
ਨਿੱਜੀ ਖੇਤਰ ਦੇ ਪੰਜਾਬ ਸਥਿਤ ਤਿੰਨ ਤਾਪ ਬਿਜਲੀ ਘਰਾਂ ਤੋਂ 3070 ਮੈਗਾਵਾਟ ਬਿਜਲੀ ਖ਼੍ਰੀਦੀ ਜਾ ਰਹੀ ਹੈ।
ਪਟਿਆਲਾ(ਜਸਪਾਲ ਸਿੰਘ ਢਿੱਲੋਂ): ਇਸ ਵੇਲੇ ਮੌਸਮ ’ਚ ਤਬਦੀਲੀ ਹੋ ਰਹੀ ਹੈ ਜਿਸ ਨਾਲ ਮੌਸਮ ’ਚ ਲਾਗਤਾਰ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਦਾ ਸਿੱਧਾ ਅਸਰ ਬਿਜਲੀ ਦੀ ਖਪਤ ਉਤੇ ਪਿਆ ਹੈ, ਭਾਵ ਬਿਜਲੀ ਦੀ ਖਪਤ ਵਧਣੀ ਸ਼ੁਰੂ ਹੋ ਗਈ ਹੈ। ਬਿਜਲੀ ਦੀ ਖਪਤ ਇਸ ਵੇਲੇ 5700 ਮੈਗਾਵਾਟ ਦੇ ਕਰੀਬ ਜਾ ਪਹੁੰਚੀ ਹੈ ਪਿਛਲੇ ਸਮੇਂ ਦੌਰਾਨ ਬਿਜਲੀ ਦੀ ਖਪਤ 4500 ਮੈਗਾਵਾਟ ਤੇ ਟਿਕੀ ਹੋਈ ਸੀ। ਬਿਜਲੀ ਦੀ ਖਪਤ ਦੀ ਪੂਰਤੀ ਲਈ ਬਿਜਲੀ ਨਿਗਮ ਨੂੰ ਪਿਛਲੀ ਸਰਕਾਰ ਦੇ ਸਮਝੌਤਿਆਂ ਕਾਰਨ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਖ਼੍ਰੀਦੀ ਜਾ ਰਹੀ ਹੈ। ਤਾਜ਼ਾ ਅੰਕੜੇ ਦੱਸਦੇ ਹਨ ਕਿ ਨਿੱਜੀ ਖੇਤਰ ਦੇ ਪੰਜਾਬ ਸਥਿਤ ਤਿੰਨ ਤਾਪ ਬਿਜਲੀ ਘਰਾਂ ਤੋਂ 3070 ਮੈਗਾਵਾਟ ਬਿਜਲੀ ਖ਼੍ਰੀਦੀ ਜਾ ਰਹੀ ਹੈ।
Power in Punjab
ਇਸ ਵਿਚ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ 2 ਯੂਨਿਟਾਂ ਤੋਂ 1335 ਮੈਗਾਵਾਟ , ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1230 ਮੈਗਾਵਾਟ ਅਤੇ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਤੋਂ 493 ਮੈਗਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ । ਇਸ ਦੇ ਨਾਲ ਹੀ ਪਣ ਬਿਜਲੀ ਪ੍ਰਾਜੈਕਟਾਂ ਤੋਂ 121 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਇਸ ਵਿਚ ਮੁਕੇਰੀਆਂ ਪਣ ਬਿਜਲੀ ਘਰ ਤੋਂ 79 ਮੈਗਾਵਾਟ ਅਤੇ ਆਨੰਦਪੁਰ ਸਾਹਿਬ ਪਣ ਬਿਜਲੀ ਘਰ ਤੋਂ 42 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਸੌਰ ਊਰਜਾ ਦੇ ਪ੍ਰਾਜੈਕਟਾਂ ਦੇ ਬਿਜਲੀ ਉਤਪਾਦਨ ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਪ੍ਰਾਜੈਕਟਾਂ ਤੋਂ 133 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ।
Electricity power
ਇਸ ਵਿਚ ਸੌਰ ਊੁਰਜਾ ਦੇ ਪ੍ਰਾਜੈਕਟਾਂ ਤੋਂ 78 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 55 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਗਰੌਸ ਬਿਜਲੀ 3320 ਮੈਗਾਵਾਟ ਪ੍ਰਾਪਤ ਹੋ ਰਹੀ ਹੈ। ਇਸ ਵੇਲੇ ਪੰਜਾਬ ਦੇ ਪਣ ਬਿਜਲੀ ਘਰ ਰਣਜੀਤ ਸਾਗਰ ਡੈਮ, ਅਪਰਬਾਰੀ ਦੁਆਬ ਕੈਨਾਲ ਅਤੇ ਹਿਮਾਚਲ ਪ੍ਰਦੇਸ ਸਥਿਤ ਪੰਜਾਬ ਦੇ ਸ਼ਾਨਨ ਪਣ ਬਿਜਲੀ ਘਰ ਤੋਂ ਬਿਜਲੀ ਉਤਪਾਦਨ ਠੱਪ ਕੀਤਾ ਹੋਇਆ ਹੈ।
Solar energy