
984 ਸਿੱਖ ਕਤਲੇਆਮ ਦੇ ਦੌਰਾਨ ਇਕ ਭੀੜ ਦੀ ਅਗਵਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ...
ਚੰਡੀਗੜ੍ਹ: 1984 ਸਿੱਖ ਕਤਲੇਆਮ ਦੇ ਦੌਰਾਨ ਇਕ ਭੀੜ ਦੀ ਅਗਵਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਨ ਦੇ ਲਈ ਅਕਾਲੀ ਦਲ ਵੱਲੋਂ ਗ੍ਰਹਿ ਮੰਤਰਾਲਾ ਦੇ ਕੋਲ ਪਹੁੰਚ ਕੀਤੀ ਜਾਵੇਗੀ। ਅਕਾਲੀ ਦਲ ਪ੍ਰਧਾਨ ਅਤੇ ਫਿਰੋਜਪੁਰ ਤੋਂ ਸੰਸਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ‘ਚ ਪ੍ਰਤੀਨਿਧੀਮੰਡਲ ਗ੍ਰਹਿ ਸੈਕਟਰੀ ਰਾਜੀਵ ਗੋਬਾ ਨੂੰ ਮਿਲਣਗੇ ਅਤੇ ਇਸ ਸੰਬੰਧ ਵਿਚ ਇਕ ਮੰਗ ਪੱਤਰ ਸੌਂਪਿਆ ਜਾਵੇਗਾ।
84 Sikh Riot
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰੀ ਨੂੰ ਬੇਨਤੀ ਕਰੇਗਾ ਕਿ ਉਹ ਐਸਆਈਟੀ ਨੂੰ ਪੱਤਰਕਾਰ ਸੰਜੇ ਪੁਰੀ ਅਤੇ ਮੁਖਤਿਆਰ ਸਿੰਘ ਦੇ ਬਿਆਨ ਦਰਜ ਕਰਨ ਦੇ ਹੁਕਮ ਦੇਵੇ, ਜੋਕਿ ਕਮਲਨਾਥ ਦੇ ਵਿਰੁੱਧ ਮੁੱਖ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਹੋਏ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਰੋਜਾਨਾ ਸੁਣਵਾਈ ਦੇ ਲਈ ਇਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤੇ ਜਾਣ ਦੀ ਮੰਗ ਕਰਦੇ ਹਾਂ।
MP CM Kamal Nath
ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਨੂੰ ਉਮਰ ਕੈਦ ਵਿਚ ਬਦਲੇ ਜਾਣ, ਗ੍ਰਿਫ਼ਤਾਰ ਸਿੱਖਾਂ ਦੀ ਰਿਹਾਈ ਦੇ ਲਈ ਇਕ ਕਮੇਟੀ ਬਣਾਉਣ ਅਤੇ ਧਰਮੀ ਫੌਜੀਆਂ, ਜੋ ਅਪ੍ਰੇਸ਼ਨ ਬਲੂ-ਸਟਾਰ ਦੇ ਵਿਰੋਧ ਦੇ ਤੌਰ ‘ਤੇ ਫੌਜ ਦੀ ਨੌਕਰੀ ਛੱਡ ਆਏ ਸੀ, ਨੂੰ ਮੁਆਵਜਾ ਦਿੱਤੇ ਜਾਣ ਦੀ ਬੇਨਤੀ ਬੇਨਤੀ ਕਰੇਗਾ।