
ਇੱਥੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਭਾਜਪਾ ਯੁਵਾ ਮੋਰਚਾ ਵਰਕਰਾਂ ਨੇ...
ਹੁਸ਼ਿਆਰਪੁਰ : ਇੱਥੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਭਾਜਪਾ ਯੁਵਾ ਮੋਰਚਾ ਵਰਕਰਾਂ ਨੇ ਪੁਲਵਾਮ ਹਮਲੇ ਮਗਰੋਂ ਸਿੱਧੂ ਵਲੋਂ ਦਿਤੇ ਬਿਆਨ ਨੂੰ ਲੈ ਕੇ ਜਮ ਕੇ ਪ੍ਰਦਰਸ਼ਨ ਕੀਤਾ। 3:30 ਵਜੇ 50 ਵਰਕਰ ਸਮਾਗਮ ਸਥਾਨ ’ਤੇ ਪਹੁੰਚੇ। ਪੁਲਿਸ ਨੇ ਉਨ੍ਹਾਂ ਨੂੰ 300 ਮੀਟਰ ਪਿੱਛੇ ਹੀ ਰੋਕ ਲਿਆ। ਅੱਧੇ ਘੰਟੇ ਤੱਕ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ ਚੱਲਦੀ ਰਹੀ।
Protest against Sidhu in Hoshiarpur
ਜਦੋਂ ਪ੍ਰਦਰਸ਼ਨਕਾਰੀ ਅੱਗੇ ਨਹੀਂ ਵੱਧ ਸਕੇ ਤਾਂ ਉਥੇ ਹੀ ਸਿੱਧੂ ਦੀ ਤਸਵੀਰ ਉਤੇ ਜੁੱਤੀਆਂ ਮਾਰੀਆਂ ਅਤੇ ਅੱਗ ਲਗਾ ਦਿਤੀ। ਪੁਲਿਸ ਸਾਰਿਆਂ ਨੂੰ ਹਿਰਾਸਤ ਵਿਚ ਲੈ ਕੇ ਚਿੰਤਪੁਰਨੀ ਰੋਡ ਉਤੇ ਲੈ ਗਈ। ਉੱਥੇ ਚਾਹ ਪਿਆਈ ਅਤੇ ਸਮਾਗਮ ਖ਼ਤਮ ਹੋਣ ਤੋਂ ਬਾਅਦ ਛੱਡ ਦਿਤਾ। ਉੱਧਰ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਿੱਧੂ ਨੇ ਕਿਹਾ, ਉਨ੍ਹਾਂ ਨੂੰ ਕਪਿਲ ਸ਼ਰਮਾ ਸ਼ੋਅ ਵਿਚੋਂ ਕੱਢਿਆ ਨਹੀਂ ਗਿਆ ਸਗੋਂ ਵਿਧਾਨ ਸਭਾ ਸੈਸਨ ਦੇ ਕਾਰਨ ਉਹ ਸ਼ੋਅ ਤੋਂ ਖ਼ੁਦ ਬਾਹਰ ਹੋਏ ਹਨ।
ਉਨ੍ਹਾਂ ਨੇ ਮੀਡੀਆ ਨੂੰ ਕਿਹਾ, ਤੁਹਾਡੇ ਕੋਲ ਸੋਨੀ ਟੀਵੀ ਦੀ ਕੋਈ ਸਟੇਟਮੈਂਟ ਜਾਂ ਇੰਟੀਮੇਸ਼ਨ ਹੈ ਤਾਂ ਦੱਸੋ। ਪਾਕਿ ਪ੍ਰੇਮ ਵਿਖਾਉਣ ਦੇ ਕਾਰਨ ਵਿਵਾਦਾਂ ਵਿਚ ਘਿਰੇ ਨਵਜੋਤ ਸਿੰਘ ਸਿੱਧੂ ਪਠਾਨਕੋਟ ਵਿਚ ਭਾਜਪਾ ਵਰਕਰਾਂ ਵਲੋਂ ਪਹਿਲਾਂ ਹੀ ਕਾਲੇ ਝੰਡੇ ਲੈ ਕੇ ਧਰਨਾ ਲਗਾ ਦੇਣ ਦੇ ਕਾਰਨ ਨਹੀਂ ਪਹੁੰਚੇ। 120 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਐਲਾਨ ਕਰਨ ਲਈ ਉਨ੍ਹਾਂ ਦਾ ਡੀਸੀ ਦਫ਼ਤਰ ਵਿਚ ਪ੍ਰੋਗਰਾਮ ਸੀ।