ਸੁਮਨ ਰਾਓ ਨੇ ਜਿੱਤਿਆ ਮਿਸ ਇੰਡੀਆ 2019 ਦਾ ਖ਼ਿਤਾਬ
Published : Jun 16, 2019, 3:38 pm IST
Updated : Jun 16, 2019, 3:58 pm IST
SHARE ARTICLE
Suman rao
Suman rao

ਰਾਜਸਥਾਨ ਦੀ ਸੁਮਨ ਰਾਓ ਨੇ ਮਿਸ ਇੰਡੀਆ 2019 ਦਾ ਖ਼ਿਤਾਬ ਜਿੱਤ ਲਿਆ ਹੈ।

ਨਵੀਂ ਦਿੱਲੀ: ਰਾਜਸਥਾਨ ਦੀ ਸੁਮਨ ਰਾਓ ਨੇ ਮਿਸ ਇੰਡੀਆ 2019 ਦਾ ਖ਼ਿਤਾਬ ਜਿੱਤ ਲਿਆ ਹੈ। 22 ਸਾਲ ਦੀ ਸੁਮਨ ਸੀਏ ਦੀ ਤਿਆਰੀ ਕਰ ਰਹੀ ਹੈ। ਸ਼ਨੀਵਾਰ ਨੂੰ ਮੁੰਬਈ ਦੇ ਵੱਲਭ ਭਾਈ ਪਟੇਲ ਸਟੇਡੀਅਮ ਵਿਚ ਅਯੋਜਿਤ ਕੀਤੇ ਗਏ ਇਸ ਸਮਾਰੋਹ ਵਿਚ ਸੁਮਨ ਰਾਓ ਨੂੰ 2018 ਦੀ ਵਿਜੈਤਾ ਅਨੁਕ੍ਰਤਿ ਦਾਸ ਨੇ ਮਿਸ ਇੰਡੀਆ ਦਾ ਤਾਜ ਪਹਿਨਾਇਆ।

Suman Rao Miss IndiaSuman Rao Miss India

ਮਿਸ ਇੰਡੀਆ 2019 ਦੇ ਸਮਾਰੋਹ ਦੌਰਾਨ ਕੈਟਰੀਨਾ ਕੈਫ਼, ਵਿੱਕੀ ਕੌਸ਼ਲ, ਮੋਨੀ ਰਾਏ, ਹੁਮਾ ਕੁਰੈਸ਼ੀ ਅਤੇ ਦੀਆ ਮਿਰਜ਼ਾ ਵਗਰੇ ਕਈ ਬਾਲੀਵੁੱਡ ਦੇ ਸਿਤਾਰੇ ਨਜ਼ਰ ਆਏ। ਸੁਮਨ ਰਾਓ 2018 ਵਿਚ ਪਹਿਲੀ ਰਨਰ ਅੱਪ ਵੀ ਰਹਿ ਚੁਕੀ ਹੈ, 2018 ਵਿਚ ਅਸਫ਼ਲ ਹੋਣ ਤੋਂ ਬਾਅਦ ਉਹਨਾਂ ਨੇ 2019 ਨੂੰ ਅਪਣੀ ਮਿਹਨਤ ਨਾਲ ਅਪਣਾ ਸੁਪਨਾ ਪੂਰਾ ਕਰ ਲਿਆ ਅਤੇ ਇਹ ਤਾਜ ਹਾਸਿਲ ਕੀਤਾ। ਸੁਮਨ ਥਾਈਲੈਂਡ ਵਿਚ ਹੋਣ ਵਾਲੇ ਮਿਸ ਵਰਲਡ ਕੱਪ 2019 ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਫੈਮਿਨਾ ਮਿਸ ਇੰਡੀਆ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਸੁਮਨ ਰਾਓ ਮਿਸ ਵਰਲਡ ਵਿਚ ਹਿੱਸਾ ਲਵੇਗੀ।

ਸੁਮਨ ਨੇ ਖ਼ਿਤਾਬ ਜਿੱਤਿਆ ਤਾਂ ਉਥੇ ਹੀ ਤੇਲੰਗਾਨਾ ਦੀ ਸੰਜਨਾ ਪਹਿਲੀ ਰਨਰ ਅੱਪ ਰਹੀ ਅਤੇ ਬਿਹਾਰ ਦੀ ਸ਼੍ਰੇਆ ਸ਼ੰਕਰ ਨੇ ਮਿਸ ਇੰਡੀਆ ਯੂਨਾਇਟਿਡ ਕਾਂਟਿਨੇਂਟ ਦਾ ਖ਼ਿਤਾਬ ਜਿੱਤਿਆ। ਇਸ ਸਮਾਰੋਹ ਨੂੰ ਬਾਲੀਵੁੱਡ ਫ਼ਿਲਮ ਨਿਰਮਾਤਾ ਕਰਨ ਜੌਹਰ ਅਤੇ ਅਦਾਕਾਰ ਮਨੀਸ਼ ਪਾਲ ਨੇ ਹੋਸਟ ਕੀਤਾ। ਉਥੇ ਹੀ ਕੈਟਰੀਨੇ ਕੈਫ, ਵਿੱਕੀ ਕੌਸ਼ਲ ਅਤੇ ਮੋਨੀ ਰਾਏ ਨੇ ਵੀ ਅਪਣੀ ਡਾਂਸ ਪਰਫਾਰਮੈਂਸ ਦਿੱਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement