
ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਵਿਚ ਇਕ 40 ਸਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ...
ਜਲੰਧਰ : ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਬੀਤੀ ਰਾਤ ਇਕ ਦਰਦਨਾਕ ਘਟਨਾ ਵਾਪਰੀ। ਇਸ ਘਟਨਾ ਵਿਚ ਇਕ 40 ਸਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੱਚੇ ਦੂਜੇ ਕਮਰੇ ਵਿਚ ਸੋ ਰਹੇ ਸਨ। ਦੂਜੇ ਕਮਰੇ ਵਿਚ ਸੌਣ ਕਾਰਨ ਉਹ ਬਾਲ ਬਾਲ ਬਚੇ। ਇਹ ਘਟਨਾ ਸੁਰਾਜ ਗੰਜ, ਅਵਤਾਰ ਨਗਰ, ਗਲੀ ਨੰਬਰ 10 ਵਿਚ ਵਾਪਰੀ।
ਜਿਥੇ ਮੂਲ ਰੂਪ ਵਿਚ ਬਿਹਾਰ ਦੇ ਰਹਿਣ ਵਾਲੇ ਪੱਥਰ ਦੀ ਰਗੜਈ ਕਰਨ ਵਾਲੇ ਕਾਰੀਗਰ ਰਣਜੀਤ ਕੁਮਾਰ ਪੁੱਤਰ ਰਮੇਸ਼ਵਰ ਮਹਾਤੋ ਅਤੇ ਉਸ ਦੀ ਪਤਨੀ ਰੀਟਾ ਬੀਤੀ ਰਾਤ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਅਪਣੇ ਕਮਰੇ ਵਿਚ ਸੌਂ ਗਏ, ਜਿਸ ਕਾਰਨ ਕੋਲਿਆਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਮ੍ਰਿਤਕ ਰਣਜੀਤ ਕੁਮਾਰ ਦੇ ਭਰਾ ਅਮਰਜੀਤ ਕੁਮਾਰ ਅਨੁਸਾਰ ਰਾਤ 10 ਵਜੇ ਉਹ ਅਪਣੇ ਕਮਰੇ ਵਿਚ ਸੌਣ ਚਲਾ ਗਿਆ ਅਤੇ ਉਸ ਦੇ ਭਰਾ ਦੇ ਤਿਨ ਬੱਚੇ ਵੀ ਉਸ ਦੇ ਕਮਰੇ ਵਿਚ ਸੌਣ ਆ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਪਤੀ ਪਤਨੀ ਦੋਵਾਂ ਦਾ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ।