
ਉਸ ਦਾ ਕਹਿਣਾ ਹੈ ਕਿ ਜਦੋਂ ਮਾਪੇ ਅਪਣੇ ਬੱਚਿਆਂ ਦਾ ਦਾਖਲਾ ਪ੍ਰਾਈਵੇਟ...
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅੱਜ ਤਾਲਾਬੰਦੀ ਦੇ ਸਮੇਂ ਦੌਰਾਨ ਸਕੂਲ ਫੀਸਾਂ ਦੀ ਅਦਾਇਗੀ ਨਾਲ ਸਬੰਧਤ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੀ.ਪੀ.ਸੀ. ਦੀ ਧਾਰਾ 151 ਨਾਲ ਨਿਯਮ 5, ਹੁਕਮ 41 ਤਹਿਤ ਇਕਹਿਰੇ ਜੱਜ ਦੇ ਫੈਸਲੇ (ਐਲ.ਪੀ.ਏ.) ਦੇ ਵਿਰੁੱਧ ਦਾਇਰ ਕੀਤੀ ਪਟੀਸ਼ਨ ਵਿੱਚ ਸੂਬਾ ਸਰਕਾਰ ਨੇ 'ਨਿਆਂ ਤੇ ਇਨਸਾਫ ਦੇ ਹਿੱਤ ਵਿੱਚ' ਇਕਹਿਰੇ ਜੱਜ ਦੇ ਹੁਕਮ ਦੇ ਅਮਲ ਅਤੇ 30 ਜੂਨ ਦੇ ਫੈਸਲੇ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
Girl
30 ਜੂਨ ਦੇ ਫੈਸਲੇ ਵਿੱਚ ਹਾਈ ਕੋਰਟ ਦੇ ਇਕਹਿਰੇ ਜੱਜ ਨੇ ਪ੍ਰਾਈਵੇਟ ਸਕੂਲਾਂ ਨੂੰ ਅਸਰਦਾਰ ਢੰਗ ਨਾਲ ਹਰੇਕ ਤਰ੍ਹਾਂ ਦੀ ਫੀਸ ਇਕੱਤਰ ਕਰਨ ਦੀ ਰਾਹਤ ਦਿੱਤੀ ਸੀ, ਭਾਵੇਂ ਕਿ ਇਨ੍ਹਾਂ ਸਕੂਲਾਂ ਨੇ ਆਨਲਾਈਨ ਸਿੱਖਿਆ/ਕਲਾਸਾਂ ਦੀ ਪੇਸ਼ਕਸ਼ ਕੀਤੀ ਜਾਂ ਨਹੀ। ਹੁਣ ਇਸ ਤੇ ਇਕ ਲੜਕੀ ਨੇ ਅਪਣੇ ਵਿਚਾਰ ਰੱਖੇ ਹਨ।
Girl
ਉਸ ਦਾ ਕਹਿਣਾ ਹੈ ਕਿ ਜਦੋਂ ਮਾਪੇ ਅਪਣੇ ਬੱਚਿਆਂ ਦਾ ਦਾਖਲਾ ਪ੍ਰਾਈਵੇਟ ਸਕੂਲ ਵਿਚ ਕਰਵਾਉਣ ਜਾਂਦੇ ਹਨ ਤਾਂ ਉਹਨਾਂ ਕੋਲੋ ਡੋਨੇਸ਼ਨ ਮੰਗਿਆ ਜਾਂਦਾ ਹੈ, ਉਸ ਸਮੇਂ ਕਦੇ ਮਾਪਿਆਂ ਨੇ ਸਕੂਲ ਨੂੰ ਪੁੱਛਿਆ ਹੈ ਕਿ ਉਹ ਉਹਨਾਂ ਤੋ ਡੋਨੇਸ਼ਨ ਕਿਸ ਚੀਜ਼ ਦਾ ਲੈ ਰਹੇ ਹਨ? ਅਸੀਂ ਨਹੀਂ ਪੁੱਛਦੇ ਕਿਉਂ ਕਿ ਸਾਡੇ ਬੱਚੇ ਦੇ ਭਵਿੱਖ ਦਾ ਸਵਾਲ ਹੈ ਤੇ ਅਸੀਂ ਚੁੱਪ-ਚਾਪ ਡੋਨੇਸ਼ਨ ਦੇ ਦਿੰਦੇ ਹਾਂ।
Parents
ਬੱਚਿਆਂ ਨੂੰ ਕਈ ਤਰ੍ਹਾਂ ਦੇ ਸਬਜੈਕਟ ਰੱਖਣੇ ਪੈਂਦੇ ਹਨ ਜਿਹਨਾਂ ਵਿਚ ਡਾਂਸ, ਗਾਉਣਾ, ਖੇਡਣਾ, ਕਲਾ, ਕੰਪਿਊਟਰ ਆਦਿ ਕਈ ਹੁੰਦੇ ਹਨ। ਇੱਥੋਂ ਤਕ ਵੀ ਕਿਹਾ ਜਾਂਦਾ ਹੈ ਕਿ ਜਰਮਨ, ਫ੍ਰੈਂਚ, ਸੰਸਕ੍ਰਿਤ ਤੇ ਪੰਜਾਬੀ ਵਿਸ਼ੇ ਰੱਖੇ ਜਾਂਦੇ ਹਨ। ਜੇ ਬੱਚਾ ਪੰਜਾਬੀ ਵਿਸ਼ਾ ਲੈਂਦਾ ਹੈ ਤੇ ਜੇ ਉਹ ਸਕੂਲ ਵਿਚ ਪੰਜਾਬੀ ਬੋਲਦਾ ਹੈ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ, ਹਿੰਦੀ ਬੋਲਣ ਤੇ 100 ਰੁਪਏ ਜ਼ੁਰਮਾਨਾ ਲਗਾਇਆ ਜਾਂਦਾ ਹੈ।
Girl
ਅੱਜ ਪੰਜਾਬੀ ਪਰਿਵਾਰਾਂ ਵਿਚ ਵੀ ਬੱਚੇ ਹਿੰਦੀ ਬੋਲਦੇ ਹਨ ਤੇ ਮਾਪੇ ਵੀ ਫਕਰ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਬੱਚਾ ਹਿੰਦੀ ਬੋਲਦਾ ਹੈ। ਕਦੇ ਇਹੀ ਮਾਪੇ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਸੜਕ ਤੇ ਉੱਤਰੇ ਸੀ? ਨਹੀਂ, ਕਿਉਂ ਕਿ ਅਸੀਂ ਕੀ ਲੈਣਾ। ਇਕ ਸਾਲ ਵਿਚ ਬੱਚਾ ਇਕ ਵਰਦੀ ਪਾ ਸਕਦਾ ਹੈ ਤੇ ਦੂਜੇ ਸਾਲ ਬਦਲ ਦਿੱਤੀ ਜਾਂਦੀ ਹੈ ਅਤੇ ਕਾਪੀਆਂ, ਕਿਤਾਬਾਂ ਵੀ ਬਦਲ ਜਾਂਦੀਆਂ ਹਨ।
Parents
ਕਦੇ ਮਾਪਿਆਂ ਨੇ ਇਹਨਾਂ ਚੀਜ਼ਾਂ ਤੇ ਟੀਕਾ-ਟਿੱਪਣੀ ਨਹੀਂ ਕੀਤੀ। ਪ੍ਰਾਈਵੇਟ ਸਕੂਲ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਬਹੁਤ ਘਟ ਹੁੰਦੀਆਂ ਹਨ ਕੀ ਉਹਨਾਂ ਦੇ ਹੱਕ ਵਿਚ ਕੋਈ ਬੋਲਿਆ? ਉਹ ਵੀ ਮੱਧ ਸ਼੍ਰੇਣੀ ਵਿਚੋਂ ਹੀ ਹੁੰਦੇ ਹਨ। ਮੁਕਦੀ ਗੱਲ ਇਹੀ ਹੈ ਕਿ ਜੇ ਪ੍ਰਾਈਵੇਟ ਸਕੂਲਾਂ ਵਿਚ ਬੱਚੇ ਪੜ੍ਹਾ ਸਕਦੇ ਹੋ ਤਾਂ ਪੜ੍ਹਾ ਲਓ ਨਹੀਂ ਤਾਂ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਓ ਤੇ ਉਸ ਤੋਂ ਬਾਅਦ ਪ੍ਰਾਈਵੇਟ ਸਕੂਲ ਅਪਣੇ-ਆਪ ਖਤਮ ਹੋ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।