
ਪਿੰਡ ਦੀ ਕੁੜੀ ਨੇ ਕੀਤੀ ਮਿਸਾਲ ਪੈਦਾ
ਹੁਸ਼ਿਆਰਪੁਰ: ਕਹਿੰਦੇ ਨੇ ਧੀਆਂ ਮਾਪਿਆਂ ਦਾ ਮਾਣ ਹੁੰਦੀਆਂ ਨੇ ਤੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਨੇ ਤੇ ਪਰ ਗੜਸ਼ੰਕਰ ਦੇ ਪਿੰਡ ਗੜੀਮਨਸੋਵਾਲ ਦੀ ਇਸ ਧੀ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਪੂਰੇ ਪਿੰਡ ਦਾ ਮਾਣ ਵਧਾ ਦਿੱਤਾ। ਇੱਥੋਂ ਦੀ ਸਿਰੋਜਬਾਲਾ ਨੇ ਭਾਰਤੀ ਫੌਜ ਵਿਚ ਮੇਜਸਰ ਦਾ ਰੈਂਕ ਹਾਸਲ ਕਰ ਕੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਔਰਤਾਂ ਕਿਸੇ ਨਾਲੋਂ ਘੱਟ ਨਹੀਂ।
Saroj's Mother
ਓਧਰ ਸਰੋਜ ਦੀ ਇਸ ਉਬਲਧੀ ਤੋਂ ਬਾਅਦ ਮਾਪੇ ਵੀ ਆਪਣੀ ਧੀ 'ਤੇ ਮਾਣ ਤੇ ਸਿਫਤਾਂ ਕਰਦੇ ਨਹੀਂ ਥੱਕ ਰਹੇ। ਸਰੋਜ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਆਰਮੀ ’ਚ ਭਰਤੀ ਹੋਵੇ। ਉਸ ਨੇ ਪੜ੍ਹਾਈ ਵਿਚ ਬਹੁਤ ਮਿਹਨਤ ਕੀਤੀ ਤੇ ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਦੇ ਪਿੰਡ ਵਾਲੇ ਉਸ ਦੇ ਪਰਿਵਾਰ ਨੂੰ ਬਹੁਤ ਵਧਾਈ ਦੇ ਰਹੇ ਹਨ।
Man
ਦੱਸਣਯੋਗ ਹੈ ਕਿ ਸਰੋਜ ਬਾਲਾ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ਵਚਿ ਸਿਖਿਆ ਪ੍ਰਾਪਤ ਕੀਤੀ ਇਸ ਤੋਂ ਬਾਅਦ ਐਮ.ਬੀ.ਬੀ.ਐਸ. ਦੀ ਡਗਿਰੀ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਆਿਲਾ ਤੋਂ ਪਾਸ ਕਰਕੇ ਸਰੋਜ ਬਾਲਾ ਡਾਕਟਰ ਬਣੀ ਹੈ ਸਰੋਜ ਬਾਲਾ ਦੀ ਪਹਲੀ ਨਯੁਕਤੀ ਸਵਿਲ ਹਸਪਤਾਲ ਗਡ਼੍ਹਸ਼ੰਕਰ ਵਚਿ ਬਤੌਰ ਡਾਕਟਰ ਹੋਈ, ਪਰ ਸਰੋਜ ਬਾਲਾ ਦੀ ਰੁਚੀ ਕੁੱਝ ਹੋਰ ਕਰ ਵਖਾਉਣ ਦੀ ਸੀ, ਜਿਸ ਦੇ ਚੱਲਦੇ 2016 ਵਚਿ ਡਾ: ਸਰੋਜ ਬਾਲਾ ਭਾਰਤੀ ਫ਼ੌਜ ਵਚਿ ਬਤੌਰ ਕੈਪਟਨ ਭਰਤੀ ਹੋ ਗਈ ਹੈ।
Saroj Bala
ਹੁਣ ਜੂਨ 2020 'ਚ ਤਰੱਕੀ ਹੋਣ ਉਪਰੰਤ ਡਾ: ਸਰੋਜ ਬਾਲਾ ਬਣ ਚੁੱਕੀ ਹੈ, ਜੋ ਸਮੁੱਚੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ 2016 ਵਿਚ ਭਰਤੀ ਹੋਈ ਸੀ ਤੇ ਹੁਣ 2020 ਵਿਚ ਮੇਜਰ ਬਣੀ ਹੈ।
Lady
ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਇਮਾਨਦਾਰੀ ਨਾਲ ਪੜ੍ਹਾਇਆ ਤੇ ਪਿੰਡ ਵਾਸੀਆਂ ਨੂੰ ਉਹਨਾਂ ਤੇ ਬਹੁਤ ਮਾਣ ਹੈ। ਹੋਰ ਇਕ ਔਰਤ ਨੇ ਕਿਹਾ ਕਿ ਉਹਨਾਂ ਨੂੰ ਵੀ ਮੁਬਾਰਕਾਂ ਮਿਲ ਰਹੀਆਂ ਹਨ ਤੇ ਲੋਕਾਂ ਵੱਲੋਂ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।
Hoshiarpur
ਜਿਹੜੇ ਲੋਕ ਕਹਿੰਦੇ ਹਨ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨਹੀਂ ਹੁੰਦੀ ਪਰ ਇਸ ਬੱਚੀ ਨੇ ਇਹ ਰੈਂਕ ਹਾਸਲ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਹੀ ਸਭ ਕੁੱਝ ਹੁੰਦੀ ਹੈ। ਸਰੋਜ ਬਾਲਾ ਨੇ ਜਿੱਥੇ ਮੇਜਰ ਰੈਂਕ ਪ੍ਰਾਪਤ ਕਰ ਵੱਖਰੀ ਮਿਸਾਲ ਪੈਦਾ ਕੀਤੀ ਹੈ ਓਥੇ ਹੀ ਹੋਰ ਧੀਆਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।