NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ’ਤੇ ਹੀ ਲਾ ਦਿਤਾ ਸੀ ਇਲਜ਼ਾਮ
Published : Feb 18, 2025, 3:07 pm IST
Updated : Feb 18, 2025, 3:07 pm IST
SHARE ARTICLE
The incident of robbery with an NRI couple turned out to be a lie, the kabaddi players who stopped to help were blamed.
The incident of robbery with an NRI couple turned out to be a lie, the kabaddi players who stopped to help were blamed.

ਪੁਲਿਸ ਨੇ ਸਖਤ ਮਿਹਨਤ ਅਤੇ ਤੇਜ਼ੀ ਨਾਲ ਜਾਂਚ ਕਰਦਿਆਂ ਲੁੱਟ ਦੀ ਇਸ ਗੁੱਥੀ ਨੂੰ ਸੁਲਝਾ ਲਿਆ।

 

Punjab News: 16 ਅਤੇ 17 ਫ਼ਰਵਰੀ ਦੀ ਰਾਤ ਨੂੰ ਐਨਆਰਆਈ ਜੋੜੇ ਨਾਲ ਹੋਈ ਲੁੱਟ ਦੀ ਵਾਰਦਾਤ ਵਿਚ ਇੱਕ ਨਵਾਂ ਮੋੜ ਆਇਆ ਹੈ। ਜੋੜੇ ਨਾਲ ਲੁੱਟ ਦੀ ਇਹ ਵਾਰਦਾਤ ਝੂਠੀ ਨਿਕਲੀ ਹੈ। 

ਆਸਟਰੇਲੀਆ ਤੋਂ ਆਏ ਐਨਆਰਆਈ ਜੋੜੇ ਨੇ ਖੁਦ ਹੀ ਲੁੱਟ ਦੀ ਝੂਠੀ ਕਹਾਣੀ ਘੜੀ ਸੀ। ਹਾਲਾਂਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਐਨਆਰਆਈ ਜੋੜੇ ਨੇ ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ਉੱਪਰ ਹੀ ਲੁੱਟ ਦਾ ਇਲਜ਼ਾਮ ਲਗਾ ਦਿੱਤਾ। ਬਠਿੰਡਾ ਪੁਲਿਸ ਲਈ ਗੁੱਥੀ ਬਣੀ ਇਹ ਵਾਰਦਾਤ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪੁਲਿਸ ਨੇ ਸਖਤ ਮਿਹਨਤ ਅਤੇ ਤੇਜ਼ੀ ਨਾਲ ਜਾਂਚ ਕਰਦਿਆਂ ਲੁੱਟ ਦੀ ਇਸ ਗੁੱਥੀ ਨੂੰ ਸੁਲਝਾ ਲਿਆ। 

ਮੀਡੀਆ ਨਾਲ ਗੱਲਬਾਤ ਕਰਦੇ ਬਠਿੰਡਾ ਐਸਐਸਪੀ ਅਮਨੀਤ ਕੋਂਡਲ ਨੇ ਕਿਹਾ ਹੈ ਕਿ ਸਾਡੇ ਵੱਲੋਂ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਆਸਟਰੇਲੀਆ ਦੇ ਰਹਿਣ ਵਾਲੇ ਹਨ ਇਹਨਾਂ ਵੱਲੋਂ ਬੀਤੇ ਦਿਨ ਪੁਲਿਸ ਨੂੰ ਇੱਕ ਝੂਠੀ ਇਤਲਾਹ ਦਿੱਤੀ ਗਈ ਸੀ ਕਿ ਉਹ ਵਿਆਹ ਤੋਂ ਪਰਤ ਰਹੇ ਸਨ ਅਤੇ ਉਹਨਾਂ ਦੇ ਸੋਨੇ ਦੇ ਗਹਿਣੇ ਕੁਝ ਵਿਅਕਤੀ ਲੁੱਟ ਕੇ ਫਰਾਰ ਹੋ ਗਏ ਹਨ।

 ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਨੇਹੀਆਂਵਾਲਾ ਦੇ ਐਸਐਚਓ ਘਟਨਾ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੂੰ ਆਸਟਰੇਲੀਆ ਤੋਂ ਆਏ ਰਜਿੰਦਰ ਕੌਰ ਉਰਫ ਸੋਨੀਆ ਅਤੇ ਉਸ ਦਾ ਪਤੀ ਸਾਹਿਲ ਸਿੰਘ ਵਾਸੀ ਪਿੰਡ ਚੱਕਬਖਤੂ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੋਂ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਚੱਕ ਬਖਤੂ ਵੱਲ ਜਾ ਰਹੇ ਸਨ ਕਿ ਜਦੋਂ ਉਹ ਜੈਤੋ ਬਾਈਪਾਸ ਸੂਏ ਦੇ ਪੁਲ ਨੇੜੇ ਗੋਨਿਆਣਾ ਵਿਖੇ ਪੁੱਜੇ ਤਾਂ ਉਹਨਾਂ ਦੇ ਬੱਚੇ ਨੂੰ ਉਲਟੀ ਆਉਣ ਕਾਰਨ ਸੜਕ ਕਿਨਾਰੇ ਉਨ੍ਹਾਂ ਗੱਡੀ ਰੋਕ ਲਈ।

ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਗੱਡੀ ਵਿੱਚੋਂ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ ਤਾਂ ਪਿੱਛੋਂ ਇਕ ਆਰਟੀਗਾ ਗੱਡੀ ਆਈ, ਜਿਸ ਵਿੱਚ ਸੱਤ ਅੱਠ ਨੌਜਵਾਨ ਸਵਾਰ ਸਨ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਥਿਆਰਬੰਦ ਨੌਜਵਾਨਾਂ ਨੇ ਉਸ ਪਿਸਤੌਲ ਦਿਖਾਈ ਅਤੇ ਸਾਰੇ ਗਹਿਣੇ ਗੱਟੇ ਦੇਣ ਲਈ ਕਿਹਾ। 

ਐਸਐਸਪੀ ਨੇ ਦੱਸਿਆ ਕਿ ਰਜਿੰਦਰ ਕੌਰ ਨੇ ਕਿਹਾ ਕਿ ਉਸ ਦੇ ਹੱਥਾਂ ਵਿਚ 28 ਤੋਲੇ ਸੋਨੇ ਦੀਆਂ ਚੂੜੀਆਂ, 9 ਤੋਲੇ ਸੋਨੇ ਦਾ ਰਾਣੀਹਾਰ ਅਤੇ ਉਸਦੇ ਪਤੀ ਸਾਹਿਲ ਦੇ ਹੱਥ ਵਿੱਚ ਪਾਇਆ 2 ਤੋਲੇ ਸੋਨੇ ਦਾ ਬ੍ਰੈਸਲਟ ਜ਼ਬਰਦਸਤੀ ਖੋਹ ਕੇ ਲੈ ਗਏ।

 ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕੋਲੇ ਕੁੱਲ 39 ਤੋਂ ਨੇ ਸੋਨਾ ਲੁੱਟ ਲਿਆ ਹੈ। ਐਨਆਰਆਈ ਜੋੜੇ ਨੇ ਕਾਰ ਵਿੱਚ ਭੱਜ ਰਹੇ ਕੁਝ ਲੋਕਾਂ ਦੀ ਵੀਡੀਓ ਵੀ ਪੁਲਿਸ ਨੂੰ ਸੌਂਪੀ, ਜਿਸ ਤੋਂ ਪੁਲਿਸ ਨੇ ਆਰਟੀਗਾ ਗੱਡੀ ਦਾ ਨੰਬਰ ਟਰੇਸ ਕਰ ਲਿਆ। 

ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਆਰਟੀਗਾ ਗੱਡੀ ਦੇ ਚਾਲਕ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਉਸ ਦੀ ਕਾਰ ਵਿੱਚ ਵਾਲੀਬਾਲ ਦੇ ਖਿਡਾਰੀ ਸ਼ੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੇਪਾਲ, ਪਵਨ ਕੁਮਾਰ, ਵਿਨੋਦ ਕੁਮਾਰ ਅਤੇ ਸਚਿਨ ਵਾਸੀ ਸਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਸਵਾਰ ਸਨ।

ਐਸਐਸਪੀ ਨੇ ਦੱਸਿਆ ਕਿ ਉਕਤ ਪਤੀ ਪਤਨੀ ਸੜਕ ਕਿਨਾਰੇ ਲੜ ਰਹੇ ਸਨ ਅਤੇ ਉਕਤ ਕਬੱਡੀ ਖਿਡਾਰੀ ਮਹਿਲਾ ਦੀ ਮਦਦ ਕਰਨ ਲਈ ਕਾਰ ਰੋਕ ਕੇ ਉਨ੍ਹਾਂ ਕੋਲ ਆਏ ਸਨ। ਐਸਐਸਪੀ ਨੇ ਦੱਸਿਆ ਕਿ ਐਨਆਰਆਈ ਜੋੜੇ ਨੇ ਮਦਦ ਕਰਨ ਲਈ ਰੁਕੇ ਵਾਲੀਬਾਲ ਖਿਡਾਰੀਆਂ ਉੱਪਰ ਹੀ ਲੁੱਟ ਖੋਹ ਦਾ ਦੋਸ਼ ਲਗਾ ਦਿੱਤਾ ਤੇ ਮਨ ਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। 

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਨਆਰਆਈ ਜੋੜੇ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਪਰ ਹੁਣ ਲੁੱਟ ਦੀ ਕਹਾਣੀ ਝੂਠੀ ਨਿਕਲਣ ਤੋਂ ਬਾਅਦ ਆਸਟਰੇਲੀਆ ਨਿਵਾਸੀ ਰਜਿੰਦਰ ਕੌਰ ਅਤੇ ਉਸ ਦੇ ਪਤੀ ਸਾਹਿਲ ਸਿੰਘ ਖ਼ਿਲਾਫ਼ ਪੁਲਿਸ ਨੂੰ ਝੂਠੀ ਇਤਲਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ। 

ਐਸਐਸਪੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੁਲਿਸ ਕੋਲ ਸੱਚੀ ਇਤਲਾਹ ਹੀ ਦੇਣ, ਜੇਕਰ ਕਿਸੇ ਨੇ ਪੁਲਿਸ ਨੂੰ ਝੂਠੀ ਇਤਲਾਹ ਤੇ ਸ਼ਿਕਾਇਤ ਦਿੱਤੀ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਕਰਨਦੀਪ ਸਿੰਘ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement