ਸਫ਼ਲ ਮੱਖੀ ਪਾਲਕ ਤੋਂ ਸ਼ਹਿਦ ਕਾਰੋਬਾਰੀ ਬਣਨ ਦੇ ਰਾਹ ਕੰਵਰਦੀਪ ਸਿੰਘ
Published : Jun 18, 2018, 9:32 pm IST
Updated : Jun 18, 2018, 9:32 pm IST
SHARE ARTICLE
Captain Amarinder Singh
Captain Amarinder Singh

ਕਿਹਾ ਜਾਂਦਾ ਹੈ ਕਿ ਜੇਕਰ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਤਾਂਘ ਹੋਵੇ ਅਤੇ ਸਰਕਾਰ ਵਲੋਂ ਯੋਗ ਅਗਵਾਈ ਮਿਲ ਜਾਵੇ ਤਾਂ ਉਸ ਵਿਅਕਤੀ ਨੂੰ ਸਫ਼ਲ ਹੋਣ ਤੋਂ ਕੋਈ ...

ਲੁਧਿਆਣਾ,  ਕਿਹਾ ਜਾਂਦਾ ਹੈ ਕਿ ਜੇਕਰ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਤਾਂਘ ਹੋਵੇ ਅਤੇ ਸਰਕਾਰ ਵਲੋਂ ਯੋਗ ਅਗਵਾਈ ਮਿਲ ਜਾਵੇ ਤਾਂ ਉਸ ਵਿਅਕਤੀ ਨੂੰ ਸਫ਼ਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਅਜਿਹੀ ਹੀ ਉਦਾਹਰਨ ਬਣਿਆ ਹੈ ਪਿੰਡ ਬੜੂੰਦੀ ਦਾ ਕੰਵਰਦੀਪ ਸਿੰਘ ਜਿਸ ਨੇ ਗਰੈਜੂਏਸ਼ਨ ਤਕ ਦੀ ਪੜ੍ਹਾਈ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਲਈ ਯਤਨ ਕਰਨ ਦੀ ਥਾਂ ਮੱਖੀ ਪਾਲਣ ਦਾ ਧੰਦਾ ਅਪਨਾਉਣ ਨੂੰ ਤਰਜੀਹ ਦਿਤੀ, ਜਿਸ ਦੀ ਬਦੌਲਤ ਉਹ ਅੱਜ ਖ਼ੁਦ ਚੰਗੀ ਕਮਾਈ ਕਰਨ ਦੇ ਨਾਲ-ਨਾਲ ਹੋਰ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵੀ ਕਾਬਲ ਹੋ ਗਿਆ ਹੈ। 

ਅਪਣੇ ਆਪ ਨੂੰ ਕਾਰੋਬਾਰੀ ਵਜੋਂ ਸਥਾਪਤ ਕਰਨ ਦੀ ਚਾਹਤ ਨਾਲ ਕੰਵਰਦੀਪ ਨੇ ਹੁਣ 'ਹਨੀ ਲਿਪ ਲਿੱਕ' ਨਾਮ ਦਾ ਬਰਾਂਡ ਬਾਜ਼ਾਰ ਵਿਚ ਉਤਾਰਿਆ ਹੈ ਜਿਸ ਦੀ ਲੋਕਾਂ ਵਿਚ ਭਾਰੀ ਮੰਗ ਹੈ। ਉਸ ਦੇ ਪਰਵਾਰ ਕੋਲ ਖੇਤੀਬਾੜੀ ਕਰਨ ਲਈ ਸਿਰਫ਼ 2 ਏਕੜ ਜ਼ਮੀਨ ਹੀ ਸੀ ਜਿਸ ਨਾਲ ਸਾਰੇ ਪਰਵਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ ਸੀ ਅਤੇ ਮੁਕਾਬਲੇ ਦੇ ਯੁੱਗ ਵਿਚ ਉਸ ਨੂੰ ਵਧੀਆ ਨੌਕਰੀ ਦੀ ਵੀ ਆਸ ਨਹੀਂ ਸੀ। ਉਸ ਨੇ ਖੇਤੀਬਾੜੀ ਵਿਭਾਗ ਪੰਜਾਬ ਦੀ ਪ੍ਰੇਰਨਾ ਅਤੇ ਸਿਖ਼ਲਾਈ ਨਾਲ ਮੱਖੀ ਪਾਲਣ ਧੰਦੇ ਨਾਲ ਜੁੜਨ ਦਾ ਫ਼ੈਸਲਾ ਕੀਤਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੋੜੀਂਦੀ ਸਿਖਲਾਈ ਲੈਣ ਨਾਲ ਉਸ ਨੇ ਇਸ ਧੰਦੇ ਨੂੰ ਪੂਰੀ ਤਰ੍ਹਾਂ ਅਪਣਾ ਲਿਆ। ਸ਼ੁਰੂਆਤ ਵਿਚ 30 ਬਕਸਿਆਂ (ਪ੍ਰਤੀ ਬਕਸਾ 20 ਹਜ਼ਾਰ ਮੱਖੀ) ਤੋਂ ਕੰਮ ਸ਼ੁਰੂ ਕਰਨ ਵਾਲਾ ਕੰਵਰਦੀਪ ਸਿੰਘ ਆਤਮਾ ਯੋਜਨਾ ਅਧੀਨ ਸਵੈ-ਸਹਾਇਤਾ ਸਮੂਹ ਬਣਾ ਕੇ ਅੱਜ 2600 ਬਕਸਿਆਂ ਨਾਲ ਸ਼ਹਿਦ ਉਤਪਾਦਨ ਦਾ ਕੰਮ ਕਰ ਰਿਹਾ ਹੈ। ਉਸ ਦੇ ਗਰੁੱਪ ਵਿਚ 8 ਹੋਰ ਮਰਦ ਅਤੇ 3 ਔਰਤਾਂ ਸਾਥੀ ਵਜੋਂ ਕੰਮ ਕਰ ਰਹੀਆਂ ਹਨ। 'ਹਨੀ ਲਿਪ ਲਿੱਕ' ਸ਼ੁਰੂ ਹੋਣ ਨਾਲ ਉਨ੍ਹਾਂ ਦੀ ਸਪਲਾਈ ਇਕੱਲੇ ਪੰਜਾਬ ਵਿਚ ਹੀ ਪੂਰੀ ਕਰਨੀ ਮੁਸ਼ਕਲ ਹੋਵੇਗੀ। 

ਬਾਗਬਾਨੀ ਵਿਭਾਗ ਪੰਜਾਬ ਨੇ ਉਨ੍ਹਾਂ ਨੂੰ ਮੱਖੀਆਂ ਤਿਆਰ ਕਰਨ ਲਈ 4 ਲੱਖ ਰੁਪਏ ਦੀ ਸਬਸਿਡੀ ਵੀ ਮੁਹਈਆ ਕਰਵਾਈ ਹੈ ਜਿਸ ਨਾਲ ਉਹ ਅਪਣੇ ਕਾਰੋਬਾਰ ਨੂੰ ਵਧਾਉਣ 'ਤੇ ਲੱਗੇ ਹਨ। ਦੱਸਣਯੋਗ ਹੈ ਕਿ ਨੌਜਵਾਨਾਂ ਅਤੇ ਹੋਰ ਮੱਖੀ ਪਾਲਕਾਂ ਲਈ ਚਾਨਣ ਮੁਨਾਰੇ ਵਜੋਂ ਸਾਹਮਣੇ ਆਏ ਕੰਵਰਦੀਪ ਸਿੰਘ ਅਤੇ ਇਨ੍ਹਾਂ ਦੇ ਸਾਥੀਆਂ ਵਲੋਂ ਸ਼ਹਿਦ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਮਈ ਨੂੰ ਚੰਡੀਗੜ੍ਹ ਵਿਖੇ ਹੋਈ ਐਗਰੀ ਕਨਕਲੇਵ ਵਿਚ ਸਨਮਾਨਤ ਵੀ ਕੀਤਾ ਸੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement