
ਇਕ ਦਿਨ 'ਚ 50% ਸੈਲਾਨੀਆਂ ਨੂੰ ਮਿਲੇਗੀ ਐਂਟਰੀ
ਸ੍ਰੀ ਅਨੰਦਪੁਰ ਸਾਹਿਬ( ਸੰਦੀਪ ਸ਼ਰਮਾ) ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਂ ਨਾਲ ਮਸ਼ਹੂਰ ਵਿਰਾਸਤ-ਏ-ਖ਼ਾਲਸਾ( Virasat-e-Khalsa) ਆਮ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਬੀਤੀ 25 ਮਾਰਚ ਤੋਂ ਬਾਅਦ ਵਿਰਾਸਤ-ਏ-ਖ਼ਾਲਸਾ( Virasat-e-Khalsa) ਨੂੰ ਆਮ ਲੋਕਾਂ ਦੇ ਦਰਸ਼ਨ-ਦੀਦਾਰ ਲਈ ਬੰਦ ਕਰ ਦਿੱਤਾ ਗਿਆ ਸੀ।
Virasat-e-Khalsa reopens to Sangat
ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਇਸ ਅਜੂਬੇ ਨੂੰ ਵੇਖਣ ਲਈ ਲੋਕ ਆ ਸਕਣਗੇ। ਫਿਲਹਾਲ ਇਕ ਦਿਨ 'ਚ 50 ਫ਼ੀਸਦੀ ਸੈਲਾਨੀਆਂ ਨੂੰ ਹੀ ਐਂਟਰੀ ਮਿਲੇਗੀ। ਅਜੂਬੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹਰੇਕ ਸੈਲਾਨੀ ਦਾ ਤਾਪਮਾਨ ਜਾਂਚਿਆ ਜਾਵੇਗਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਸਾਰਿਆਂ ਨੂੰ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ।
Virasat-e-Khalsa reopens to Sangat
ਵਿਰਾਸਤ-ਏ-ਖ਼ਾਲਸਾ( Virasat-e-Khalsa) ਦੇ ਮੈਨੇਜਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਕੋਰੋਨਾ ਕਰਕੇ ਇਸ ਅਜਾਇਬ ਘਰ ਨੂੰ ਬੰਦ ਕਰ ਦਿੱਤਾ ਗਿਆ ਸੀ।ਵਿਰਾਸਤ-ਏ-ਖ਼ਾਲਸਾ( Virasat-e-Khalsa) ਨੂੰ ਸੈਲਾਨੀਆਂ ਲਈ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 4 ਵਜੇ ਤਕ ਖੋਲ੍ਹਿਆ ਜਾਵੇਗਾ।
Virasat-e-Khalsa reopens to Sangat
ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਲੋਕਾਂ 'ਚ ਭਾਰੀ ਖੁਸ਼ੀ ਨਜ਼ਰ ਆ ਰਹੀ ਹੈ। ਜਿਹੜੀ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਮੱਥਾ ਟੇਕਣ ਆਵੇਗੀ, ਹੁਣ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਮੱਥਾ ਟੇਕਣ ਦੇ ਨਾਲ-ਨਾਲ ਵਿਰਾਸਤ-ਏ-ਖ਼ਾਲਸਾ( Virasat-e-Khalsa) ਦੇ ਦਰਸ਼ਨ ਕਰ ਸਕਣਗੇ।
Virasat-e-Khalsa reopens to Sangat
ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ
ਵਿਰਾਸਤ-ਏ-ਖ਼ਾਲਸਾ( Virasat-e-Khalsa) ਆਉਣ ਵਾਲੀ ਸੰਗਤ ਨੂੰ ਕੋਵਿਡ-19 ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇੱਥੇ ਲਾਜ਼ਮੀ ਤੌਰ 'ਤੇ ਥਰਮਲ ਸਕੈਨਿੰਗ, ਮਾਸਕ ਪਹਿਨਣਾ, ਸਮਾਜਿਕ ਦੂਰੀ ਸਮੇਤ ਸੈਨੀਟਾਈਜ਼ਰ ਆਦਿ ਦੀ ਵਰਤੋਂ ਹੋਵੇਗੀ। ਪਿਛਲੇ ਸਾਲ ਵੀ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਮਗਰੋਂ ਸ੍ਰੀ ਆਨੰਦਪੁਰ ਸਾਹਿਬ( Sri Anandpur Sahib) ਵਿਖੇ ਸਥਿਤ ਵਿਰਾਸਤ-ਏ-ਖ਼ਾਲਸਾ( Virasat-e-Khalsa) ਬੰਦ ਕਰ ਦਿੱਤਾ ਗਿਆ ਸੀ।
Virasat-e-Khalsa reopens to Sangat