
ਬਠਿੰਡਾ ਸ਼ਹਿਰ ਦੇ ਵਿਕਾਸ ਕੰਮਾਂ ਲਈ ਫੰਡਾਂ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਵਿਤ ਮੰਤਰੀ
ਬਠਿੰਡਾ, (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਸ਼ਹਿਰ ਦੇ ਵਿਕਾਸ ਲਈ ਫੰਡਾਂ ਵਿੱਚ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਰਹਿੰਦੇ ਕੰਮ ਪੂਰੇ ਤੇਜੀ ਨਾਲ ਕੀਤੇ ਜਾਣਗੇ। ਸ: ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਹਰ ਕੋਨੇ ਵਿੱਚ ਵਿਕਾਸ ਕਾਰਜ਼ਾਂ ਦੇ ਕੰਮਾਂ ਵਿੱਚ ਕੋਈ ਵੀ ਰੁਕਾਵਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਪਹਿਲ ਦੇ ਅਧਾਰ ਤੇ ਵਿਕਾਸ ਕਾਰਜ਼ਾਂ ਨੂੰ ਕੀਤਾ ਜਾਵੇਗਾ।
Bathinda Cityਅੱਜ ਉਨ੍ਹਾਂ ਨੇ ਆਪਣੇ ਦਫਤਰ ਪੰਚਾਇਤ ਭਵਨ ਵਿਖੇ ਲੰਬਾ ਸਮਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਕਈ ਮੁਸ਼ਕਲਾਂ ਮੌਕੇ ਤੇ ਸਬੰਧਿਤ ਅਧਿਕਾਰੀ ਨੂੰ ਫੋਨ ਕਰਕੇ ਹੱਲ ਕਰਵਾਈਆਂ। ਇਸ ਮੌਕੇ ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਕਿਉਂਕਿ ਬਠਿੰਡਾ ਸ਼ਹਿਰ ਉਨ੍ਹਾਂ ਦਾ ਪਰਿਵਾਰ ਹੈ ਅਤੇ ਪਰਿਵਾਰ ਦੀ ਮੁਸ਼ਕਲਾਂ ਹੱਲ ਕਰਨਾ ਉਨ੍ਹਾਂ ਦਾ ਸਭ ਤੋਂ ਪਹਿਲਾ ਫਰਜ ਹੈ। ਉਨ੍ਹਾਂ ਨੇ ਮਹਿਤਾ ਇੰਕਲੇਵ, ਬੈਂਕ ਕਲੋਨੀ, ਨੈਸ਼ਨ ਕਲੋਨੀ, ਬੱਲਾ ਰਾਮ ਨਗਰ ਦੇ ਵਿੱਚ ਵੀ ਵਰਕਰਾਂ ਦੇ ਘਰ ਦੌਰਾ ਕੀਤਾ।
ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ ਨੇ ਦੱਸਿਆ ਕਿ ਕਲ ਸਵੇਰੇ ਦੱਸ ਵਜੇ ਵਿੱਤ ਮੰਤਰੀ ਕਾਂਗਰਸ ਭਵਨ ਆਓਣਗੇ।ਇਸ ਮੌਕੇ ਮੋਹਨ ਲਾਲ ਝੁੰਬਾ,ਅਸ਼ੋਕ ਪ੍ਰਧਾਨ, ਪਵਨ ਮਾਨੀ, ਕੇਕੇ ਅਗਰਵਾਲ, ਰਾਜਨ ਗਰਗ,ਅਰੁਣ ਵਧਾਵਣ,ਕੈਪਟਨ ਮੱਲ ਸਿੰਘ, ਪਿਰਥੀਪਾਲ ਸਿੰਘ ਜਲਾਲ, ਚਮਕੌਰ ਸਿੰਘ ਮਾਨ, ਵਿੱਤ ਮੰਤਰੀ ਦੇ ਓਐਸਡੀ ਜਗਤਾਰ ਸਿੰਘ ਤੇ ਜਸਵੀਰ ਸਿੰਘ, ਹਰਜੋਤ ਸਿੰਘ ਸਿੱਧੂ ਮੀਡੀਆ ਸਲਾਹਕਾਰ ਵਿੱਤ ਮੰਤਰੀ ਆਦਿ ਹਾਜ਼ਰ ਸਨ।ਇਸਤੋਂ ਇਲਾਵਾ ਅੱਜ ਵਿਤ ਮੰਤਰੀ ਨੇ ਨਜਦੀਕੀ ਪਿੰਡ ਰਾਏਕੇ ਕਲਾਂ ਦਾ ਦੌਰਾ ਕੀਤਾ।
Bathinda Cityਜਿੱਥੇ ਉਨ੍ਹਾਂ ਪਿੰਡ ਦੀ ਸਹਿਕਾਰੀ ਸਭਾ ਵਲੋਂ ਸਾਂਝੇ ਉਦਮ ਨਾਲ ਬਣਾਏ ਪੈਟਰੋਲ ਪੰਪ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਸਰਕਾਰ ਦੀ ਸਕੀਮ ਤਹਿਤ 64 ਗੈਸ ਕੁਨੈਕਸ਼ਨ ਵੀ ਵੰਡੇ। ਇਸ ਮੌਕੇ ਪਿੰਡ ਦੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸਿੱਧੂ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਜੀਆਇਆ ਕਿਹਾ। ਇਸ ਸਮਾਗਮ ਦੌਰਾਨ ਉਨ੍ਹਾਂ ਨਾਲ ਵਿਸੇਸ ਤੌਰ 'ਤੇ ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਵੀ ਪੁੱਜੇ ਹੋਏ ਸਨ। ਜਦੋਂ ਕਿ ਚੇਅਰਮੈਨ ਬਲਜੀਤ ਸਿੰਘ, ਭੋਲਾ ਸਿੰਘ ਬੰਬੀਹਾ ਆਦਿ ਹਾਜ਼ਰ ਸਨ।