
ਓਨਟਾਰੀਓ ਦੇ ਬਰੈਂਪਟਨ ਈਸਟ ਦੇ ਸਾਂਸਦ ਗੁਰਰਤਨ ਸਿੰਘ ਨੇ ਸਦਨ ਦੇ ਮੈਂਬਰਾਂ ਨੂੰ ਜੂਨ 1984 ’ਮਾਰੇ ਗਏ ਹਜ਼ਾਰਾਂ ਸ਼ਰਧਾਲੂਆਂ ਲਈ 2 ਮਿੰਟ ਦਾ ਮੌਨ ਰੱਖਣ ਲਈ ਕੀਤੀ ਬੇਨਤੀ
ਓਨਟਾਰੀਓ: ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ ਅਤੇ ’84 ’ਚ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮਾਰੇ ਗਏ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੀ ਯਾਦ ਵਿਚ ਓਨਟਾਰੀਓ ਦੀ ਵਿਧਾਨ ਸਭਾ ’ਚ ਮੌਜੂਦ ਮੈਂਬਰਾਂ ਨੇ ਅੱਜ ਸਭਾ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਲਈ ਮੌਨ ਧਾਰਨ ਕੀਤਾ। ਦਰਅਸਲ, ਓਨਟਾਰੀਓ ਦੇ ਬਰੈਂਪਟਨ ਈਸਟ ਦੇ ਸਾਂਸਦ ਗੁਰਰਤਨ ਸਿੰਘ ਜੋ ਕਿ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੇ ਭਰਾ ਹਨ, ਨੇ ਸਦਨ ਦੇ ਸਾਹਮਣੇ ਇਕ ਪ੍ਰਸਤਾਵ ਰੱਖਿਆ, ਜਿਸ ਮੁਤਾਬਕ ਉਨ੍ਹਾਂ ਸਦਨ ਦੇ ਮੈਂਬਰਾਂ ਨੂੰ ਜੂਨ 1984 ’ਚ ਮਾਰੇ ਗਏ ਹਜ਼ਾਰਾਂ ਸ਼ਰਧਾਲੂਆਂ ਲਈ 2 ਮਿੰਟ ਦਾ ਮੌਨ ਰੱਖਣ ਲਈ ਬੇਨਤੀ ਕੀਤੀ। ਪ੍ਰਸਤਾਵ ਪੇਸ਼ ਕਰਦੇ ਹੋਏ ਉਨ੍ਹਾਂ ਹੇਠ ਲਿਖੀਆਂ ਗੱਲਾਂ ਕਹੀਆਂ।
Guratan Singh
“35 ਸਾਲ ਪਹਿਲਾਂ ਜੂਨ 1984 ਵਿਚ ਜਦੋਂ ਸਿੱਖ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਇਕੱਠੇ ਹੋਏ ਤਾਂ ਭਾਰਤ ਸਰਕਾਰ ਨੇ ਦਰਬਾਰ ਸਿੰਘ ਕੰਪਲੈਕਸ ਵਿਚ ਫ਼ੌਜੀ ਹਮਲਾ ਬੋਲ ਦਿਤਾ। ਨਾਲ ਹੀ ਪੰਜਾਬ ਦੇ 40 ਦੇ ਕਰੀਬ ਹੋਰ ਗੁਰਦੁਆਰਿਆਂ ਦੇ ਵਿਚ ਵੀ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੇਗੁਨਾਹ ਸ਼ਰਧਾਲੂ ਮਾਰੇ ਗਏ।
Legislative Assembly
ਇਹ ਹਮਲਾ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਦੇ ਹਿਰਦੇ ਨੂੰ ਹਮੇਸ਼ਾ ਲਈ ਵਲੂੰਧਰ ਗਿਆ। ਮੈਂ ਇਸ ਸਦਨ ਦੀ ਸਰਬਸੰਮਤੀ ਨਾਲ ਹਮਲੇ ਵਿਚ ਮਾਰੇ ਗਏ ਬੇਗੁਨਾਹਾਂ ਦੀ ਯਾਦ ਵਿਚ ਮੌਨ ਰੱਖਣ ਦਾ ਪ੍ਰਸਤਾਵ ਰੱਖਦਾ ਹਾਂ। ਕਿਤੇ ਉਨ੍ਹਾਂ ਨੂੰ ਭੁੱਲ ਨਾ ਜਾਈਏ।” ਗੁਰਰਤਨ ਸਿੰਘ ਦੇ ਇਸ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਗਿਆ ਅਤੇ 2 ਮਿੰਟ ਦਾ ਮੌਨ ਪੂਰੇ ਸਦਨ ਨੇ ਰੱਖਿਆ। ਇਕ ਕੈਨੇਡੀਅਨ ਸਿੱਖ ਸਿਆਸਤਦਾਨ ਵਲੋਂ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।
Legislative Assembly