1947 ਦੀ ਵੰਡ ਵੇਲੇ ਵਿਛੜਿਆਂ ਦਾ ਹੋਇਆ ਮੇਲ

By : KOMALJEET

Published : Jun 18, 2023, 3:57 pm IST
Updated : Jun 18, 2023, 6:30 pm IST
SHARE ARTICLE
Punjab News
Punjab News

ਲਗਭਗ 76 ਸਾਲ ਬਾਅਦ ਬੀਬੀ ਹਸਮਤ ਪਹੁੰਚੇ ਅਪਣੇ ਜੱਦੀ ਪਿੰਡ ਖਡੂਰ ਸਾਹਿਬ



ਪ੍ਰਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਕੀਤਾ ਭਰਵਾਂ ਸਵਾਗਤ 

ਪੱਟੀ (ਦਰਸ਼ਨ ਸਿੰਘ  ਸੰਧੂ) : ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਦੀ ਜੰਮਪਲ ਬੀਬੀ ਹਸ਼ਮਤ ਦਾ ਅੱਜ ਲਗਭਗ 76 ਸਾਲ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਖਡੂਰ ਸਾਹਿਬ ਵਿਖੇ ਪੁੱਜਣ 'ਤੇ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਲੰਬੇ ਅਰਸੇ ਬਾਅਦ ਅਪਣੇ ਪ੍ਰਵਾਰ ਨੂੰ ਮਿਲ ਕੇ ਬੀਬੀ ਹਸ਼ਮਤ ਬਹੁਤ ਖ਼ੁਸ਼ ਨਜ਼ਰ ਆ ਰਹੇ ਸਨ।

ਬੀਬੀ ਹਸ਼ਮਤ ਪੁੱਤਰੀ ਬੂਟਾ ਮੁਹੰਮਦ ਦੀ ਉਮਰ ਹੁਣ 90 ਸਾਲ ਦੇ ਕਰੀਬ ਹੈ ਅਤੇ ਉਹ ਹੁਣ ਪਾਕਿਸਤਾਨ ਦੇ ਪਿੰਡ ਬਾਰਾਂ ਚੱਕ ਜ਼ਿਲ੍ਹਾ ਬਿਹਾੜੀ ਵਿਚ ਰਹਿ ਰਹੇ ਹਨ। ਬੀਬੀ ਹਸਮਤ ਨੇ ਦਸਿਆ ਕਿ ਉਨ੍ਹਾਂ ਦੇ ਪਤੀ ਦਾ ਨਾਂਅ ਰਹਿਮਤ ਅਲੀ ਹੈ। ਹਾਲਾਂਕਿ ਪਾਕਿਸਤਾਨ ਵਿਚ ਉਹ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਵੰਡ ਵੇਲੇ ਵਿਛੜੇ ਭੈਣ ਭਰਾਵਾਂ ਨੂੰ ਮਿਲਣ ਲਈ ਹਰ ਵੇਲੇ ਤੜਪਦੇ ਰਹਿੰਦੇ ਸਨ। 

ਇਹ ਵੀ ਪੜ੍ਹੋ:  ‘ਬਾਹੂਬਲੀ’ ਸਮੋਸੇ ਨੂੰ ਖਾਣ ਵਾਲੇ ਨੂੰ ਮਿਲੇਗਾ 71 ਹਜ਼ਾਰ ਰੁਪਏ ਦਾ ਇਨਾਮ

ਪ੍ਰਵਾਰਕ ਮੈਂਬਰਾਂ ਨੇ ਵਿਛੋੜੇ ਦੀ ਗੱਲ ਸਾਂਝੀ ਕਰਦਿਆਂ ਦਸਿਆ ਕਿ ਬੀਬੀ ਹਸਮਤ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਉੱਚੇ ਵਿਖੇ ਵਿਆਹ ਦੇਖਣ ਗਏ ਸਨ ਜਦ ਉਨ੍ਹਾਂ ਦੀ ਉਮਰ 15 ਸਾਲ ਸੀ। ਉਸ ਵੇਲੇ 1947 ਦੀ ਘਟਨਾ ਵਾਪਰੀ ਤਾਂ ਉਥੋਂ ਹੀ ਇਹ ਪਾਕਿਸਤਾਨ ਚਲੇ ਗਏ। ਕੁੱਝ ਸਮੇਂ ਬਾਅਦ ਚਿੱਠੀ ਪੱਤਰ ਰਾਹੀ ਪ੍ਰਵਾਰ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਹਨ।

ਉਸ ਤੋਂ ਬਾਅਦ ਪ੍ਰਵਾਰਕ ਮੈਂਬਰ ਪਾਕਿਸਤਾਨ ਜਾ ਕੇ ਬੀਬਾ ਹਸ਼ਮਤ ਨੂੰ ਮਿਲ ਕੇ ਆਉਂਦੇ ਸਨ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਬੀਬੀ ਹਸਮਤ ਦੀ ਦਿਲੀ ਇੱਛਾ ਸੀ ਕਿ ਇਕ ਵਾਰ ਉਹ ਅਪਣੀ ਜਨਮ ਭੂਮੀ ਜ਼ਰੂਰ ਆਵੇ। ਜਿਸ ਤੋਂ ਬਾਅਦ ਉਨ੍ਹਾਂ ਦੇ ਪਾਸਪੋਰਟ ਆਦਿ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ ਪ੍ਰਵਾਰਕ ਮੈਂਬਰਾ ਦੇ ਜਤਨਾਂ ਸਦਕਾ ਅੱਜ ਉਹ ਅਪਣੇ ਜੱਦੀ ਪਿੰਡ ਖਡੂਰ ਸਾਹਿਬ ਵਿਖੇ ਪਹੁੰਚੇ ਹਨ। ਬੀਬੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਭਾਵੇਂ ਅੱਜ ਇਸ ਦੁਨੀਆਂ 'ਤੇ ਨਹੀਂ ਰਹੇ ਪਰ ਉਨ੍ਹਾਂ ਦੇ ਬੱਚਿਆਂ ਨੂੰ ਮਿਲ ਕੇ ਅੱਜ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪ੍ਰਵਾਰ ਨਾਲ ਮੁੜ ਮਿਲਾਪ 'ਤੇ ਬੀਬੀ ਹਸਮਤ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨਜ਼ਰ ਆਏ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement