
ਪੁਲਵਾਮਾ ਵਿਚ ਸੀਆਰਪੀਐਫ਼ ਦੇ ਜਵਾਨਾਂ ਉਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਉਤੇ ਪੰਜਾਬ...
ਚੰਡੀਗੜ੍ਹ : ਪੁਲਵਾਮਾ ਵਿਚ ਸੀਆਰਪੀਐਫ਼ ਦੇ ਜਵਾਨਾਂ ਉਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਉਤੇ ਪੰਜਾਬ ਦੇ ਬਾਰਡਰ ਏਰੀਆ ਉਤੇ ਵੀ ਕੜੇ ਸੁਰੱਖਿਆ ਪ੍ਰਬੰਧ ਕਰ ਦਿਤੇ ਗਏ ਹਨ। ਇਹ ਨਿਰਦੇਸ਼ ਗ੍ਰਹਿ ਮੰਤਰਾਲੇ ਨੂੰ ਆਈਬੀ ਵਲੋਂ ਮਿਲੀ ਜਾਣਕਾਰੀ ਤੋਂ ਬਾਅਦ ਜਾਰੀ ਕੀਤੇ ਗਏ ਹਨ। ਆਈਬੀ ਨੇ ਬਾਰਡਰ ਏਰੀਆ ਹੋਣ ਦੇ ਚਲਦੇ ਪੰਜਾਬ ਵਿਚ ਵੀ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ।
Alert in Punjab
ਖ਼ਾਸ ਤੌਰ ’ਤੇ ਬੀਐਸਐਫ਼ ਅਤੇ ਬਾਰਡਰ ਏਰੀਆ ਉਤੇ ਸਥਿਤ ਥਾਣੇ ਅਤੇ ਚੌਕੀਆਂ ਨੂੰ ਨਾਕਾਬੰਦੀ ਕਰਨ ਅਤੇ ਰਾਤ ਦੀ ਗਸ਼ਤ ਵਧਾਉਣ ਨੂੰ ਕਿਹਾ ਗਿਆ ਹੈ। ਜੰਮੂ ਅਤੇ ਪੰਜਾਬ ਦੀ ਸਰਹੱਦ ਉਤੇ ਹਰ ਵਾਹਨ ਦੀ ਚੈਕਿੰਗ ਕਰਨ ਨੂੰ ਕਿਹਾ ਗਿਆ ਹੈ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ੱਕ ਪ੍ਰਗਟਾਇਆ ਹੈ ਕਿ ਪਾਕਿਸਤਾਨ ਆਈਐਸਆਈ ਦੇ ਜਰੀਏ ਪੰਜਾਬ ਵਿਚ ਵੀ ਅਤਿਵਾਦੀ ਗਤੀਵਿਧੀਆਂ ਚਲਾਉਣ ਦੀ ਫ਼ਿਰਾਕ ਵਿਚ ਹੈ।
ਇਸ ਦੇ ਲਈ ਪਾਕਿਸਤਾਨ ਨੇ ਆਈਐਸਆਈ ਦੇ ਜ਼ਰੀਏ ਸੂਬੇ ਵਿਚ ਗੜਬੜੀ ਕਰਨ ਲਈ ਕਸ਼ਮੀਰੀ ਅਤਿਵਾਦੀਆਂ ਦਾ ਸਹਾਰਾ ਲੈ ਰਿਹਾ ਹੈ। ਇਸ ਨਾਲ ਪੰਜਾਬ ਪੁਲਿਸ ਦੀ ਖ਼ੁਫ਼ੀਆ ਏਜੰਸੀ ਅਲਰਟ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਿਪੋਰਟ ਸਾਹਮਣੇ ਆਈ ਹੈ ਕਿ ਗੁਆਂਢੀ ਦੇਸ਼ ਪੰਜਾਬ ਵਿਚ ਦਹਿਸ਼ਤ ਪੈਦਾ ਕਰਨ ਦੀਆਂ ਹੰਭਲੀਆਂ ਵਿਚ ਹਨ। ਪੰਜਾਬ ਪੁਲਿਸ ਵਲੋਂ ਹੁਣ ਤੱਕ 28 ਅਤਿਵਾਦੀ ਗਰੁੱਪਾਂ ਦੇ ਵਿਰੁਧ ਕਾਰਵਾਈ ਕੀਤੀ ਗਈ ਹੈ।
Alert in Punjab
ਡੀਜੀਪੀ ਦਿਨਕਰ ਗੁਪਤਾ ਨੇ ਵੀ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਦੇ ਰੇਂਜ ਅਫ਼ਸਰ ਅਤੇ ਜ਼ਿਲ੍ਹਿਆਂ ਦੇ ਐਸਐਸਪੀ ਵਲੋਂ ਸੁਰੱਖਿਆ ਵਿਵਸਥਾ ਤਿਆਰ ਕਰਨ ਨੂੰ ਕਿਹਾ ਹੈ ਤਾਂਕਿ ਕਿਸੇ ਵੀ ਤਰ੍ਹਾਂ ਦੀ ਅਤਿਵਾਦੀ ਕਾਰਵਾਈ ਨੂੰ ਫ਼ੇਲ ਕੀਤਾ ਜਾ ਸਕੇ।