
ਪਿਛਲੇ ਦਿਨੀਂ ਸਥਾਨਕ ਨੈਸ਼ਨਲ ਕਲੋਨੀ 'ਚ ਇਕ ਵਿਅਕਤੀ ਦੇ ਘਰ ਬੰਬ ਵਰਗੀ ਦਿਸਣ ਵਾਲੀ ਵਸਤੂ ਪਾਰਸਲ ਕਰ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ.............
ਬਠਿੰਡਾ : ਪਿਛਲੇ ਦਿਨੀਂ ਸਥਾਨਕ ਨੈਸ਼ਨਲ ਕਲੋਨੀ 'ਚ ਇਕ ਵਿਅਕਤੀ ਦੇ ਘਰ ਬੰਬ ਵਰਗੀ ਦਿਸਣ ਵਾਲੀ ਵਸਤੂ ਪਾਰਸਲ ਕਰ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਉਸ ਦੇ ਦੋ ਹੋਰ ਸਾਥੀਆਂ ਸਮੇਤ ਕਾਬੂ ਕਰ ਲਿਆ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਐਸ.ਪੀ. (ਡੀ) ਸਵਰਨ ਸਿੰਘ ਖੰਨਾ ਨੇ ਨਰਿੰਦਰ ਕੁਮਾਰ ਠੇਕੇਦਾਰ ਪੁੱਤਰ ਭਵੀ ਲਾਲ ਨੇ ਬੀਤੀ 13 ਅਗੱਸਤ ਨੂੰ ਪੁਲਿਸ ਨੂੰ ਦਸਿਆ ਕਿ ਉਹ ਅਪਣੇ ਕੰਮਕਾਰ ਲਈ ਬਾਹਰ ਗਿਆ ਹੋਇਆ ਸੀ ਉਸ ਦੀ ਪਤਨੀ ਅਨੀਤਾ ਨੇ ਉਸ ਨੂੰ ਫ਼ੋਨ ਕਰ ਕੇ ਦਸਿਆ ਕਿ ਅੱਜ ਦੁਪਿਹਰ ਕਰੀਬ 12 ਵਜੇ ਕੋਈ ਵਿਆਕਤੀ ਉਸ ਨੂੰ ਇਕ ਛੋਟਾ ਜਿਹਾ ਪਾਰਸਲ ਦੇ ਕੇ ਚਲਾ
ਗਿਆ ਜਦ ਉਸ ਨੇ ਉਹ ਪਾਰਸਲ ਖੋਲ ਕੇ ਵੇਖਿਆ ਤਾਂ ਪਾਰਸਲ ਵਿਚੋਂ ਬੰਬ ਵਰਗੀ ਦਿਸਣ ਵਾਲੀ ਕੋਈ ਵਸਤੂ ਮਿਲੀ। ਫ਼ੋਨ ਸੁਣ ਕੇ ਮੈਂ ਵੀ ਕੁੱਝ ਸਮੇਂ ਬਾਅਦ ਅਪਣੇ ਘਰ ਪਹੁੰਚ ਗਿਆ। ਏਨੇ ਨੂੰ ਉਸ ਦੇ ਮੋਬਾਇਲ ਨੰਬਰ 94633-09376 ਤੇ 75086-90969 ਤੋਂ ਫ਼ੋਨ ਆਇਆ ਕਿ ਤੁਹਾਡੇ ਘਰ ਟਾਈਮ ਬੰਬ ਰੱਖ ਦਿਤਾ ਹੈ ਤੇ ਜੇਕਰ ਅਪਣੇ ਪ੍ਰਵਾਰ ਦੀ ਸਲਾਮਤੀ ਚਾਹੁੰਦੋ ਹੋ ਤਾਂ 10 ਲੱਖ ਰੁਪਏ ਦੇ ਦਿਉ।
ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਬੰਬ ਰੂਪੀ ਦਿਸਣ ਵਾਲੀ ਚੀਜ਼ ਨੂੰ ਨਾਲ ਵਗਦੀ ਨਹਿਰ ਵਿਚ ਡੁਬੋ ਕੇ ਨਕਾਰਾ ਹੋਣ ਦੀ ਤਸੱਲੀ ਕਰ ਲਈ ਜਿਸ ਬਾਰੇ 14 ਅਗੱਸਤ ਨੂੰ ਥਾਣਾ ਥਰਮਲ ਵਿਖੇ ਮਾਮਲਾ ਨੰਬਰ 78 ਧਾਰਾ 384 ਅਧੀਨ ਦਰਜ ਕੀਤਾ ਗਿਆ। ਇਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰਦਿਆਂ ਪੁਲਿਸ ਨੇ 15 ਅਗੱਸਤ ਅਜ਼ਾਦੀ ਵਾਲੇ ਦਿਨ ਜੋਗਾ ਨਗਰ ਦੇ ਰਹਿਣ ਵਾਲੇ ਪਿੰਕੀ ਕੁਮਾਰ ਜੋਗਾ ਨਗਰ, ਮਨਪਿੰਦਰ ਸਿੰਘ ਉਰਫ਼ ਮਾਨਾ
ਹਰਬੰਸ ਨਗਰ ਅਤੇ ਕੁਲਦੀਪ ਸਿੰਘ ਵਾਸੀ ਮਤੀ ਦਾਸ ਨਗਰ ਨੂੰ ਨਾਮਜ਼ਦ ਕਰਨ ਤੋਂ ਬਾਅਦ ਅਗਲੇ ਦਿਨ 16 ਅਗੱਸਤ ਦੀ ਸਵੇਰ ਉਕਤ ਤਿੰਨਾਂ ਵਿਆਕਤੀਆਂ ਨੂੰ ਮੁਲਤਾਨੀਆ ਰੋਡ ਬੀੜ ਤਲਾਬ ਤੋਂ ਇਕ ਐਕਟਿਵਾ ਸਹਿਤ ਕਾਬੂ ਕਰ ਲਿਆ। 30 ਸਾਲਾ ਮਨਪਿੰਦਰ ਟਰੱਕ ਤੇ ਕਨੈਕਟਰ ਦਾ ਕੰਮ ਕਰਦਾ ਹੈ ਅਤੇ ਤੀਜਾ ਕੁਲਦੀਪ ਸਿੰਘ +2 ਪਾਸ ਹੈ ਅਤੇ ਆਈ.ਟੀ.ਆਈ. ਕੰਪਿਊਟਰ ਡਿਪਲੋਮਾ ਹੋਲਡਰ ਹੈ।