ਅਗੰਮਪੁਰ ਦੀ ਡਾ. ਕੋਮਲ ਨੇ 'ਮਿਸ ਇੰਡੀਆ' ਮੁਕਾਬਲੇ 'ਚ ਹਾਸਲ ਕੀਤਾ ਤੀਜਾ ਸਥਾਨ
Published : Jun 18, 2019, 9:06 am IST
Updated : Apr 10, 2020, 8:25 am IST
SHARE ARTICLE
Anandpur sahib's komal runner-up
Anandpur sahib's komal runner-up

ਪਿੰਡ ਅਗੰਮਪੁਰ ਦੇ ਅਧਿਆਪਕ ਅਸ਼ੋਕ ਰਾਣਾ ਦੀ ਬੇਟੀ ਡਾ. ਕੋਮਲ ਪ੍ਰਤਾਪ ਨੇ ਆਗਰਾ ਵਿਚ ਹੋਏ ਮਿਸ ਇੰਡੀਆ ਮੁਕਾਬਲੇ ਵਿਚ ਤੀਜੀ ਸਥਾਨ ਹਾਸਲ ਕਰ ਕੇ ਇਲਾਕੇ ਦਾ ਮਾਣ ਵਧਾਇਆ ਹੈ।

ਸ੍ਰੀ ਅਨੰਦਪੁਰ ਸਾਹਿਬ (ਭਗਵੰਤ ਸਿੰਘ ਮਟੌਰ) : ਇਥੋ ਨੇੜਲੇ ਪਿੰਡ ਅਗੰਮਪੁਰ ਦੇ ਅਧਿਆਪਕ ਅਸ਼ੋਕ ਰਾਣਾ ਦੀ ਬੇਟੀ ਡਾ. ਕੋਮਲ ਪ੍ਰਤਾਪ ਸਿੰਘ ਨੇ ਆਗਰਾ ਵਿਚ ਹੋਏ ਮਿਸ ਇੰਡੀਆ ਮੁਕਾਬਲੇ ਵਿਚ ਤੀਜੀ ਸਥਾਨ ਹਾਸਲ ਕਰ ਕੇ ਇਲਾਕੇ ਦਾ ਮਾਣ ਵਧਾਇਆ ਹੈ। ਦੱਸਣਯੋਗ ਹੈ ਕਿ ਚਾਈਲਡ ਹੈਲਥ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਵਿਖੇ ਸਟਾਰ ਲਾਈਵ ਮਿਸਟਰ ਅਤੇ ਮਿਸ ਇੰਡੀਆ ਖ਼ਿਤਾਬ ਦਾ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਵਿਚ ਹਿੰਦੁਸਤਾਨ ਦੇ 25 ਸ਼ਹਿਰਾ ਦੇ 91 ਮਾਡਲਾ ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ ਸੀ ਅਤੇ ਡਾ. ਕੋਮਲ ਪ੍ਰਤਾਪ ਸਿੰਘ ਨੇ ਦਿੱਲੀ ਵਲੋਂ ਹਿੱਸਾ ਲੈ ਕੇ ਦੂਜੇ ਰਨਰਅਪ ਦਾ ਮਾਣ ਹਾਸਲ ਕੀਤਾ।

ਜਦੋ ਕਿ ਮਹਾਰਾਸ਼ਟਰ ਦੀ ਨਮਿਸ਼ਾ ਨੇ ਪਹਿਲਾ ਅਤੇ ਪੂਨੇ ਦੀ ਸਰਾਦਾ ਟਿਲੀਕਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਅਸ਼ੋਕ ਰਾਣਾ ਨੇ ਦਸਿਆ ਕਿ ਐਸ. ਜੀ. ਐਸ. ਖ਼ਾਲਸਾ ਸੀਨੀ. ਸੈਕੰ. ਸਕੂਲ ਤੋਂ ਮੁਢਲੀ ਸਿÎਖਿਆ ਹਾਸਲ ਕਰਨ ਤਂੋ ਬਾਅਦ ਡਾ. ਕੋਮਲ ਨੇ ਰੂਸ ਵਿਖੇ ਐਮ. ਬੀ. ਬੀ. ਐਸ ਦੀ ਪੜ੍ਹਾਈ ਕੀਤੀ ਹੈ ਅਤੇ ਉਥੇ ਮਿਸ ਈਸਟ ਯੁਕਰੇਨ ਦਾ ਖ਼ਿਤਾਬ ਵੀ ਹਾਸਲ ਕੀਤਾ ਸੀ ਅਤੇ ਹੁਣ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿਖੇ ਇੰਟਰਨਸ਼ਿਪ ਕਰ ਰਹੀ ਹੈ ਜਿਸ ਤੋਂ ਬਾਅਦ ਉਹ ਭਾਰਤੀ ਫ਼ੌਜ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।

ਡਾ. ਕੋਮਲ ਦੇ ਪੂਰੇ ਦੇਸ਼ ਵਿਚ ਤੀਜਾ ਸਥਾਨ ਹਾਸਲ ਕਰਨ 'ਤੇ ਪ੍ਰਿੰ. ਸੁਖਪਾਲ ਕੌਰ ਵਾਲੀਆ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਤਵੀਰ ਸਿੰਘ ਰਾਣਾ, ਪ੍ਰਿੰ ਨਿੰਰਜਣ ਸਿੰਘ ਰਾਣਾ, ਰਮਨ ਪ੍ਰਤਾਪ ਸਿੰਘ, ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਡਾ. ਪਰਮਿੰਦਰ ਸ਼ਰਮਾ, ਮੋਹਣ ਸਿੰਘ ਕੈਥ, ਡਾ.ਹਰਦਿਆਲ ਸਿਘ ਪੰਨੂੰ, ਡਾ.ਪਲਵਿੰਦਰਜੀਤ ਸਿੰਘ ਕੰਗ, ਅਖਿਲ ਕੋਸ਼ਲ, ਵਸਿੰਗਟਨ ਸਿੰਘ ਸਮੀਰੋਵਾਲ, ਬੀ. ਪੀ. ਈ. ਓ ਕਮਲਜੀਤ ਭੱਲੜੀ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਲੋਕੇਸ਼ ਮੋਹਨ ਸ਼ਰਮਾ, ਰਚਨਾ ਲਾਂਬਾ, ਨੀਲਮ ਕੌਰ, ਰਾਣਾ ਰਾਮ ਸਿੰਘ, ਸਰਪੰਚ ਸੰਜੀਵਨ ਸਿੰਘ, ਨੰਬਰਦਾਰ ਦੀਪਕ ਰਾਣਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement