
ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਔਰਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਹਮਲਾ ਬੋਲਿਆ ਹੈ।
ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਔਰਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਹਮਲਾ ਬੋਲਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ‘ਆਪ’ ਵਲੋਂ ਜਿਸ ਤਰ੍ਹਾਂ ਔਰਤਾਂ ਨੂੰ ਵਸਤੂਬੱਧ ਕੀਤਾ ਜਾ ਰਿਹਾ ਹੈ, ਮੈਂ ਉਸ ਤੋਂ ਨਾਰਾਜ਼ ਹਾਂ। ਉਹਨਾਂ ਕਿਹਾ ਕਿ ਇਸ ਵਿਚ ਕੋਈ ਹੈਰਾਨੀ ਦੀ ਗੱਲ਼ ਨਹੀਂ ਹੈ ਕਿ ਆਮ ਆਦਮੀ ਪਾਰਟੀ ਔਰਤਾਂ ਨੂੰ ਸਿਰਫ਼ 1000 ਰੁਪਏ ਦੇ ਯੋਗ ਹੀ ਸਮਝਦੀ ਹੈ।
ਰਵਨੀਤ ਬਿੱਟੂ ਨੇ ਲਿਖਿਆ, “AAP ਵਲੋਂ ਔਰਤਾਂ ਨੂੰ ਜਿਸ ਤਰ੍ਹਾਂ ਵਸਤੂਬੱਧ ਕੀਤਾ ਜਾ ਰਿਹਾ ਹੈ, ਉਸ ਤੋਂ ਨਾਰਾਜ਼ ਹਾਂ। ਇਹ ਹੈਰਾਨੀ ਦੀ ਗੱਲ ਨਹੀਂ ਕਿ 'ਆਪ' ਉਹਨਾਂ ਨੂੰ ਸਿਰਫ 1000 ਰੁਪਏ ਦੇ ਯੋਗ ਸਮਝਦੀ ਹੈ ਨਾ ਕਿ ਕਿਸੇ ਅਹੁਦੇ ਲਈ ਜਿਵੇਂ ਕਿ ਦਿੱਲੀ ਵਿਚ ਦੇਖਿਆ ਗਿਆ। ਸਿਰਫ ਕਾਂਗਰਸ ਹੀ ਹੈ ਜੋ ਸ਼੍ਰੀਮਤੀ ਭੱਠਲ, ਪ੍ਰਿਅੰਕਾ ਗਾਂਧੀ, ਸ਼ੀਲਾ ਦਿਕਸ਼ਿਤ, ਅੰਬਿਕਾ ਸੋਨੀ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਲਈ ਥਾਂ ਬਣਾ ਸਕਦੀ ਹੈ”।
tweet
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿਚ ਮੁੱਖ ਮੰਤਰੀ ਕੁਰਸੀ ਦੀ ਤੁਲਨਾ ਇੱਕ ਔਰਤ ਨਾਲ ਕੀਤੀ ਗਈ ਹੈ। ਇਸ ਵੀਡੀਓ ਨੂੰ ਲੈ ਕੇ ਵੱਖ ਵੱਖ ਲੋਕਾਂ ਵਲੋਂ ਪ੍ਰਤੀਕਿਰਿਆਵਾਂ ਦਿਤੀਆਂ ਜਾ ਰਹੀਆਂ ਹਨ ਅਤੇ ਖਾਸ ਕਰ ਵਿਰੋਧੀ ਪਾਰਟੀਆਂ ਵਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਹੀ ਰਵਨੀਤ ਸਿੰਘ ਬਿੱਟੂ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ।