ਰਾਤ ਸਮੇਂ ਘੱਗਰ ਦਰਿਆ ‘ਤੇ ਟੁੱਟੀ ਰੇਲਿੰਗ ਕਾਰਨ ਡਿਗਿਆ ਸਕੂਲੀ ਬੱਚਾ, ਹੋਇਆ ਗੰਭੀਰ ਜ਼ਖ਼ਮੀ
Published : Mar 18, 2019, 6:21 pm IST
Updated : Mar 18, 2019, 6:22 pm IST
SHARE ARTICLE
 broken railing on the river Ghaggar
broken railing on the river Ghaggar

ਦੇਵੀਗੜ੍ਹ ਵਿਖੇ ਘੱਗਰ ਦਰਿਆ ‘ਤੇ ਰੇਲਿੰਗ ਟੁੱਟੀ ਹੋਣ ਕਾਰਨ ਰਾਤ ਸਮੇਂ ਇਕ ਬੱਚਾ ਹਨੇਰੇ ਕਾਰਨ ਦਰਿਆ ਵਿਚ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਹੈ...

ਦੇਵੀਗੜ੍ਹ : ਦੇਵੀਗੜ੍ਹ ਵਿਖੇ ਘੱਗਰ ਦਰਿਆ ‘ਤੇ ਰੇਲਿੰਗ ਟੁੱਟੀ ਹੋਣ ਕਾਰਨ ਰਾਤ ਸਮੇਂ ਇਕ ਬੱਚਾ ਹਨੇਰੇ ਕਾਰਨ ਦਰਿਆ ਵਿਚ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਹੈ। ਕਸਬਾ ਦੇਵੀਗੜ੍ਹ ਦੇ ਵਿਚਕਾਰ ਦੀ ਲੰਘਦੇ ਘੱਗਰ ਦਰਿਆ ਉੱਤੇ ਅੱਧੀ ਸਦੀ ਤੋਂ ਪਹਿਲਾਂ ਬਣੇ ਮਿਆਦ ਲੰਘ ਚੁੱਕੀ ਹੈ। ਇਸ ਕਿਨੇਰੇ ਸੱਜੇ ਪਾਸੇ ਦੀ ਰੇਲਿੰਗ ਬੀਤੇ ਸਾਲ ਅਪਣੇ ਆਪ ਹੀ ਡਿੱਗ ਗਈ ਸੀ। ਇਹ ਪੁੱਲ ਹੁਣ ਇਨ੍ਹਾ ਕਮਜ਼ੋਰ ਹੋ ਗਿਆ ਹੈ ਕਿ ਇਸ ਦੀ ਰੇਲਿੰਗ ਖੁਰਨ ਅਤੇ ਡਿੱਗਣ ਲੱਗ ਪਈ ਹੈ।

ਇਸ ਪੁਲ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਕਈ ਹੋਰ ਪ੍ਰਾਈਵੇਟ ਸਕੂਲ ਹਨ। ਬੱਚੇ ਪੁੱਲ ਉੱਤੋਂ ਲੰਘ ਕੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪੁੱਲ ਦੀਆਂ ਨੀਹਾਂ ਵੀ ਕਮਜ਼ੋਰ ਹੋ ਗਈ ਹਨ ਜਦੋਂ ਕੋਈ ਭਾਰੀ ਵਾਹਨ ਉੱਤੋਂ ਦੀ ਲੰਘ ਜਾਂਦੇ ਹਨ ਤਾਂ ਪੁਲ ਕੰਬਣ ਲੱਗਦਾ ਹੈ। ਹਾਲਤ ਇੰਨੀ ਮਾੜੀ ਹੋਣ ਦੇ ਬਾਵਜੂਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਕੰਨ ‘ਤੇ ਜੂੰਅ ਨਹੀਂ ਸਰਕਦੀ।

ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਤੱਕ ਨਹੀਂ ਦਿੱਤਾ। ਜੇਕਰ ਇਸੇ ਤਰਹਾਂ ਲਾਪ੍ਰਵਾਹੀ ਰਹੀ ਤਾਂ ਇੱਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਸਬੰਧੀ ਜਦੋਂ ਸਬੰਧਤ ਮਹਿਕਮੇ ਦੇ ਐਕਸੀਅਨ ਦੀਪਕ ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੀਰਾਂਪੁਰ ਤੋਂ ਜੋੜੀਆਂ ਤੱਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਟੁੱਟੀ ਰੇਲਿੰਗ ਦੀ ਮੁਰੰਮਤ ਵੀ ਸੜਕ ਦੇ ਨਾਲ ਹੀ ਕਰਵਾ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement