ਪੁਲਿਸ ਹਿਰਾਸਤ 'ਚ ਔਰਤ ਦੀ ਕੁੱਟਮਾਰ ਦਾ ਮਾਮਲਾ: ਬਰਖ਼ਾਸਤ AIG ਆਸ਼ੀਸ਼ ਕਪੂਰ ਸਮੇਤ 3 ਵਿਰੁਧ ਮਾਮਲਾ ਦਰਜ 

By : KOMALJEET

Published : Jul 18, 2023, 3:30 pm IST
Updated : Jul 18, 2023, 3:30 pm IST
SHARE ARTICLE
Punjab News
Punjab News

ਕੁੱਟਮਾਰ ਦੀ ਵੀਡੀਉ ਆਈ ਸੀ ਸਾਹਮਣੇ 

ਜ਼ੀਰਕਪੁਰ : ਪੁਲਿਸ ਹਿਰਾਸਤ ਵਿਚ ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਬਰਖ਼ਾਸਤ ਏ.ਆਈ.ਜੀ. ਆਸ਼ੀਸ਼ ਕਪੂਰ ਸਮੇਤ ਤਿੰਨ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਸ ਮਾਮਲੇ ਵਿਚ 327, 323, 294, 506 ਅਤੇ 120 ਬੀ ਆਦਿ ਧਾਰਾਵਾਂ ਜੋੜੀਆਂ ਗਈਆਂ ਹਨ।
ਦਸਣਯੋਗ ਹੈ ਕਿ ਇਕ ਕਰੋੜ ਰੁਪਏ ਰਿਸ਼ਵਤ ਦੇ ਮਾਮਲੇ ਵਿਚ ਜੇਲ ਵਿਚ ਬੰਦ ਸਾਬਕਾ ਏ.ਆਈ.ਜੀ. ਆਸ਼ੀਸ਼ ਕਪੂਰ ਦਾ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ ਵਿਚ ਉਹ ਜ਼ੀਰਕਪੁਰ ਥਾਣੇ ਵਿਚ ਇਕ ਔਰਤ ਨੂੰ ਥੱਪੜ ਮਾਰ ਰਿਹਾ ਹੈ। ਇਹ ਉਹੀ ਔਰਤ ਹੈ ਜਿਸ ਨੇ ਕਪੂਰ 'ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਸੀ। ਮਹਿਲਾ ਦੇ ਵਕੀਲ ਨੇ ਇਹ ਵੀਡੀਉ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਕੀਤਾ ਹੈ। ਜਿਸ ਦੇ ਆਧਾਰ 'ਤੇ ਹੁਣ ਜ਼ੀਰਕਪੁਰ ਦੇ ਸਾਬਕਾ ਏ.ਆਈ.ਜੀ. ਆਸ਼ੀਸ਼ ਕਪੂਰ ਵਿਰੁਧ ਥਾਣਾ ਜ਼ੀਰਕਪੁਰ 'ਚ ਨਵੀਂ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ।

ਐਫ਼.ਆਈ.ਆਰ. ਵਿਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਅਤੇ ਢਕੌਲੀ ਦੇ ਰਹਿਣ ਵਾਲੇ ਲਵਲੀਸ ਗਰਗ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਏ.ਆਈ.ਜੀ. ਪਹਿਲਾਂ ਹੀ ਜੇਲ ਵਿਚ ਹੈ ਜਦਕਿ ਹੇਮਰਾਜ ਅਤੇ ਲਵਲੀਸ ਫਰਾਰ ਦੱਸੇ ਜਾਂਦੇ ਹਨ। ਕਪੂਰ ਦੀ ਜ਼ਮਾਨਤ ਪਟੀਸ਼ਨ ਸੋਮਵਾਰ ਨੂੰ ਮੋਹਾਲੀ ਅਦਾਲਤ 'ਚ ਦਾਇਰ ਕੀਤੀ ਗਈ ਸੀ, ਜਿਸ 'ਤੇ ਅਦਾਲਤ ਨੇ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਸਾਬਕਾ ਏ.ਆਈ.ਜੀ. ਨੂੰ ਅਜੇ ਤਕ ਰਾਹਤ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ: ਬਰੈਂਪਟਨ 'ਚ 24 ਸਾਲਾ ਨੌਜੁਆਨ ਦੀ ਇਲਾਜ ਦੌਰਾਨ ਮੌਤ  

ਹਾਈਕੋਰਟ ਨੇ ਇਸ 'ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਅਤੇ ਵਿਜੀਲੈਂਸ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਸੀ। ਸੁਣਵਾਈ ਦੌਰਾਨ ਏਆਈਜੀ ਵਲੋਂ ਜ਼ੀਰਕਪੁਰ ਵਿਚ ਔਰਤ ਦੀ ਕੁੱਟਮਾਰ ਦੀ ਵੀਡੀਉ ਜੱਜ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਤੀ ਗਈ।
ਜ਼ਿਕਰਯੋਗ ਹੈ ਕਿ ਸਾਲ 2018 'ਚ ਸਾਬਕਾ ਏ.ਆਈ.ਜੀ. ਆਸ਼ੀਸ਼ ਕਪੂਰ ਵਿਰੁੱਧ ਦੋ ਔਰਤਾਂ ਨੂੰ ਰਾਹਤ ਦੇਣ ਦੇ ਬਦਲੇ ਉਨ੍ਹਾਂ ਦੇ ਦਸਤਖਤ ਕਰਵਾ ਕੇ ਬੈਂਕ 'ਚੋਂ ਇਕ ਕਰੋੜ ਰੁਪਏ ਕਢਵਾਉਣ ਦੇ ਮਾਮਲੇ 'ਚ ਜਾਅਲਸਾਜ਼ੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕਪੂਰ ਤੋਂ ਇਲਾਵਾ ਡੀ.ਐਸ.ਪੀ. ਪਵਨ ਕੁਮਾਰ ਅਤੇ ਏ.ਐਸ.ਆਈ. ਹਰਜਿੰਦਰ ਸਿੰਘ ਖ਼ਿਲਾਫ਼ ਵੀ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਕਪੂਰ 'ਤੇ ਇਕ ਔਰਤ ਨਾਲ ਬਲਾਤਕਾਰ ਅਤੇ ਜ਼ਬਰਦਸਤੀ ਵਸੂਲੀ ਦਾ ਵੀ ਦੋਸ਼ ਹੈ। ਔਰਤ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜੇ ਇਕ ਮਾਮਲੇ ਵਿਚ ਜੇਲ ਵਿਚ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ ਸੁਪਰਡੈਂਟ ਸਨ। ਜੇਲ 'ਚ ਅਪਣੇ ਅਹੁਦੇ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਨੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਕਪੂਰ ਨੇ ਮਾਤਾ ਦੀ ਫੋਟੋ ਦੇ ਸਾਹਮਣੇ ਔਰਤ ਨਾਲ ਵਿਆਹ ਕਰਵਾ ਲਿਆ।
ਬਲਾਤਕਾਰ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦੀ ਜ਼ਮਾਨਤ ਕਰਵਾ ਦਿਤੀ ਤਾਂ ਕਿ ਇਹ ਗੱਲ ਸਾਹਮਣੇ ਨਾ ਆਵੇ। ਔਰਤ ਨੇ ਦੋਸ਼ ਲਗਾਇਆ ਸੀ ਕਿ ਕਪੂਰ ਨੇ ਹੀ ਮਈ 2018 ਵਿਚ ਜ਼ੀਰਕਪੁਰ ਥਾਣੇ ਵਿਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ ਵਿਚ ਫਸਾਇਆ ਸੀ। ਕਪੂਰ ਨੇ ਔਰਤ ਨੂੰ ਅਪਣਾ ਕ੍ਰੈਡਿਟ ਕਾਰਡ ਵੀ ਦਿਤਾ ਸੀ ਅਤੇ ਉਸ ਲਈ ਘਰ ਖਰੀਦਣ ਦਾ ਵਾਅਦਾ ਕੀਤਾ ਸੀ। ਔਰਤ ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖਰੀਦਦਾਰੀ ਕੀਤੀ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement