ਅਰੋਪੀਆਂ ਵੱਲੋਂ ਬੱਚੇ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ
Published : Mar 18, 2019, 5:00 pm IST
Updated : Mar 18, 2019, 5:28 pm IST
SHARE ARTICLE
Aarushi's child's brutal assassination
Aarushi's child's brutal assassination

ਵਾਪਸ ਆਏ ਤਾਂ ਵੇਖਿਆ ਕਿ ਬੇਟਾ ਬੇਸੁੱਧ ਹਾਲਤ ਵਿਚ ਬੈਡ ਤੇ ਪਿਆ ਹੋਇਆ ਸੀ ਜਿਸ ਨੂੰ ਹਸਪਤਾਲ ਲੈਜਾਣ ਤੇ ਡਾਕਟਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਲੁਧਿਆਣਾ: ਗੁਰੂ ਅਰਜਨ ਦੇਵ ਦੀ ਗਲੀ ਨੰ. 1 ਵਿਚ ਘਰ ਨੂੰ ਤਾਲਾ ਲਗਾ ਕੇ ਕੋਲ ਹੀ ਸਥਿਤ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਮਾਂ-ਬਾਪ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਵੇਖਿਆ ਤਾਂ ਬੇਟੇ ਦੀ ਲਾਸ਼ ਬੈਡ ਤੇ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਕਿਹਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਪੁਲਿਸ ਸਟੇਸ਼ਨ ਨੰ. 7 ਦੀ ਪੁਲਿਸ ਨੇ ਇਸ ਮਾਮਲੇ ਵਿਚ ਫਿਲਹਾਲ ਪਿਤਾ ਦਵਿੰਦਰ ਸਿੰਘ ਦੇ ਬਿਆਨ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ, ਜਦੋਂ ਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਗੁਰਦੀਪ ਸਿੰਘ (14) ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।

Hospital Hospital

ਜਾਂਚ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੇ ਗਏ ਬਿਆਨ ਵਿਚ ਪਿਤਾ ਨੇ ਦੱਸਿਆ ਕਿ ਉਹ ਬਰੈਡ ਵੇਚਣ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਬੱਚੇ ਹਨ। ਸਭ ਤੋਂ ਵੱਡਾ ਪੁੱਤਰ ਗੁਰਦੀਪ ਸਿੰਘ ਸੀ ਅਤੇ ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਛੋਟਾ ਸੁਖਮੀਤ ਸਿੰਘ ਚੌਥੀ ਜਮਾਤ ਵਿਚ ਪੜ੍ਹਦਾ ਹੈ।

ਸਭ ਤੋਂ ਛੋਟੀ ਬੇਟੀ ਹੈ। ਜਦੋਂ ਉਹ ਮੱਥਾ ਟੇਕਣ ਗਏ ਸਨ ਤਾਂ ਉਹ ਅਪਣੀ ਬੇਟੀ ਨੂੰ ਗੁਆਢੀਆਂ ਘਰ ਛੱਡ ਗਏ ਸਨ। ਵੱਡੇ ਬੇਟੇ ਦਾ ਪੇਪਰ ਹੋਣ ਕਰਕੇ ਉਸ ਨੂੰ ਘਰ ਵਿਚ ਛੱਡ ਕੇ ਬਾਹਰੋਂ ਤਾਲਾ ਲਗਾ ਗਏ ਸੀ। ਵਾਪਸ ਆਏ ਤਾਂ ਵੇਖਿਆ ਕਿ ਬੇਟਾ ਬੇਸੁੱਧ ਹਾਲਤ ਵਿਚ ਬੈਡ ਤੇ ਪਿਆ ਹੋਇਆ ਸੀ ਜਿਸ ਨੂੰ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਅਰੋਪੀ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement