
ਬੱਸ 'ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ, 17 ਲੋਕ ਝੁਲਸੇ
ਰਾਜਸਥਾਨ, 17 ਜਨਵਰੀ: ਦੇਸ਼ ਭਰ ਵਿਚ ਕੜਾਕੇ ਦੀ ਠੰਢ ਪੈਣ ਨਾਲ ਬਹੁਤ ਸਾਰੇ ਸੜਕ ਹਾਦਸੇ ਵੱਧ ਰਹੇ ਹਨ | ਅੱਜ ਤਾਜ਼ਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਿਲ੍ਹੇੇ ਦੇ ਮਹੇਸ਼ਪੁਰ 'ਚ ਬੀਤੀ ਰਾਤ ਇਕ ਬੱਸ ਬਿਜਲੀ ਦੇ ਤਾਰ ਦੀ ਲਪੇਟ 'ਚ ਆ ਗਈ | ਇਸ ਹਾਦਸੇ 'ਚ 6 ਯਾਤਰੀਆਂ ਦੀ ਮੌਤ ਹੋ ਗਈ ਜਦਕਿ 17 ਲੋਕ ਬੁਰੀ ਤਰ੍ਹਾਂ ਝੁਲਸ ਗਏ | ਦਸਿਆ ਜਾ ਰਿਹਾ ਕਿ ਮੰਡੋਲੀ ਤੋਂ ਬਿਆਵਰ ਜਾ ਰਹੀ ਇਹ ਬੱਸ ਰਾਹ ਭਟਕ ਗਈ ਸੀ, ਇਸ ਦੌਰਾਨ ਇਹ ਹਾਦਸਾ ਹੋਇਆ |
ਵਧੀਕ ਜ਼ਿਲ੍ਹਾ ਕੁਲੈਕਟਰ ਛਗਨਲਾਲ ਗੋਇਲ ਨੇ ਕਿਹਾ ਕਿ ਇਹ ਘਟਨਾ ਸਨਿਚਰਵਾਰ ਰਾਤ ਸਾਢੇ 10 ਵਜੇ ਹੋਈ | ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿਤਾ | (ਏਜੰਸੀ)
image