
ਬਠਿੰਡਾ, ਪਟਿਆਲਾ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿਚ ਤਕੜੀ ਟੱਕਰ
ਆਮ ਚੋਣਾਂ ਵਿਚ ਸਿਰਫ ਅੱਜ ਦਾ ਦਿਨ ਰਹਿ ਗਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਸੂਬੇ ਦੀਆਂ ਸਾਰੀਆਂ ਯਾਨੀਕਿ 13 ਦੀਆਂ 13 ਸੀਟਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ, ਪਰ ਇਨ੍ਹਾਂ ਚੋਣਾਂ ਦੌਰਾਨ ਕੀਤੇ ਗਏ ਵਿਸ਼ਲੇਸ਼ਣ ਤੋਂ ਇਹ ਗੱਲ ਤਾ ਸਾਫ ਹੈ ਕਿ ਕੋਈ ਵੀ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ਨਹੀਂ ਜਿੱਤ ਪਾ ਰਹੀ। ਭਲਕੇ ਨੂੰ ਹੋਣ ਜਾ ਰਹੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਚੋਣ 'ਚੋ 4 ਸੀਟਾਂ ਦੀ ਚੋਣ ਬੇਹੱਦ ਦਿਲਚਸਪ ਮੰਨੀ ਜਾ ਰਹੀ ਹੈ।
Lok Sabha Election
ਕਰੜੇ ਮੁਕਾਬਲੇ ਵਾਲੀਆਂ ਇਨ੍ਹਾਂ 4 ਸੀਟਾਂ ਵਿਚ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਟਿਆਲਾ ਸ਼ਾਮਿਲ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀਆਂ ਦਾ ਗੜ੍ਹ ਮੰਨੀਆਂ ਜਾਂਦੀਆਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਦੀ। ਫਿਰੋਜ਼ਪੁਰ ਵਿਚ ਜਿਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੈਦਾਨ ਵਿਚ ਉਤਰੇ ਹਨ ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੀ ਟਿਕਟ ਤੋਂ ਫਿਰੋਜ਼ਪੁਰ ਦੇ ਐੱਮ ਪੀ ਬਣਨ ਵਾਲੇ ਸ਼ੇਰ ਸਿੰਘ ਘੁਬਾਇਆ ਕਾਂਗਰਸ ਵੱਲੋਂ ਸੁਖਬੀਰ ਨੂੰ ਟੱਕਰ ਦੇ ਰਹੇ ਹਨ।
Sukhbir Badal
ਇਹ ਹਲਕਾ ਅਕਾਲੀਆਂ ਦਾ ਮੰਨਿਆ ਜਾਂਦਾ ਹੈ ਤੇ ਘੁਬਾਇਆ ਨੇ ਇਥੋਂ ਹਮੇਸ਼ਾ ਸ਼ਾਨਦਾਰ ਜਿੱਤ ਹਾਸਿਲ ਕੀਤਾ ਹੈ, ਪਰ ਹੁਣ ਘੁਬਾਇਆ ਕਾਂਗਰਸ ਦੇ ਖਿਡਾਰੀ ਹਨ ਤੇ ਸੁਖਬੀਰ ਅਕਾਲੀ ਦਲ ਦੀ ਸੀਟ ਨੂੰ ਬਚਾਉਣ ਲਈ ਮੈਦਾਨ ਵਿੱਚ ਉਤਰੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਅਕਾਲੀਆਂ ਦੀ ਦੂਜੀ ਸੀਟ ਬਠਿੰਡਾ ਦੀ ਜੋ ਇਸ ਵਾਰ ਅਕਾਲੀਆਂ ਦੇ ਹੱਥੋਂ ਜਾਂਦੀ ਦਿਖਾਈ ਦੇ ਰਹੀ ਹੈ।
Captain Amrinder Singh
ਬਠਿੰਡਾ ਦੀ ਸੀਟ ਤੋਂ ਅਕਾਲੀ ਭਾਜਪਾ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵਿਚ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ , ਆਪ ਤੋਂ ਬੀਬੀ ਬਲਜਿੰਦਰ ਕੌਰ ਤੇ PDA ਤੋਂ ਸੁਖਪਾਲ ਸਿੰਘ ਖਹਿਰਾ ਮੈਦਾਨ ਵਿਚ ਡਟੇ ਹੋਏ ਹਨ। ਇਸ ਸੀਟ ਦੇ ਸਮੀਕਰਨ ਦੱਸਦੇ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀਆਂ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦਿਤੀ ਹੈ ਤੇ ਮੌਜੂਦਾ ਐਮ ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਸੀਟ ਖੁਸਦੀ ਨਜ਼ਰ ਆ ਰਹੀ ਹੈ।
Harsimrat Kaur Badal
ਹੁਣ ਰੁੱਖ ਕਰਦੇ ਹਾਂ ਕਾਂਗਰਸੀਆਂ ਦਾ ਗੜ੍ਹ ਕਹੀ ਜਾਂਦੀ ਸੀਟ ਪਟਿਆਲਾ ਦੀ, ਖੈਰ ਇਹ ਸੀਟ ਪਿਛਲੀਆਂ ਚੋਣਾਂ ਦੌਰਾਨ ਕਾਂਗਰਸੀਆਂ ਦੇ ਹੱਥੋਂ ਨਿਕਲ ਗਈ ਸੀ ਪਰ ਹੁਣ ਦੋਬਾਰਾ ਕਾਂਗਰਸ ਇਸ ਸੀਟ 'ਤੇ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਖੈਰ ਇਸ ਵਾਰ ਵੀ ਪਟਿਆਲਾ ਦੀ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਦੇ ਮੌਜੂਦਾ ਸੰਸਦ ਮੈਂਬਰ ਤੇ PDA ਦੇ ਡਾਕਟਰ ਧਰਮਵੀਰ ਗਾਂਧੀ ਜ਼ਬਰਦਸਤ ਮੁਕਾਬਲਾ ਦੇ ਰਹੇ ਹਨ।
Amrinder Singh Raja Warring
ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗੁਰਦਾਸਪੁਰ ਹਲਕੇ ਦਾ ਜਿਥੇ ਜ਼ਿਮਨੀ ਚੋਣ ਜਿੱਤ ਐੱਮ ਪੀ ਬਣਨ ਵਾਲੇ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ ਭਾਜਪਾ ਵੱਲੋਂ ਬਾਲੀਵੁਡ ਤੋਂ ਲਿਆਂਦੇ ਗਏ ਸਨੀ ਦਿਓਲ ਮੈਦਾਨ ਵਿਚ ਉਤਰੇ ਹੋਏ ਹਨ। ਸਨੀ ਦਿਓਲ ਨੂੰ ਬੇਸ਼ੱਕ ਸਿਆਸਤ ਬਾਰੇ ਕੁਝ ਨਹੀਂ ਪਤਾ ਪਰ ਉਨ੍ਹਾਂ ਦੀ ਪ੍ਰਸਿੱਧੀ ਸੁਨੀਲ ਜਾਖੜ ਨੂੰ ਖਤਰੇ ਵਿਚ ਪਾ ਰਹੀ ਹੈ। ਸੋ ਹੁਣ ਦੇਖਣਾ ਇਹ ਹੈ ਕਿ ਇਨ੍ਹਾਂ 4 ਸੀਟਾਂ ਵਿਚ ਲੋਕ ਕਿਸ 'ਤੇ ਵਿਸ਼ਵਾਸ ਜਤਾਉਂਦੇ ਹਨ ਤੇ ਕੌਣ ਸੰਸਦ ਵਿਚ ਜਾ ਕੇ ਲੋਕਾਂ ਦੀ ਆਵਾਜ਼ ਬਣਦਾ ਹੈ।