀ ਨੇ ਇਸ ਵਾਧੇ ਤੋਂ ਖੁਸ਼ ਹੋਣ ਦੀ ਬਜਾਏ ਖੁਦ ਸੇਵਾ ਮੁਕਤੀ ਦੀ ਮੰਗ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਡੀਜੀਪੀ ਸੁਰੇਸ਼ ਅਰੋੜਾ ਨੇ ਕਾਂਗਰਸੀਆਂ ਵਿਚ ਵੱਧ ਰਹੇ ਆਪਣੇ ਪ੍ਰਤੀ ਵਿਰੋਧ ਨੂੰ ਦੇਖਦੇ ਹੋਏ ਕਾਰਜਕਾਲ ਵਿਚ ਵਾਧੇ ਤੋਂ ਇਨਕਾਰ ਕੀਤਾ ਹੈ।
DGP Suresh Arora
ਦੱਸ ਦੇਈਏ ਕਿ ਕੈਪਟਨ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਡੀਜੀਪੀ ਸੁਰੇਸ਼ ਅਰੋੜਾ ਦੇ ਹਟਾਏ ਜਾਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਸਨ ਪਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਅਰੋੜਾ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਦੇ ਕਾਰਜਕਾਲ ਵਿਚ ਵਾਧਾ ਕਰਨ ਲਈ ਕੇਂਦਰ ਸਰਕਾਰ ਨੂੰ ਲਗਾਤਾਰ ਸਿਫ਼ਾਰਿਸ਼ਾਂ ਕੀਤੀਆਂ। ਜਿਸਦੇ ਫਲਸਰੂਪ ਡੀਜੀਪੀ ਸੁਰੇਸ਼ ਅਰੋੜਾ ਨੂੰ ਪਹਿਲਾਂ 3 ਮਹੀਨੇ ਅਤੇ ਹੁਣ 9 ਮਹੀਨੇ ਦਾ ਵਾਧਾ ਦਿੱਤਾ ਗਿਆ।
DGP Suresh Arora
ਇਸਦੇ ਨਾਲ ਹੀ ਸੂਤਰਾਂ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਸੂਬੇ ਲਈ ਨਵਾਂ ਡੀਜੀਪੀ ਵੀ ਲੱਭ ਰਹੀ ਹੈ। ਜਿਸਦੇ ਚਲਦੇ ਸੂਬਾ ਸਰਕਾਰ ਡੀਜੀਪੀ ਰੈਂਕ ਦੇ ਸਾਰੇ ਅਧਿਕਾਰੀਆਂ ਦਾ ਨਾਮ ਯੂ.ਪੀ.ਐੱਸ.ਸੀ ਨੂੰ ਭੇਜਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾ ਮੁਖ ਮੰਤਰੀ ਨੇ ਗ੍ਰਹਿ ਵਿਭਾਗ ਨੂੰ ਪੈਨਲ ਭੇਜਣ ਦੇ ਹਿਦਾਇਤ ਕਰ ਦਿੱਤੀ ਹੈ। ਦੇਖਿਆ ਜਾਵੇ ਤਾ ਕੇ ਪੀ ਐੱਸ ਗਿੱਲ ਤੋਂ ਬਾਅਦ ਸੁਰੇਸ਼ ਅਰੋੜਾ ਅਜਿਹੇ ਡੀਜੀਪੀ ਹਨ ਜਿਨ੍ਹਾਂ ਦੇ ਕਾਰਜਕਾਲ ਵਿਚ ਇਸ ਤਰ੍ਹਾਂ ਵਾਧਾ ਹੋਇਆ ਹੋਵੇ, ਚਰਚਾ ਇਹ ਵੀ ਹੈ।
DGP Suresh Arora
ਕਿ ਡੀਜੀਪੀ ਮੁਹੰਮਦ ਮੁਸਤਫ਼ਾ ਅਤੇ ਡੀਜੀਪੀ ਚਟੋਪਾਧਿਆ ਦਾ ਨਾਮ ਇਸ ਕਤਾਰ ਵਿਚ ਅੱਗੇ ਦੱਸਿਆ ਜਾ ਰਿਹਾ ਪਰ ਹੁਣ ਦੇਖਣਾ ਇਹ ਹੈ ਕਿ ਸੁਰੇਸ਼ ਅਰੋੜਾ ਤੋਂ ਬਾਅਦ ਪੰਜਾਬ ਸਰਕਾਰ ਕਿਸਦੇ ਹੱਥ ਵਿਚ ਸੂਬੇ ਦੀ ਪੁਲਿਸ ਦੀ ਕਮਾਨ ਦਿੰਦੀ ਹੈ ?