
ਸਸਪੈਂਡ ਕੀਤੇ ਆਗੂਆਂ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਲਗਾਇਆ ਗਿਆ ਸੀ ਧਰਨਾ
ਮਲੋਟ : ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਬਾਮ ਨੇ ਮਲੋਟ ਦੇ ਪੁਰਾਣੇ ਅਤੇ ਸੀਨੀਅਰ ਆਮ ਆਦਮੀ ਪਾਰਟੀ ਆਗੂਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਮਲੋਟ ਰਜੀਵ ਉੱਪਲ, ਆਮ ਆਦਮੀ ਪਾਰਟੀ ਮਲੋਟ ਦੇ ਸਕੱਤਰ ਸਾਹਿਲ ਮੋਗਾ ਅਤੇ ਗੁਰਮੇਲ ਸਿੰਘ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਹੈ।
notification
ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਜਗਦੇਵ ਸਿੰਘ ਬਾਮ ਨੇ ਲਿਖਿਆ ਹੈ ਕਿ ਉਨ੍ਹਾਂ ਵਲੋਂ ਹਲਕਾ ਮਲੋਟ ਤੋਂ ਪਾਰਟੀ ਲਈ ਚੁਣੇ ਗਏ ਐਮ. ਐਲ. ਏ. ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਬਿਨ੍ਹਾ ਕਾਰਨ ਟੈਂਟ ਲਗਾ ਕੇ ਧਰਨਾ ਦਿੱਤਾ ਗਿਆ। ਜਿਸ ਨਾਲ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਦੇ ਚੱਲਦਿਆਂ ਸਪੱਸ਼ਟ ਹੈ ਕਿ ਉਕਤ ਆਗੂ ਕਿਸੇ ਪਾਰਟੀ ਵਿਰੋਧੀ ਧਿਰ ਦੇ ਇਸ਼ਾਰੇ 'ਤੇ ਬਗ਼ੈਰ ਕਿਸੇ ਕਾਰਨ ਧਰਨਾ ਲਾ ਕੇ ਪਾਰਟੀ ਅਤੇ ਸਰਕਾਰ ਦਾ ਅਕਸ ਖ਼ਰਾਬ ਕਰ ਰਹੇ ਹਨ।