
ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਹੁਣ...
ਮੋਗਾ: ਪਿਛਲੇ ਦਿਨੀਂ ਲੁਧਿਆਣਾ 'ਚ ਸਸਤੀਆਂ ਦਵਾਈਆਂ ਦਾ ਇਕ ਮੋਦੀਖਾਨਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਮੋਦੀਖਾਨੇ ਦੀ ਇਕ ਲਹਿਰ ਚੱਲ ਪਈ ਅਤੇ ਕਈ ਮੋਦੀਖਾਨੇ ਦਵਾਈਆਂ ਅਤੇ ਘਰੇਲੂ ਸਾਮਾਨ ਦੇ ਖੁੱਲ੍ਹੇ।
Moga Modikhana
ਲੋਕਾਂ ਨੂੰ ਸਸਤੀਆਂ ਦਵਾਈਆਂ ਮੁਫਤ ਦੇਣ ਦੇ ਮਕਸਦ ਨਾਲ ਹੁਣ ਸ਼ਰਨ ਫਾਊਡੇਸ਼ਨ ਵਲੋਂ ਮੋਗਾ ਵਿਖੇ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਕੀਤੀ ਗਈ। ਇਹ ਮੋਦੀਖਾਨਾ 13 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਆਪਣੇ ਸੰਬੌਧਨ ਦੌਰਾਨ ਫਾਊਂਡੇਸ਼ਨ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੈ।
Mangatpreet Singh
ਪਰ ਇਕ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਵਾਹ-ਵਾਹ ਕਰਦੇ ਨਹੀਂ ਥੱਕੋਗੇ। ਦਰਅਸਲ ਇਕ ਮੰਗਤਪ੍ਰੀਤ ਸਿੰਘ ਨੇ ਅਪਣੀ ਗੋਲਕ ਦੇ ਪੈਸੇ ਮੋਦੀਖਾਨੇ ਦੀ ਸੇਵਾ ਵਿਚ ਪਾਏ ਹਨ। ਬੱਚੇ ਨੇ ਦਸਿਆ ਕਿ ਉਸ ਦੇ ਪਿਤਾ ਨੇ ਦਸਿਆ ਸੀ ਕਿ ਉਹਨਾਂ ਦੇ ਸ਼ਹਿਰ ਮੋਦੀਖਾਨਾ ਖੁੱਲ੍ਹਣ ਜਾ ਰਿਹਾ ਹੈ ਤੇ ਬੱਚੇ ਨੇ ਮਨ ਬਣਾ ਲਿਆ ਕਿ ਉਸ ਨੇ ਜਿਹੜੇ ਪੈਸੇ ਜੋੜੇ ਹਨ ਉਹ ਮੋਦੀਖਾਨੇ ਨੂੰ ਦਾਨ ਕਰ ਦੇਵੇਗਾ।
Moga Modikhana
ਉਸ ਤੋਂ ਬਾਅਦ ਉਹ ਮੋਦੀਖਾਨੇ ਪੈਸੇ ਦੇਣ ਲਈ ਪਹੁੰਚ ਗਏ ਤੇ ਮੋਦੀਖਾਨੇ ਦੇ ਮੈਂਬਰਾਂ ਨੇ ਉਸ ਤੇ ਬਹੁਤ ਫ਼ਕਰ ਮਹਿਸੂਸ ਕੀਤਾ ਤੇ ਉਸ ਨੂੰ ਦੁਆਵਾਂ ਦਿੱਤੀਆਂ। ਮੰਗਤਪ੍ਰੀਤ ਨੂੰ ਵੀ ਪੈਸੇ ਸੇਵਾ ਵਿਚ ਦੇ ਕੇ ਬਹੁਤ ਖੁਸ਼ੀ ਹੋਈ ਹੈ। ਦਸ ਦਈਏ ਕਿ ਕਈ ਲੋੜਵੰਦ ਵਿਅਕਤੀ ਤਾਂ ਮਹਿੰਗੀਆਂ ਦਵਾਈਆਂ ਨਾ ਲੈਣ ਕਰ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ 'ਤੇ ਸੰਸਥਾਂ ਵਲੋਂ ਉਪਰਾਲਾ ਕਰਦਿਆਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਮੋਦੀਖਾਨਾ ਦੇ ਸ਼ੁਰੂਆਤ ਕੀਤੀ ਹੈ।
Guru Nanak Modikhana
ਇਸ ਮੌਕੇ ਅੰਮ੍ਰਿਤਪਾਲ ਸਿੰਘ ਪ੍ਰਧਾਨ ਫਾਊਂਡੇਸ਼ਨ, ਨਵਜੀਤ ਸਿੰਘ ਸਕੱਤਰ, ਨਵਤੇਜ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਪ੍ਰੀਤਮ ਸਿੰਘ, ਗੁਰਮੁੱਖ ਸਿੰਘ, ਰਘਬੀਰ ਸਿੰਘ, ਜਗਤਾਰ ਸਿੰਘ, ਰਾਜਬੀਰ ਸਿੰਘ ਆਦਿ ਹਾਜ਼ਰ ਸਨ।
Guru Nanak Modikhana
ਮੋਦੀਖਾਨਾ ਇਕ ਲਹਿਰ ਹਵਾ ਵਾਂਗ ਤੇਜ਼ੀ ਨਾਲ ਅੱਗੇ ਵਧਦੀ ਹੋਈ ਫ਼ਰੀਦਕੋਟ ਪਹੁੰਚੀ ਅਤੇ ਪਿੰਡ ਕਿਲਾ ਨੌ ਨਾਲ ਸਬੰਧਤ ਤਰਕਸ਼ੀਲ ਆਗੂ ਲਖਵਿੰਦਰ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਗੁਰੂ ਨਾਨਕ ਮੋਦੀਖਾਨਾ ਖੋਲ੍ਹ ਦਿੱਤਾ ਸੀ ਅਤੇ ਹੁਣ ਦੂਜਾ ਮੋਦੀਖਾਨਾ ਫ਼ਰੀਦਕੋਟ ਸ਼ਹਿਰ ਦੇ ਨੌਜਵਾਨ ਸੁਖਵਿੰਦਰ ਸੁੱਖਾ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਬਜਿੰਦਰ ਸਿੰਘ ਜਿੰਦੂ ਵੱਲੋਂ ਰਿਬਨ ਕਟ ਕੇ ਕੀਤਾ ਗਿਆ। ਇਸ ਮੋਦੀਖਨੇ 'ਚ ਹਰ ਇਕ ਤਰਾਂ ਦਾ ਘਰੇਲੂ ਸਾਮਾਨ ਲੋਕਾਂ ਨੂੰ ਮਿਲੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।