
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਉਹਨਾਂ ਉੱਤੇ ਤੰਜ਼ ਕੱਸਿਆ ਹੈ।
ਚੰਡੀਗੜ੍ਹ : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਉਹਨਾਂ ਉੱਤੇ ਤੰਜ਼ ਕੱਸਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠ ਕੇ ਜੋ ਮੁਸ਼ਕਿਲਾਂ ਹੰਢਾਈਆਂ, ਰੱਬ ਨੇ ਭਾਜਪਾ ਨੂੰ ਉਸ ਦਾ ਟ੍ਰੇਲਰ ਦਿਖਾਇਆ ਹੈ, ਭਾਜਪਾ ਵਲੋਂ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ।
ਉਹਨਾਂ ਨੇ ਸ਼ੋਸ਼ਲ ਮੀਡੀਆ ਪੋਸਟ ਜ਼ਰੀਏ ਕਿਹਾ, “ਪੰਜਾਬ ਦੇ ਵਾਰਸਾਂ, ਮਾਵਾਂ ਅਤੇ ਭੈਣਾਂ ਨੇ ਜੋ ਠੰਡ, ਮੀਂਹ ਤੇ ਹਨ੍ਹੇਰੀ ਸਵਾ ਸਾਲ ਦਿੱਲੀ ਦੇ ਬਾਰਡਰਾਂ ’ਤੇ ਬੈਠ ਕੇ ਆਪਣੇ ਪਿੰਡੇ ’ਤੇ ਹੰਡਾਈ, ਰੱਬ ਨੇ ਉਸ ਦਾ ਛੋਟਾ ਜਿਹਾ ਟ੍ਰੇਲਰ ਮੋਦੀ ਤੇ ਭਾਜਪਾ ਵਰਕਰਾਂ ਨੂੰ ਪੰਜਾਬ ਆਉਣ ਮੌਕੇ ਅੱਜ ਦਿਖਾਇਆ ਹੈ। ਇਹ ਜਿਵੇਂ-ਜਿਵੇਂ ਪੰਜਾਬ ਵੱਲ ਵਧਣਗੇ ਇਹਨਾਂ ਦੇ ਕੀਤੇ ਜ਼ੁਲਮਾਂ ਦਾ ਪਰਮਾਤਮਾ ਹਿਸਾਬ ਕਰੇਗਾ”।